ਸ਼੍ਰੇਅਸ ਤਲਪੜੇ, ਆਲੋਕ ਨਾਥ ਸਣੇ 22 ਖ਼ਿਲਾਫ਼ ਠੱਗੀ ਦਾ ਕੇਸ
ਬਾਗਪਤ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਫਰਜ਼ੀ ਫਾਇਨਾਂਸ ਕੰਪਨੀ ਵੱਲੋਂ ਰਕਮ ਦੁੱਗਣੀ ਕਰਨ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੇ ਜਾਣ ਦੇ ਮਾਮਲੇ ’ਚ ਫਿਲਮ ਅਦਾਕਾਰ ਸ਼੍ਰੇਅਸ ਤਲਪੜੇ ਤੇ ਆਲੋਕ ਨਾਥ ਸਣੇ 22 ਜਣਿਆਂ ਖ਼ਿਲਾਫ਼ ਕੇਸ ਦਰਜ ਕਰ...
ਬਾਗਪਤ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਫਰਜ਼ੀ ਫਾਇਨਾਂਸ ਕੰਪਨੀ ਵੱਲੋਂ ਰਕਮ ਦੁੱਗਣੀ ਕਰਨ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੇ ਜਾਣ ਦੇ ਮਾਮਲੇ ’ਚ ਫਿਲਮ ਅਦਾਕਾਰ ਸ਼੍ਰੇਅਸ ਤਲਪੜੇ ਤੇ ਆਲੋਕ ਨਾਥ ਸਣੇ 22 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏ ਐੱਸ ਪੀ ਪ੍ਰਵੀਨ ਸਿੰਘ ਚੌਹਾਨ ਨੇ ਦੱਸਿਆ ਕਿ ਲੋਨੀ ਸਥਿਤ ਅਰਬਨ ਸਟੇਟ ਕਰੈਡਿਟ ਕੋਆਪਰੇਟਿਵ ਸੁਸਾਇਟੀ ਲਿਮਿਟਡ ਨਾਂ ਦੀ ਕੰਪਨੀ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਬਾਗਪਤ, ਮੇਰਠ, ਗਾਜ਼ੀਆਬਾਦ ਸਣੇ ਕਈ ਜ਼ਿਲ੍ਹਿਆਂ ’ਚ ਏਜੰਟਾਂ ਰਾਹੀਂ ਨਿਵੇਸ਼ ਯੋਜਨਾਵਾਂ ਚਲਾਈਆਂ ਗਈਆਂ ਸਨ। ਕੰਪਨੀ ਨੇ ਲੋਕਾਂ ਨੂੰ ਸਾਲ ਅੰਦਰ ਨਿਵੇਸ਼ ਦੀ ਰਕਮ ਦੁੱਗਣੀ ਕਰਨ ਦਾ ਲਾਲਚ ਦਿੱਤਾ ਸੀ। ਕੰਪਨੀ ਨੇ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਪ੍ਰਮੋਟਰ ਤੇ ਆਲੋਕ ਨਾਥ ਨੂੰ ਬ੍ਰਾਂਡ ਅੰਬੈਸਡਰ ਵਜੋਂ ਪੇਸ਼ ਕੀਤਾ ਸੀ। ਇਸੇ ਭਰੋਸੇ ਤਹਿਤ ਖਿੱਤੇ ’ਚ ਪੰਜ ਸੌ ਤੋਂ ਲੋਕਾਂ ਨੇ ਲੱਖਾਂ ਰੁਪਏ ਦਾ ਨਿਵੇਸ਼ ਕੀਤਾ। ਸਾਲ ਮਗਰੋਂ ਜਦੋਂ ਨਿਵੇਸ਼ਕਾਂ ਨੇ ਰਕਮ ਵਾਪਸੀ ਲਈ ਸੰਪਰਕ ਕੀਤਾ ਤਾਂ ਕੰਪਨੀ ਦੇ ਦਫ਼ਤਰ ਬੰਦ ਮਿਲੇ ਤੇ ਕਿਸੇ ਅਧਿਕਾਰੀ ਨਾਲ ਸੰਪਰਕ ਨਾ ਹੋ ਸਕਿਆ।

