‘ਜਾਮਤਾਰਾ 2’ ਦੇ ਅਦਾਕਾਰ ਸਚਿਨ ਚੰਦਵਾੜੇ ਨੇ ਕੀਤੀ ਖੁਦਕੁਸ਼ੀ
ਮਰਾਠੀ ਅਦਾਕਾਰ ਸਚਿਨ ਚੰਦਵਾੜੇ, ਜੋ ਪ੍ਰਸਿੱਧ ਹਿੰਦੀ ਓ.ਟੀ.ਟੀ. ਸੀਰੀਜ਼ "ਜਾਮਤਾਰਾ 2" ਵਿੱਚ ਨਜ਼ਰ ਆਇਆ ਸੀ , ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ 25 ਸਾਲਾ ਅਦਾਕਾਰ 23 ਅਕਤੂਬਰ ਦੀ ਸ਼ਾਮ ਨੂੰ ਮਹਾਰਾਸ਼ਟਰ...
ਮਰਾਠੀ ਅਦਾਕਾਰ ਸਚਿਨ ਚੰਦਵਾੜੇ, ਜੋ ਪ੍ਰਸਿੱਧ ਹਿੰਦੀ ਓ.ਟੀ.ਟੀ. ਸੀਰੀਜ਼ "ਜਾਮਤਾਰਾ 2" ਵਿੱਚ ਨਜ਼ਰ ਆਇਆ ਸੀ , ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ 25 ਸਾਲਾ ਅਦਾਕਾਰ 23 ਅਕਤੂਬਰ ਦੀ ਸ਼ਾਮ ਨੂੰ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਪਾਰੋਲਾ ਇਲਾਕੇ ਵਿੱਚ ਸਥਿਤ ਆਪਣੇ ਪਿੰਡ ਉਂਡਿਰਖੇੜਾ ਸਥਿਤ ਘਰ ਵਿੱਚ ਫਾਹੇ ਨਾਲ ਲਟਕਿਆ ਮਿਲਿਆ।
ਉਨ੍ਹਾਂ ਦੇ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਧੂਲੇ (ਜਲਗਾਓਂ ਨਾਲ ਲੱਗਦਾ) ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸ ਦੀ ਹਾਲਤ ਵਿਗੜ ਗਈ ਅਤੇ 24 ਅਕਤੂਬਰ ਦੀ ਸਵੇਰ ਨੂੰ ਉਸਦੀ ਮੌਤ ਹੋ ਗਈ। ਇਸ ਕਦਮ ਦੇ ਪਿੱਛੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਚੰਦਵਾੜੇ ਨੇ ਸੋਸ਼ਲ ਮੀਡੀਆ 'ਤੇ ਆਪਣੀ ਆਉਣ ਵਾਲੀ ਮਰਾਠੀ ਫਿਲਮ "ਅਸੁਰਵਾਨ" ਦਾ ਇੱਕ ਪੋਸਟਰ ਸਾਂਝਾ ਕੀਤਾ ਸੀ।
ਅਧਿਕਾਰੀ ਨੇ ਦੱਸਿਆ ਕਿ ਜਲਗਾਓਂ ਪੁਲੀਸ ਨੇ ਪਾਰੋਲਾ ਵਿੱਚ ਇੱਕ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਹੈ ਅਤੇ ਬਾਅਦ ਵਿੱਚ ਅਗਲੇਰੀ ਜਾਂਚ ਲਈ ਇਸਨੂੰ ਧੂਲੇ ਪੁਲੀਸ ਨੂੰ ਤਬਦੀਲ ਕਰ ਦਿੱਤਾ ਗਿਆ। ਅਦਾਕਾਰੀ ਤੋਂ ਇਲਾਵਾ ਚੰਦਵਾੜੇ ਇੱਕ ਆਈ.ਟੀ. ਪੇਸ਼ੇਵਰ ਵੀ ਸੀ ਅਤੇ ਪੁਣੇ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। -ਪੀਟੀਆਈ

