ਕੀ ਕੀਕੂ ਸ਼ਾਰਦਾ ਸੱਚਮੁੱਚ ਕਪਿਲ ਸ਼ਰਮਾ ਦਾ ਸ਼ੋਅ ਛੱਡ ਰਿਹੈ?
ਕੀਕੂ ਸ਼ਾਰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਦਰਮਿਆਨ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਸੈੱਟ ’ਤੇ ਹੋਈ ਗਰਮਾ ਗਰਮੀ ਦੇ ਹਾਲ ਹੀ ਵਿੱਚ ਵਾਇਰਲ ਹੋਏ ਕਲਿੱਪ ਨੇ ਸ਼ੋਅ ਦੇ ਨਾਲ ਕੀਕੂ ਦੇ ਭਵਿੱਖ ਬਾਰੇ ਫ਼ਿਕਰਾਂ ਪੈਦਾ ਕਰ ਦਿੱਤੀਆਂ ਹਨ। ਕੁਝ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕੀਕੂ ਸ਼ਾਰਦਾ ਨੇ ਆਪਣੇ ਨਵੇਂ ਰਿਐਲਿਟੀ ਸ਼ੋਅ, ‘ਰਾਈਜ਼ ਐਂਡ ਫਾਲ’ ਉੱਤੇ ਧਿਆਨ ਕੇਂਦਰਿਤ ਕਰਨ ਲਈ ਨੈੱਟਫਲਿਕਸ ਸੀਰੀਜ਼ ਛੱਡ ਦਿੱਤੀ ਹੈ। ‘ਰਾਈਜ਼ ਐਂਡ ਫਾਲ’ ਦੀ ਮੇਜ਼ਬਾਨੀ ਅਸ਼ਨੀਰ ਗਰੋਵਰ ਐੱਮਐੱਕਸ ਪਲੇਅਰ ’ਤੇ ਕਰ ਰਿਹਾ ਹੈ।
View this post on Instagram
ਕੀਕੂ ਸ਼ਾਰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਦੀ ਕਥਿਤ ਲੜਾਈ ਦੇ ਇਸ ਵੀਡੀਓ, ਜਿਸਨੂੰ girlzfactsofficial ਵੱਲੋਂ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਗਿਆ ਸੀ, ਵਿੱਚ ਦੋ ਪੁਰਾਣੇ ਸਹਿਯੋਗੀਆਂ ਵਿਚਕਾਰ ਤਣਾਅ ਸਾਫ਼ ਦਿਖਾਈ ਦੇ ਰਿਹਾ ਸੀ। ਕੀਕੂ ਸ਼ਾਰਦਾ ਰਿਐਲਿਟੀ ਸੀਰੀਜ਼ ‘ਰਾਈਜ਼ ਐਂਡ ਫਾਲ’ ਵਿੱਚ ਦਿਖਾਈ ਦੇਣ ਲਈ ਕਥਿਤ ਤੌਰ ’ਤੇ ਤਿਆਰ ਹਨ। ਇਹ ਸ਼ੋਅ ਬਿੱਗ ਬੌਸ ਵਰਗਾ ਹੀ ਹੈ ਅਤੇ ਇਸ ਵਿੱਚ ਅਜਿਹੇ ਪ੍ਰਤੀਯੋਗੀ ਸ਼ਾਮਲ ਹੁੰਦੇ ਹਨ ਜੋ ਰਣਨੀਤੀ, ਬੁੱਧੀ ਅਤੇ ਡਰਾਮੇ ਦਾ ਤੜਕਾ ਲਿਆ ਸਕਦੇ ਹਨ। ਇਸ ਨਵੇਂ ਸ਼ੋਅ ਪ੍ਰਤੀ ਕੀਕੂ ਦੀ ਵਚਨਬੱਧਤਾ ਨੂੰ ਦੇਖਦੇ ਹੋਏ, ਉਹ ਸ਼ਾਇਦ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਤੋਂ ਬ੍ਰੇਕ ਲੈ ਰਿਹਾ ਹੈ। ਉਧਰ ਕੀਕੂ ਸ਼ਾਰਦਾ ਦੀ ਟੀਮ ਨੇ ਅਜੇ ਤੱਕ ਰਸਮੀ ਤੌਰ ’ਤੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਉਂਝ ਇਹ ਸਪੱਸ਼ਟ ਹੈ ਕਿ ਉਹ ਰਾਈਜ਼ ਐਂਡ ਫਾਲ ਵੱਲ ਧਿਆਨ ਕੇਂਦਰਿਤ ਕਰ ਰਿਹਾ ਹੈ।