DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੋਖਾਧੜੀ ਮਾਮਲਾ: ਸ਼ਿਲਪਾ ਸ਼ੈੱਟੀ ਨੂੰ ਰਾਜ ਕੁੰਦਰਾ ਤੋਂ 15 ਕਰੋੜ ਰੁਪਏ ਨਹੀਂ ਮਿਲੇ! ਅਦਾਕਾਰਾਂ ਦੇ ਵਕੀਲ ਨੇ ਕੀਤਾ ਦਾਅਵਾ

ਅਦਾਕਾਰ ਨੇ ਮਾਣਹਾਨੀ ਮੁਹਿੰਮ ਵਿਰੁੱਧ ਰਾਹਤ ਲਈ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ।

  • fb
  • twitter
  • whatsapp
  • whatsapp
Advertisement

Fraud case: ਬਾਲੀਵੁੱਡ ਅਦਾਕਾਰਾ Shilpa Shetty ਦੇ ਵਕੀਲ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੂੰ 10 ਸਾਲ ਪਹਿਲਾਂ ਆਪਣੇ ਪਤੀ, ਕਾਰੋਬਾਰੀ ਤੋਂ ਅਦਾਕਾਰ ਬਣੇ Raj Kundra ਤੋਂ 15 ਕਰੋੜ ਰੁਪਏ ਨਹੀਂ ਮਿਲੇ ਸਨ।

ਇਸ ਲੈਣ-ਦੇਣ ਦੀ ਜਾਂਚ ਹੁਣ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਦੁਆਰਾ ਕੀਤੀ ਜਾ ਰਹੀ ਹੈ ਕਿਉਂਕਿ ਉਹ ਰਾਜ ਕੁੰਦਰਾ ਨਾਲ ਸਬੰਧਤ 60 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਦੇ ਮਾਮਲੇ ਦੀ ਜਾਂਚ ਤੇਜ਼ ਕਰ ਰਹੇ ਹਨ।

Advertisement

ਸ਼ਿਲਪਾ ਦੇ ਖਾਤੇ ਵਿੱਚ 25 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ!

ਇਸ ਤੋਂ ਪਹਿਲਾਂ ਇਹ ਰਿਪੋਰਟ ਕੀਤੀ ਗਈ ਸੀ ਕਿ ਪੈਸੇ ਸਿੱਧੇ ਚਾਰ ਅਦਾਕਾਰਾ ਦੇ ਖਾਤਿਆ ਵਿੱਚ ਟ੍ਰਾਂਸਫਰ ਕੀਤੇ ਗਏ ਸਨ, ਜਿਨ੍ਹਾਂ ਵਿੱਚ ਸ਼ਿਲਪਾ, ਬਿਪਾਸ਼ਾ ਬਾਸੂ ਅਤੇ ਨੇਹਾ ਧੂਪੀਆ ਸ਼ਾਮਲ ਸਨ। ਬਾਲਾਜੀ ਐਂਟਰਟੇਨਮੈਂਟ ਦੇ ਖਾਤਿਆਂ ਵਿੱਚ ਵੀ ਲੈਣ-ਦੇਣ ਦਾ ਪਤਾ ਲੱਗਿਆ। EOW ਨੇ ਲਗਭਗ 25 ਕਰੋੜ ਰੁਪਏ ਦੇ ਸਿੱਧੇ ਟ੍ਰਾਂਸਫਰ ਦਾ ਪਤਾ ਲਗਾਇਆ ਸੀ।

ਮੇਰੇ ਮੁਵੱਕਿਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼: ਵਕੀਲ

ਹੁਣ ਸ਼ਿਲਪਾ ਦੇ ਵਕੀਲ ਨੇ ਇਸ ਮਾਮਲੇ ’ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ, “ਮੀਡੀਆ ਵਿੱਚ ਅਜਿਹੀਆਂ ਰਿਪੋਰਟਾਂ ਘੁੰਮ ਰਹੀਆਂ ਹਨ ਕਿ ਮੇਰੀ ਮੁਵੱਕਿਲ, Shilpa Shetty ਨੇ ਕਥਿਤ ਤੌਰ ’ਤੇ ਆਪਣੇ ਪਤੀ Raj Kundra ਤੋਂ ਲਗਭਗ 10 ਸਾਲ ਪਹਿਲਾਂ ਇੱਕ ਲੈਣ-ਦੇਣ ਲਈ ₹15 ਕਰੋੜ ਦੀ ਰਕਮ ਪ੍ਰਾਪਤ ਕੀਤੀ ਸੀ, ਜਿਸਦੀ ਆਰਥਿਕ ਅਪਰਾਧ ਸ਼ਾਖਾ (ਮੁੰਬਈ) ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਜਾਣਕਾਰੀ ਪੂਰੀ ਤਰ੍ਹਾਂ ਜਾਅਲੀ ਅਤੇ ਸ਼ਰਾਰਤੀ ਹੈ ਜੋ ਜਾਣਬੁੱਝ ਕੇ ਮੇਰੇ ਮੁਵੱਕਿਲ ਨੂੰ ਬਦਨਾਮ ਕਰਨ ਲਈ ਜਨਤਕ ਖੇਤਰ ਵਿੱਚ ਪਾਈ ਗਈ ਹੈ।”

ਅਦਾਕਾਰ ਨੇ ਮਾਣਹਾਨੀ ਮੁਹਿੰਮ ਵਿਰੁੱਧ ਰਾਹਤ ਲਈ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ।

ਵਕੀਲ ਦੇ ਅਧਿਕਾਰਤ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ਅਸੀਂ ਇਸ ਸ਼ਰਾਰਤ ਦੀ ਜੜ੍ਹ ਤੱਕ ਪਹੁੰਚਾਂਗੇ ਅਤੇ ਮੇਰੇ ਮੁਵੱਕਿਲ ਨੂੰ ਬਦਨਾਮ ਕਰਨ ਲਈ ਕੀਤੀਆਂ ਗਈਆਂ ਸਾਰੀਆਂ ਖ਼ਬਰਾਂ ਵਿਰੁੱਧ ਅਪਰਾਧਿਕ ਕਾਰਵਾਈ ਕਰਾਂਗੇ। ਮੇਰੇ ਮੁਵੱਕਿਲ ਨੂੰ ਕਦੇ ਵੀ ਅਜਿਹੀ ਕੋਈ ਰਕਮ ਨਹੀਂ ਮਿਲੀ ਅਤੇ ਇਸ ਪੜਾਅ ’ਤੇ, ਅਸੀਂ ਹੋਰ ਕੁਝ ਵੀ ਖੁਲਾਸਾ ਨਹੀਂ ਕਰ ਸਕਦੇ ਕਿਉਂਕਿ ਮਾਮਲਾ ਅਦਾਲਤ ਦੇ ਅਧੀਨ ਹੈ।

Advertisement
×