DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰਨ ਔਜਲਾ ਨੇ The Tonight Show ਵਿੱਚ ਮੇਜ਼ਬਾਨ Jimmy Fallon ਨੂੰ ਭੰਗੜਾ ਸਿਖਾਇਆ

ਪੰਜਾਬੀ ਗਾਇਕ ਕਰਨ ਔਜਲਾ Karan Aujla ਨੇ ਐੱਨਬੀਸੀ (NBC) ਦੇ ਦਿ ਟੂਨਾਈਟ ਸ਼ੋਅ The Tonight Show ਵਿੱਚ ਮੇਜ਼ਾਬਾਨ ਜਿੰਮੀ ਫੈਲਨ ਨਾਲ ਸ਼ਾਮਲ ਹੋ ਕੇ ਇਤਿਹਾਸ ਰਚ ਦਿੱਤਾ। ਸ਼ੋਅ ’ਚ ਔਜਲਾ ਨੇ ਆਪਣੇ ਚਰਚਿਤ ਗੀਤ ‘ਬੁਆਏਫ੍ਰੈਂਡ’ ਅਤੇ ‘ਗੱਭਰੂ’ ਆਦਿ ਸੁਣਾਏ। ਉਸ...
  • fb
  • twitter
  • whatsapp
  • whatsapp
Advertisement

ਪੰਜਾਬੀ ਗਾਇਕ ਕਰਨ ਔਜਲਾ Karan Aujla ਨੇ ਐੱਨਬੀਸੀ (NBC) ਦੇ ਦਿ ਟੂਨਾਈਟ ਸ਼ੋਅ The Tonight Show ਵਿੱਚ ਮੇਜ਼ਾਬਾਨ ਜਿੰਮੀ ਫੈਲਨ ਨਾਲ ਸ਼ਾਮਲ ਹੋ ਕੇ ਇਤਿਹਾਸ ਰਚ ਦਿੱਤਾ।

ਸ਼ੋਅ ’ਚ ਔਜਲਾ ਨੇ ਆਪਣੇ ਚਰਚਿਤ ਗੀਤ ‘ਬੁਆਏਫ੍ਰੈਂਡ’ ਅਤੇ ‘ਗੱਭਰੂ’ ਆਦਿ ਸੁਣਾਏ। ਉਸ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਪੰਜਾਬੀ ਸੰਗੀਤ ਲਈ ਇਕ ਇਤਿਹਾਸਕ ਪਲ ਸੀ ਜਿਸ ਨੇ ਦੇਸੀ ਅੰਦਾਜ਼ ਨੂੰ ਇੱਕ ਕੌਮਾਂਤਰੀ ਸਟੇਜ ’ਤੇ ਲਿਆਂਦਾ ਅਤੇ ਦੁਨੀਆਂ ਭਰ ’ਚ ਸਰੋਤਿਆਂ ਦਾ ਮਨੋਰੰਜਨ ਕੀਤਾ।

Advertisement

ਔਜਲਾ ਦੀ ਇਹ ਹਾਜ਼ਰੀ ਸਿਰਫ਼ ਸੰਗੀਤ ਬਾਰੇ ਹੀ ਨਹੀਂ ਸੀ ਬਲਕਿ ਉਸ ਨੇ ਮੇਜ਼ਬਾਨ ਜਿੰਮੀ ਫੈਲਨ Jimmy Fallon ਦਾ ਡਾਂਸ ਕੋਚ ਬਣ ਕੇ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਪੇਸ਼ ਕੀਤੀ। ਇਸ ਦੌਰਾਨ ਕਰਨ ਔਜਲਾ ਨੇ ਜਿੰਮੀ ਨੂੰ ਰਵਾਇਤੀ ਨਾਚ ਭੰਗੜੇ ਦੇ ਕੁਝ ਨੁਕਤੇ ਵੀ ਸਿਖਾਏ।

ਦਿ ਟੂਨਾਈਟ ਸ਼ੋਅ Tonight Show ਦੇ ਅਧਿਕਾਰਤ ਇੰਸਟਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਵੀਡੀਓ ’ਚ ਇਹ ਜੋੜੀ ਭੰਗੜਾ ਪਾਉਂਦੀ ਨਜ਼ਰ ਆਈ। ਔਜਲਾ, ਜਿੰਮੀ ਨੂੰ ‘‘ਇਹ ਸੌਖਾ ਹੈ, ਇਹ ਸੌਖਾ ਹੈ’’ ਕਹਿ ਕੇ ਉਤਸ਼ਾਹਿਤ ਕੀਤਾ। ਜਦਕਿ ਬਾਅਦ ਵਿੱਚ Fallon ਨੇ ਮੰਨਿਆ, ‘‘ਮੈਂ ਇਸ ਲਈ ਤਿਆਰ ਨਹੀਂ ਹਾਂ।’’

Advertisement
×