DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Filmfare Awards ਵਿਚ ਫ਼ਿਲਮ ‘ਲਾਪਤਾ ਲੇਡੀਜ਼’ ਦੀ ਝੰਡੀ; ਸਰਵੋਤਮ ਫਿਲਮ ਤੇ ਸਰਵੋਤਮ ਨਿਰਦੇਸ਼ਕ ਸਣੇ ਕੁੱਲ 13 ਪੁਰਸਕਾਰ ਜਿੱਤੇ

ਅਭਿਸ਼ੇਕ ਬੱਚਨ ਤੇ ਕਾਰਤਿਕ ਆਰੀਅਨ ਸਰਵੋਤਮ ਅਦਾਕਾਰ ਬਣੇ; ਫਿਲਮ ‘ਜਿਗਰਾ’ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਆਲੀਆ ਭੱਟ ਦੀ ਝੋਲੀ; ਕਿਰਨ ਰਾਓ ਸਰਵੋਤਮ ਨਿਰਦੇਸ਼ਕ; ਜ਼ੀਨਤ ਅਮਾਨ ਤੇ ਸ਼ਿਆਮ ਬੈਨੇਗਲ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ

  • fb
  • twitter
  • whatsapp
  • whatsapp
featured-img featured-img
ਫੋਟੋ: ਏਐੱਨਆਈ
Advertisement

Filmfare Awards 2025 ਵਿਚ ਐਤਕੀਂ ‘ਲਾਪਤਾ ਲੇਡੀਜ਼’ ਦੀ ਝੰਡੀ ਰਹੀ। ਫ਼ਿਲਮ ਨੇ ਸਰਵੋਤਮ ਫਿਲਮ ਤੇ ਸਰਵੋਤਮ ਨਿਰਦੇਸ਼ਕ (ਕਿਰਨ ਰਾਓ) ਸਣੇ ਵੱਖ ਵੱਖ ਵਰਗਾਂ ਵਿਚ ਕੁੱਲ 13 ਪੁਰਸਕਾਰ ਜਿੱਤੇ। ਲਾਈਫਟਾਈਮ ਅਚੀਵਮੈਂਟ ਐਵਾਰਡ ਜ਼ੀਨਤ ਅਮਾਨ ਅਤੇ ਸ਼ਿਆਮ ਬੈਨੇਗਲ (ਮਰਨ ਉਪਰੰਤ) ਦਿੱਤੇ ਗਏ। ਫ਼ਿਲਮਫੇਅਰ ਐਵਾਰਡਜ਼ ਦੇ 70ਵੇਂ ਸੰਸਕਰਨ ਦਾ ਸ਼ਨਿੱਚਰਵਾਰ ਰਾਤ ਨੂੰ ਅਹਿਮਦਾਬਾਦ ਵਿਚ EKA ਐਰੀਨਾ ਕੰਕਾਰੀਆ ਝੀਲ ’ਤੇ ਆਯੋਜਨ ਕੀਤਾ ਗਿਆ। ਐਵਾਰਡਜ਼ ਲਈ ਪ੍ਰੋਗਰਾਮ ਦੀ ਮੇਜ਼ਬਾਨੀ ਸ਼ਾਹਰੁਖ਼ ਖ਼ਾਨ, ਕਰਨ ਜੌਹਰ ਤੇ ਮਨੀਸ਼ ਪੌਲ ਨੇ ਕੀਤੀ।

ਅਭਿਸ਼ੇਕ ਬੱਚਨ ਤੇ ਕਾਰਤਿਕ ਆਰੀਅਨ ਨੂੰ ਕ੍ਰਮਵਾਰ ਫ਼ਿਲਮ ‘ਆਈ ਵਾਂਟ ਟੂ ਟਾਕ’ ਤੇ ‘ਚੰਦੂ ਚੈਂਪੀਅਨ’ ਲਈ ਬੈਸਟ ਐਕਟਰ ਦਾ ਪੁਰਸਕਾਰ ਦਿੱਤਾ ਗਿਆ। ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਫ਼ਿਲਮ ‘ਜਿਗਰਾ’ ਵਿਚ ਨਿਭਾਈ ਭੂਮਿਕਾ ਲਈ ਆਲੀਆ ਭੱਟ ਦੀ ਝੋਲੀ ਪਿਆ। ਬੈਸਟ ਡੈਬਿਊ ਅਦਾਕਾਰਾ ਦਾ ਪੁਰਸਕਾਰ ਨਿਤਾਂਸ਼ੀ ਗੋਇਲ ਨੂੰ ਫ਼ਿਲਮ ਲਾਪਤਾ ਲੇਡੀਜ਼ ਲਈ ਮਿਲਿਆ। ਇਸੇ ਤਰ੍ਹਾਂ ਲਕਸ਼ਿਆ ਨੂੰ ‘ਬੈਡਜ਼ ਆਫ਼ ਬੌਲੀਵੁੱਡ’ ਵਿਚ ਉਸ ਦੇ ਰੋਲ ਲਈ ਬੈਸਟ ਡੈਬਿਊ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਕੁਨਾਮ ਖੇਮੂ ਤੇ ਆਦਿੱਤਿਆ ਸੁਹਾਸ ਨੂੰ ਉਨ੍ਹਾਂ ਦੀਆਂ ਫ਼ਿਲਮਾਂ ਕ੍ਰਮਵਾਰ ਮਡਗਾਓਂ ਐਕਸਪ੍ਰੈੱਸ ਤੇ ਆਰਟੀਕਲ 370 ਲਈ ਬੈਸਟ ਡੈਬਿਊ ਡਾਇਰੈਕਟਰ ਦੇ ਪੁਰਸਕਾਰ ਲਈ ਚੁਣਿਆ ਗਿਆ।

Advertisement

ਹੋਰਨਾਂ ਪੁਰਸਕਾਰਾਂ ਵਿਚ ਸਰਵੋਤਮ ਅਭਿਨੇਤਾ ਪੁਰਸ਼ (ਕ੍ਰਿਟਿਕਸ ਐਵਾਰਡ)--ਰਾਜਕੁਮਾਰ ਰਾਓ (ਸ਼੍ਰੀਕਾਂਤ), ਸਰਵੋਤਮ ਕ੍ਰਿਟਿਕਸ-ਅਭਿਸ਼ੇਕ-ਰੰਤਾ-ਏ. (ਲਾਪਤਾ ਲੇਡੀਜ਼), ਸਰਵੋਤਮ ਸਹਾਇਕ ਅਦਾਕਾਰਾ (ਮਹਿਲਾ)- ਛਾਇਆ ਕਦਮ (ਲਾਪਤਾ ਲੇਡੀਜ਼), ਸਰਵੋਤਮ ਸਹਾਇਕ ਅਭਿਨੇਤਾ ਪੁਰਸ਼ ਰਵੀ ਕਿਸ਼ਨ (ਲਾਪਤਾ ਲੇਡੀਜ਼) ਸਰਵੋਤਮ ਫਿਲਮ ਲਈ ਕ੍ਰਿਟਿਕਸ ਐਵਾਰਡ--ਸ਼ੂਜੀਤ ਸਿਰਕਾਰ (ਆਈ ਵਾਂਟ ਟੂ ਟਾਕ), ਸਰਵੋਤਮ ਐਕਸ਼ਨ--ਸੀਯੁੰਗ ਓਹ ਅਤੇ ਪਰਵੇਜ਼ ਸ਼ੇਖ (ਕਿੱਲ), ਸਰਵੋਤਮ ਪਟਕਥਾ --ਸਨੇਹਾ ਦੇਸਾਈ (ਲਾਪਤਾ ਲੇਡੀਜ਼), ਸਰਵੋਤਮ ਕਹਾਣੀ--ਅਦਿੱਤਿਆ ਧਰ ਅਤੇ ਮੋਨਲ ਠੱਕਰ (ਆਰਟੀਕਲ 370), ਸਰਵੋਤਮ ਸੰਵਾਦ--ਸਨੇਹਾ ਦੇਸਾਈ (ਲਾਪਤਾ ਲੇਡੀਜ਼), ਸਰਵੋਤਮ ਸੰਗੀਤਕ ਐਲਬਮ--ਰਾਮ ਸੰਪਤ (ਲਾਪਤਾ ਲੇਡੀਜ਼), ਸਰਵੋਤਮ ਗੀਤ--ਪ੍ਰਸ਼ਾਂਤ ਪਾਂਡੇ (ਲਾਪਤਾ ਲੇਡੀਜ਼), ਸਰਵੋਤਮ ਪਲੇਅਬੈਕ ਗਾਇਕ (ਲਾਪਤਾ ਲੇਡੀਜ਼), ਸਰਵੋਤਮ ਪਲੇਅਬੈਕ ਗਾਇਕ ਮਰਦ (ਲਾਪਤਾ ਲੇਡੀਜ਼), ਸਰਵੋਤਮ ਪਲੇਅਬੈਕ ਗਾਇਕ (ਲਾਪਤਾ ਲੇਡੀਜ਼)। ਸਰਵੋਤਮ ਫਿਲਮ ਲਾਪਤਾ ਲੇਡੀਜ਼, ਸਰਵੋਤਮ ਨਿਰਦੇਸ਼ਕ ਕਿਰਨ ਰਾਓ (ਲਾਪਤਾ ਲੇਡੀਜ਼), ਸਰਵੋਤਮ ਸਾਊਂਡ ਡਿਜ਼ਾਈਨ--ਸੁਭਾਸ਼ ਸਾਹੂ (ਕਿਲ), ਬੈਸਟ ਬੈਕਗਰਾਉਂਡ ਸਕੋਰ--ਰਾਮ ਸੰਪਤ (ਲਾਪਤਾ ਲੇਡੀਜ਼), ਬੈਸਟ VFX--ਰੀਡਿਫਾਇਨ (ਮੁੰਜਿਆ), ਬੈਸਟ ਕੋਰੀਓਗ੍ਰਾਫੀ-- ਬੋਸਕੋ-ਸੀਜ਼ਰ (ਬੈੱਡ ਨਿਊਜ਼ ਤੋਂ ਤੌਬਾ ਤੌਬਾ) ਬੈਸਟ ਸੰਪਾਦਨ-- ਸ਼ਿਵਕੁਮਾਰ ਵੀ. ਪਨੀਕਰ (ਕਿੱਲ), ਸਰਵੋਤਮ ਪੁਸ਼ਾਕ-- ਦਰਸ਼ਨ ਜਾਲਾਨ (ਲਾਪਤਾ ਲੇਡੀਜ਼), ਸਰਵੋਤਮ ਨਿਰਮਾਣ ਡਿਜ਼ਾਈਨ-- ਮਯੂਰ ਸ਼ਰਮਾ (ਕਿੱਲ), ਸਰਵੋਤਮ ਸਿਨੇਮੈਟੋਗ੍ਰਾਫੀ-- ਰਾਫੇ ਮਹਿਮੂਦ (ਕਿੱਲ) ਮਿਲਿਆ। ਸੰਗੀਤ ਵਿੱਚ ਆਉਣ ਵਾਲੀ ਪ੍ਰਤਿਭਾ ਲਈ ਆਰਡੀ ਬਰਮਨ ਐਵਾਰਡ ਅਚਿੰਤ ਠੱਕਰ (ਜਿਗਰਾ, ਸ਼੍ਰੀਮਾਨ ਅਤੇ ਸ਼੍ਰੀਮਤੀ ਮਾਹੀ) ਨੂੰ ਮਿਲਿਆ।

Advertisement

Advertisement
×