DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਟ ਗਾਲਾ ਵਿੱਚ ਛਾਏ ਭਾਰਤੀ ਡਿਜ਼ਾਈਨਰ

ਨਿਊਯਾਰਕ: ਭਾਰਤੀ ਡਿਜ਼ਾਈਨਰਾਂ ਨੇ ਇੱਕ ਵਾਰ ਮੁੜ ਮੈਟ ਗਾਲਾ ਵਿੱਚ ਧੁੰਮਾਂ ਦਾ ਦਿੱਤੀਆਂ ਹਨ। ਇਨ੍ਹਾਂ ’ਚੋਂ ਇਕ ਡਿਜ਼ਾਈਨਰ ਗੌਰਵ ਗੁਪਤਾ ਦੀਆਂ ਪੋਸ਼ਾਕਾਂ ਬੌਲੀਵੁੱਡ ਦੇ ਨਾਲ-ਨਾਲ ਹੌਲੀਵੁੱਡ ਅਦਾਕਾਰ ਵੀ ਪਸੰਦ ਕਰ ਰਹੇ ਹਨ। ਹੌਲੀਵੁੱਡ ਕਾਮੇਡੀਅਨ ਤੇ ਅਦਾਕਾਰਾ ਮਿੰਡੀ ਕਾਲਿੰਗ ਮੈਟ ਗਾਲਾ...
  • fb
  • twitter
  • whatsapp
  • whatsapp
featured-img featured-img
ਮੈਟ ਗਾਲਾ ਵਿੱਚ ਡਿਜ਼ਾਈਨਰ ਗੌਰਵ ਗੁਪਤਾ ਵੱਲੋਂ ਡਿਜ਼ਾਈਨ ਕੀਤੀ ਸਾੜ੍ਹੀ ਵਿਚ ਹੌਲੀਵੁੱਡ ਅਦਾਕਾਰਾ ਮਿੰਡੀ ਕਾਲਿੰਗ
Advertisement

ਨਿਊਯਾਰਕ: ਭਾਰਤੀ ਡਿਜ਼ਾਈਨਰਾਂ ਨੇ ਇੱਕ ਵਾਰ ਮੁੜ ਮੈਟ ਗਾਲਾ ਵਿੱਚ ਧੁੰਮਾਂ ਦਾ ਦਿੱਤੀਆਂ ਹਨ। ਇਨ੍ਹਾਂ ’ਚੋਂ ਇਕ ਡਿਜ਼ਾਈਨਰ ਗੌਰਵ ਗੁਪਤਾ ਦੀਆਂ ਪੋਸ਼ਾਕਾਂ ਬੌਲੀਵੁੱਡ ਦੇ ਨਾਲ-ਨਾਲ ਹੌਲੀਵੁੱਡ ਅਦਾਕਾਰ ਵੀ ਪਸੰਦ ਕਰ ਰਹੇ ਹਨ। ਹੌਲੀਵੁੱਡ ਕਾਮੇਡੀਅਨ ਤੇ ਅਦਾਕਾਰਾ ਮਿੰਡੀ ਕਾਲਿੰਗ ਮੈਟ ਗਾਲਾ ਕਾਰਪੈਟ ’ਤੇ ਜਦੋਂ ਸ਼ੈਂਪੇਨ ਰੰਗ ਦਾ ਗਾਊਨ ਪਾ ਕੇ ਆਈ ਤਾਂ ਉਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਗਾਊਨ ਨੂੰ ਭਾਰਤੀ ਡਿਜ਼ਾਈਨਰ ਗੌਰਵ ਗੁਪਤਾ ਨੇ ਤਿਆਰ ਕੀਤਾ ਹੈ। ਮਿੰਡੀ ਨੇ ਬਹੁਤ ਘੱਟ ਮੇਕਅੱਪ ਕੀਤਾ ਹੋਇਆ ਸੀ। ਦਿਲਚਸਪ ਗੱਲ ਇਹ ਹੈ ਕਿ ਮਿੰਡੀ ਦਾ ਮੈਟ ਗਾਲਾ ਪਹਿਰਾਵਾ ਬੌਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਕਾਨ 2022 ਵਿੱਚ ਪਾਏ ਹੋਏ ਗਾਊਨ ਨਾਲ ਕਾਫ਼ੀ ਮਿਲਦਾ-ਜੁਲਦਾ ਸੀ। ਐਸ਼ਵਰਿਆ ਨੇ ਕਾਨ ਫਿਲਮ ਫੈਸਟੀਵਲ ਦੇ ਤੀਜੇ ਦਿਨ ਗੌਰਵ ਗੁਪਤਾ ਦਾ ਹਲਕੇ ਗੁਲਾਬੀ ਰੰਗ ਵਾਲਾ ਅਜਿਹਾ ਹੀ ਗਾਊਨ ਪਹਿਨਿਆ ਸੀ। ਆਨਲਾਈਨ ਫੈਸ਼ਨ ਆਲੋਚਕ ਡਾਈਟਸਾਬਿਆ ਨੇ ਵੀ ਇੰਸਟਾਗ੍ਰਾਮ ’ਤੇ ਇੱਕ ਪੋਸਟ ਪਾ ਕੇ ਦੱਸਿਆ ਹੈ ਕਿ ਮਿੰਡੀ ਦੀ ਮੈਟ ਗਾਲਾ ਝਲਕ ਐਸ਼ਵਰਿਆ ਦੇ ਕਾਨ ਵਰਗੀ ਹੈ। ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਨੇ ਭਾਰਤੀ ਡਿਜ਼ਾਈਨਰ ਦੀ ਖੂਬ ਸ਼ਲਾਘਾ ਕੀਤੀ। ਇਸ ਸਾਲ ਦਾ ਮੈਟ ਗਾਲਾ ਡਰੈਸ ਕੋਡ ‘ਦਿ ਗਾਰਡਨ ਆਫ ਟਾਈਮ’ ਸੀ ਜੋ ਜੇਜੀ ਬੈਲਾਰਡ ਦੀ ਇਸ ਨਾਮ ਦੀ 1962 ਦੀ ਲਘੂ ਕਹਾਣੀ ਤੋਂ ਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਮੈਟ ਗਾਲਾ ਸਮਾਗਮ ਨਿਊਯਾਰਕ ਸਿਟੀ ਵਿੱਚ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿਚ ਹਰ ਸਾਲ ਮਈ ਦੇ ਪਹਿਲੇ ਸੋਮਵਾਰ ਨੂੰ ਕਰਵਾਇਆ ਜਾਂਦਾ ਹੈ। -ਏਐੱਨਆਈ

ਆਲੀਆ ਨੇ ਭਾਰਤੀ ਪਹਿਰਾਵੇ ’ਚ ਦਿਲ ਜਿੱਤਿਆ

ਿਡਜ਼ਾਈਨਰ ਸਬਿਆਸਾਚੀ ਦੀ ਸਾੜ੍ਹੀ ਦੀ ਨੁਮਾਇਸ਼ ਕਰਦੀ ਹੋਈ ਆਲੀਆ ਭੱਟ।

ਆਲੀਆ ਨੇ ਮੈਟ ਗਾਲਾ ਵਿੱਚ ਉੱਘੇ ਭਾਰਤੀ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਦੀ ਸਾੜ੍ਹੀ ਪਾ ਸ਼ਿਰਕਤ ਕੀਤੀ। ਆਲੀਆ ਨੇ ਜਦੋਂ ਇੰਸਟਾਗ੍ਰਾਮ ’ਤੇ ਆਪਣੀ ਮੈਟ ਗਾਲਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਦੇ ਪ੍ਰਸੰਸਕਾਂ ਨੇ ਇਸ ਨੂੰ ਖੂਬ ਪਸੰਦ ਕੀਤੀਆਂ। ਉਨ੍ਹਾਂ ਕਿਹਾ ਕਿ ਆਲੀਆ ਨੇ ਭਾਰਤੀ ਪਹਿਰਾਵੇ ਨਾਲ ਭਾਰਤੀ ਸੱਭਿਆਚਾਰ ਦਾ ਵਿਦੇਸ਼ੀ ਧਰਤੀ ’ਤੇ ਝੰਡਾ ਲਹਿਰਾ ਦਿੱਤਾ ਹੈ। ਇਕ ਯੂਜ਼ਰ ਨੇ ਆਖਿਆ,‘ਆਲੀਆ ਪੇਸਟਲ ਰੰਗ ਦੀ ਸਾੜੀ ਵਿਚ ਬਹੁਤ ਫਬ ਰਹੀ ਹੈ।’

Advertisement

Advertisement
×