DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿਲਜੀਤ ਦੇ ਕੁੜਤੇ-ਚਾਦਰੇ ਦੀਆਂ ਗੱਲਾਂ

ਸ਼ੀਤਲ ਬੰਦਗ਼ਲਾ-ਕਾਲਰ ਵਾਲਾ ਕੁੜਤਾ ਤੇ ਹੱਥੀਂ ਤਿਆਰ ਕੀਤਾ ਮੋਰਨੀ ਚਾਦਰਾ... ਮੰਨੇ-ਪ੍ਰਮੰਨੇ ਡਿਜ਼ਾਈਨਰ ਰਾਘਵੇਂਦਰ ਰਾਠੌੜ ਨੇ ਦਿਲਜੀਤ ਦੁਸਾਂਝ ਨੂੰ ਉਸ ਦੇ ‘ਦਿਲ-ਲੁਮੀਨਾਤੀ’ ਟੂਰ ਲਈ ਇਸ ਪਹਿਰਾਵੇ ’ਚ ਪੂਰਾ ਜਚਾਇਆ ਹੈ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਰਵਾਇਤੀ ਪਹਿਰਾਵੇ...

  • fb
  • twitter
  • whatsapp
  • whatsapp
Advertisement

ਸ਼ੀਤਲ

ਬੰਦਗ਼ਲਾ-ਕਾਲਰ ਵਾਲਾ ਕੁੜਤਾ ਤੇ ਹੱਥੀਂ ਤਿਆਰ ਕੀਤਾ ਮੋਰਨੀ ਚਾਦਰਾ... ਮੰਨੇ-ਪ੍ਰਮੰਨੇ ਡਿਜ਼ਾਈਨਰ ਰਾਘਵੇਂਦਰ ਰਾਠੌੜ ਨੇ ਦਿਲਜੀਤ ਦੁਸਾਂਝ ਨੂੰ ਉਸ ਦੇ ‘ਦਿਲ-ਲੁਮੀਨਾਤੀ’ ਟੂਰ ਲਈ ਇਸ ਪਹਿਰਾਵੇ ’ਚ ਪੂਰਾ ਜਚਾਇਆ ਹੈ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਰਵਾਇਤੀ ਪਹਿਰਾਵੇ ’ਚੋਂ ਇਸ ਪੰਜਾਬੀ ਗਾਇਕ-ਅਦਾਕਾਰ ਦੀ ਸੱਭਿਆਚਾਰਕ ਪਛਾਣ ਤੇ ਭਾਰਤੀ ਵਿਰਾਸਤ ਦੀ ਝਲਕ ਮਿਲਦੀ ਹੈ।

Advertisement

ਫੈਸ਼ਨ ਡਿਜ਼ਾਈਨਰ ਰਾਘਵੇਂਦਰ ਰਾਠੌੜ ਆਪਣੇ ਬਰਾਂਡ, ਰਾਘਵੇਂਦਰ ਰਾਠੌੜ ਜੋਧਪੁਰ (ਆਰਆਰਜੇ) ਰਾਹੀਂ ਭਾਰਤੀ ਵਿਰਾਸਤ ਨੂੰ ਆਲਮੀ ਪੱਧਰ ’ਤੇ ਚਮਕਾਉਂਦੇ ਆ ਰਹੇ ਹਨ। ਇਸੇ ਤਰ੍ਹਾਂ, ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਵੀ ਪੂਰੀ ਦੁਨੀਆ ਨੂੰ ਆਪਣੀਆਂ ਧੁਨਾਂ ’ਤੇ ਨੱਚਣ ਲਾਇਆ ਹੋਇਆ ਹੈ।

Advertisement

ਦੁਨੀਆ ਦੇ ਸਭ ਤੋਂ ਚੋਟੀ ਦੇ ਸੰਗੀਤ ਮੇਲਿਆਂ (ਫੈਸਟੀਵਲ) ’ਚ ਸ਼ੁਮਾਰ ‘ਕੋਚੇਲਾ’ ਵਿੱਚ ਪੇਸ਼ਕਾਰੀ ਦੇਣ ਵਾਲਾ ਮੁੱਖਧਾਰਾ ਦਾ ਉਹ ਪਹਿਲਾ ਭਾਰਤੀ ਤੇ ਪੰਜਾਬੀ ਕਲਾਕਾਰ ਬਣਿਆ ਹੈ। ਉੱਤਰੀ ਅਮਰੀਕਾ ’ਚ ਜੁਲਾਈ ਤੱਕ ਚੱਲਣ ਵਾਲੇ ਸੰਗੀਤਕ ਟੂਰ ਵਿੱਚ ਆਪਣੀ ਦਿੱਖ ਨਾਲ ਭਾਰਤੀ ਵਿਰਾਸਤ ਨੂੰ ਪ੍ਰਚਾਰਨ ਲਈ ਦਿਲਜੀਤ ਨੇ ਰਾਠੌੜ ਨਾਲ ਸਾਂਝ ਪਾਈ ਹੈ। ਡਿਜ਼ਾਈਨਰ ਰਾਠੌੜ ਨੇ ਸਾਡੇ ਨਾਲ ਇਸ ਸੰਗੀਤਕ ਦੌਰੇ ਲਈ ਕਲਾਕਾਰ ਦੀ ਰੁਚੀ ਮੁਤਾਬਕ ਪੁਸ਼ਾਕਾਂ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਗੱਲਬਾਤ ਕੀਤੀ।

ਜੜਾਂ ਨਾਲ ਜੁੜਾਅ

ਦਿਲਜੀਤ ਤੇ ਰਾਠੌੜ ਦੋਵੇਂ ਆਪਣੇ ਵਿਰਸੇ ਤੇ ਸੱਭਿਆਚਾਰ ’ਤੇ ਮਾਣ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਸ਼ਾਇਦ ਪੂਰੀ ਦੁਨੀਆ ਘੁੰਮੀ ਹੋਵੇ, ਫਿਰ ਵੀ ਉਹ ਆਪਣੇ ਰਵਾਇਤੀ ਪਹਿਰਾਵਿਆਂ ਨਾਲ ਲੋਕਾਂ ਦਾ ਧਿਆਨ ਖਿੱਚਦੇ ਰਹਿੰਦੇ ਹਨ। ਜੇ ਦਿਲਜੀਤ ਨੂੰ ਕੁੜਤੇ, ਚਾਦਰੇ, ਤਹਿਮਤ ਤੇ ਤੰਬਾ ਲਾਉਣ ਲਈ ਪਸੰਦ ਕੀਤਾ ਜਾਂਦਾ ਹੈ ਤਾਂ ਰਾਠੌੜ ਦਾ ਆਰਆਰਜੇ- ਜੋਧਪੁਰੀ ਬੰਦਗਲੇ ਤੇ ਜੋਧਪੁਰੀ ਪੈਂਟਾਂ ਲਈ ਦੁਨੀਆ ਭਰ ’ਚ ਮਸ਼ਹੂਰ ਹੈ। ਰਾਠੌੜ ਮੁਤਾਬਕ, ‘‘ਅਸੀਂ ਸਾਰੇ ਜਾਣਦੇ ਹਾਂ ਕਿ ਦਿਲਜੀਤ ਦਾ ਆਪਣੇ ਚਾਹੁਣ ਵਾਲਿਆਂ ’ਤੇ ਕਾਫ਼ੀ ਸੱਭਿਆਚਾਰਕ ਅਸਰ ਹੈ। ਉਹ ਇਸ ਟੂਰ ਦੌਰਾਨ ਆਪਣੀਆਂ ਜੜਾਂ ਨੂੰ ਇਸ ਢੰਗ ਨਾਲ ਪੇਸ਼ ਕਰਨਾ ਚਾਹੁੰਦਾ ਹੈ ਕਿ ਇਤਿਹਾਸ ਬਣੇ ਤੇ ਕੌਮਾਂਤਰੀ ਸਰੋਤੇ ਵੀ ਗਹਿਰਾਈ ’ਚ ਇਨ੍ਹਾਂ ਨਾਲ ਜੁੜਾਅ ਮਹਿਸੂਸ ਕਰ ਸਕਣ। ਇਸ ਭਾਈਵਾਲੀ ਲਈ ਸਾਡਾ ਦ੍ਰਿਸ਼ਟੀਕੋਣ ਸਾਂਝਾ ਹੈ ਤੇ ਅਸੀਂ ਭਾਰਤੀ ਵਿਰਾਸਤ ਨੂੰ ਆਲਮੀ ਮੰਚ ’ਤੇ ਪੇਸ਼ ਕਰਨਾ ਚਾਹੁੰਦੇ ਹਾਂ।’’

ਦਿਲਜੀਤ ਦੀ ਨਵੀਂ ਦਿੱਖ

ਹਰੇਕ ਵਿਅਕਤੀ ਸੋਚੇਗਾ ਕਿ ਰਾਠੌੜ ਨੇ ਕਿਵੇਂ ਦਿਲਜੀਤ ਦੁਸਾਂਝ ਦੀ ਸ਼ਖ਼ਸੀਅਤ ਨੂੰ ਇਨ੍ਹਾਂ ਡਿਜ਼ਾਈਨਾਂ ਵਿੱਚ ਢਾਲਿਆ ਹੈ! ਰਾਠੌੜ ਨੇ ਕਿਹਾ, ‘‘ਗਾਹਕ ਦੇ ਨਿੱਜੀ ਅੰਦਾਜ਼ ਨੂੰ ਧਿਆਨ ’ਚ ਰੱਖ, ਵਿਅਕਤੀਗਤ ਤੱਤਾਂ ਨੂੰ ਰਲਾ ਕੇ ਇੱਕ ਵਿਲੱਖਣ ਦਿੱਖ ਤਿਆਰ ਕਰਨਾ ਕਿਸੇ ਵੀ ਵਧੀਆ ਬਰਾਂਡ ਦੀ ਖ਼ੂਬਸੂਰਤੀ ਹੈ। ਉਸ ਦੀ ਸੰਪੂਰਨ ਸ਼ਖ਼ਸੀਅਤ ਤੇ ਫੈਸ਼ਨ ਚੋਣ ਅੰਦਰ ਝਾਕ ਕੇ ਤੇ ਨਾਲ ਹੀ ਆਪਣੀਆਂ ਜੜਾਂ ਪ੍ਰਤੀ ਉਸ ਦੇ ਸਮਰਪਣ ਨੂੰ ਧਿਆਨ ਵਿੱਚ ਰੱਖ ਕੇ ਹੀ ਅਜਿਹੇ ਡਿਜ਼ਾਈਨ ਤਿਆਰ ਕੀਤੇ ਜਾ ਸਕਦੇ ਹਨ ਜੋ ਉਸ ਦੀ ਪਛਾਣ ਨਾਲ ਮੇਲ ਖਾਣ ਤੇ ਵਿਆਪਕ ਪੱਧਰ ’ਤੇ ਪ੍ਰਸ਼ੰਸਕਾਂ ਨੂੰ ਵੀ ਪਸੰਦ ਆਉਣ। ਅਸੀਂ ਰਵਾਇਤੀ ਪਹਿਰਾਵਿਆਂ ਜਿਵੇਂ ਕਿ ਜੋਧਪੁਰ ਬੰਦਗਲ਼ਾ-ਕਾਲਰ ਕੁੜਤੇ ਦੇ ਨਾਲ ਬਾਰੀਕ ਧਾਗੇ ਦੇ ਕੰਮ ਨੂੰ ਨਵੇਂ ਸਿਰਿਓਂ ਕੀਤਾ ਹੈ। ਦਿਲਜੀਤ ਦੀ ਹਰਮਨਪਿਆਰੀ ਦਿੱਖ- ਕਾਲੇ ਕੁੜਤੇ ਦੇ ਨਾਲ ਹੱਥੀਂ ਬਣੇ ਮੋਰਨੀ ਚਾਦਰੇ ਨੂੰ ਕਲਾਕਾਰ ਦੀ ਪਸੰਦ ਮੁਤਾਬਕ ਤਿਆਰ ਕੀਤਾ ਗਿਆ, ਇਹ ਉਸ ਦੀ ਨਿੱਜੀ ਚੋਣ ਹੈ।’’

ਭਾਵੇਂ ਆਰਆਰਜੇ ਨੇ ਖ਼ੂਬਸੂਰਤ, ‘ਏਕਲਵਯ: ਦਿ ਰਾਇਲ ਗਾਰਡ’ ਅਤੇ ‘ਓਐੱਮਜੀ -ਓ ਮਾਡੀ ਗੌਡ’ ਜਿਹੀਆਂ ਫਿਲਮਾਂ ਤੇ ਕਈ ਉੱਘੀਆਂ ਹਸਤੀਆਂ ਲਈ ਪੁਸ਼ਾਕਾਂ ਤਿਆਰ ਕੀਤੀਆਂ ਹਨ, ਪਰ ‘ਦਿਲ-ਲੁਮੀਨਾਤੀ’ ਟੂਰ ਲਈ ਦਿਲਜੀਤ ਨਾਲ ਪਈ ਸਾਂਝ ਨੇ ਇੱਕ ਵਿਲੱਖਣ ਮੌਕਾ ਦਿੱਤਾ ਹੈ। ਉਸ ਨੇ ਕਿਹਾ, ‘‘ਦਿਲਜੀਤ ਦੇ ਕੇਸ ’ਚ ਜ਼ਰੂਰੀ ਸੀ ਕਿ ਆਲਮੀ ਮੰਚ ’ਤੇ ਉਸ ਦਾ ਵਿਅਕਤੀਗਤ ਅੰਦਾਜ਼ ਝਲਕੇ ਕਿਉਂਕਿ ਇਹ ਟੂਰ ਵੀ ਇਤਿਹਾਸਕ ਸੀ।’’

ਰਾਠੌੜ ਨੇ ਦਿਲਜੀਤ ਦੇ ਨਜ਼ਰੀਏ ਤੇ ਤਰਜੀਹਾਂ ਨੂੰ ਸਮਝਣ ਲਈ ਕਾਫ਼ੀ ਨੇੜਿਓਂ ਉਸ ਨਾਲ ਕੰਮ ਕੀਤਾ, ਉਸ ਦੀ ਸੋਚ ਨੂੰ ਆਪਣੇ ਬਰਾਂਡ ਦੇ ਡਿਜ਼ਾਈਨ ਨਾਲ ਮੇਲਿਆ। ਟੀਚਾ ਸੀ ਕਿ ਰਵਾਇਤੀ ਭਾਰਤੀ ਕਾਰੀਗਰੀ ਨੂੰ ਵਰਤਮਾਨ ਫੈਸ਼ਨ ਨਾਲ ਮਿਲਾਇਆ ਜਾਵੇ। ਰਾਠੌੜ ਨੇ ਕਿਹਾ, ‘‘ਇਸ ਭਾਈਵਾਲੀ ’ਚੋਂ ਜਿਹੜੀਆਂ ਪੁਸ਼ਾਕਾਂ ਨਿਕਲੀਆਂ, ਉਹ ਦਿਲਜੀਤ ਦੀ ਸੱਭਿਆਚਾਰਕ ਪਛਾਣ ਤੇ ਭਾਰਤੀ ਵਿਰਾਸਤ ਨੂੰ ਪੇਸ਼ ਕਰਨ ਦੀ ਸਾਡੀ ਵਚਨਬੱਧਤਾ ਦਾ ਸਟੀਕ ਉਦਾਹਰਨ ਸਨ। ਅਜਿਹੀ ਦਿੱਖ ਬਣੀ ਜੋ ਧਿਆਨ ਖਿੱਚਣ ਦੇ ਨਾਲ-ਨਾਲ ਪ੍ਰਮਾਣਿਕ ਵੀ ਸੀ।’’

ਰਚਨਾਤਮਕ ਸਫ਼ਰ

ਸੰਗੀਤਕ ਟੂਰ ਲਈ ਪਹਿਰਾਵੇ ਤਿਆਰ ਕਰਨ ਵਾਸਤੇ ਵਿਆਪਕ ਖੋਜ ਤੇ ਗਾਹਕ ਨੂੰ ਸਮਝਣ ਦੀ ਲੋੜ ਪੈਂਦੀ ਹੈ। ਰਾਠੌੜ ਯਾਦ ਕਰਦੇ ਹਨ, ‘‘ਕੱਪੜਿਆਂ ਬਾਰੇ ਦਿਲਜੀਤ ਦਾ ਖ਼ਿਆਲ ਬਿਲਕੁਲ ਸਪੱਸ਼ਟ ਸੀ ਤੇ ਉਹ ਆਰਆਰਜੇ ਦੇ ਭਾਵ ਨੂੰ ਵੀ ਸਮਝਦਾ ਸੀ, ਇਸ ਤਰ੍ਹਾਂ ਇਹ ਭਾਈਵਾਲੀ ਬਿਲਕੁਲ ਢੁੱਕਵੀਂ ਹੋ ਨਿੱਬੜੀ। ਦੋਵੇਂ ਵਿਰਾਸਤ ਤੇ ਸੱਭਿਆਚਾਰ ਨੂੰ ਅੱਗੇ ਰੱਖਦੇ ਹਨ ਤੇ ਆਪਣੀ ਸ਼ਖ਼ਸੀਅਤ ਦੀ ਝਲਕ ਬਾਰੇ ਆਰਆਰਜੇ ’ਚ ਦਿਲਜੀਤ ਦਾ ਵਿਸ਼ਵਾਸ, ਬੇਸ਼ਕੀਮਤੀ ਹੈ। ਸ਼ੁਰੂਆਤ ’ਚ ਟੀਮ ਨੇ ਦਿਲਜੀਤ ਦੇ ਅੰਦਾਜ਼ ਤੇ ਸੱਭਿਆਚਾਰਕ ਪਿਛੋਕੜ ਨੂੰ ਖੋਜਿਆ, ਅਜਿਹੇ ਪਹਿਰਾਵੇ ਤਿਆਰ ਕੀਤੇ ਜੋ ਰਵਾਇਤੀ ਪੰਜਾਬੀ ਤੱਤਾਂ ਤੇ ਵਰਤਮਾਨ ਫੈਸ਼ਨ ਦਾ ਸੁਮੇਲ ਸਨ। ਸਮੱਗਰੀ ਦੀ ਚੋਣ ਵੇਲੇ ਕਾਫ਼ੀ ਧਿਆਨ ਰੱਖਿਆ ਗਿਆ ਜਿਸ ਨੇ ਹਰੇਕ ਦਿੱਖ ਨੂੰ ਸੋਹਣਾ ਬਣਾਇਆ ਅਤੇ ਮੰਚ ਦੀ ਪੇਸ਼ਕਾਰੀ ਲਈ ਵੀ ਇਹ ਆਰਾਮਦਾਇਕ ਸੀ।

ਫੈਸ਼ਨ ਡਿਜ਼ਾਈਨਰ ਰਾਘਵੇਂਦਰ ਰਾਠੌੜ

ਫੈਸ਼ਨ ਡਿਜ਼ਾਈਨਰ ਰਾਘਵੇਂਦਰ ਰਾਠੌੜ ਨੇ ਦੱਸਿਆ ਕਿ ਦਿਲਜੀਤ ਲਈ ਅਜਿਹੇ ਪਹਿਰਾਵਿਆਂ ਦੀ ਜ਼ਰੂਰਤ ਸੀ ਜੋ ਦੇਖਣ ਨੂੰ ਵੀ ਖ਼ੂਬਸੂਰਤ ਲੱਗਣ ਤੇ ਵਿਹਾਰਕ ਵੀ ਹੋਣ। ਆਰਾਮ ਤੇ ਰੌਸ਼ਨੀ ਦੇ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਪਤਲਾ, ਹਲਕਾ ਅਤੇ ਹਵਾਦਾਰ ਕੱਪੜਾ ਚੁਣਿਆ ਗਿਆ। ਰਾਠੌੜ ਨੇ ਸਮਝਾਇਆ ਕਿ ਕਿਵੇਂ ਮੰਚ ਦੀ ਪੇਸ਼ਕਾਰੀ ਲਈ ਪੁਸ਼ਾਕਾਂ ਦਾ ਸੁੰਦਰਤਾ ਤੇ ਵਿਹਾਰਕਤਾ ਦੇ ਪੱਖ ਤੋਂ ਸੰਤੁਲਨ ਬਣਨਾ ਚਾਹੀਦਾ ਹੈ, ਜਿਸ ਵਿੱਚੋਂ ਕਲਾਕਾਰ ਦੀ ਸ਼ਖ਼ਸੀਅਤ ਤੇ ਸੱਭਿਆਚਾਰਕ ਪਛਾਣ ਵੀ ਝਲਕੇ ਤੇ ਨਾਲ ਹੀ ਲਾਈਵ ਪੇਸ਼ਕਾਰੀ ਦੀਆਂ ਸਰੀਰਕ ਜ਼ਰੂਰਤਾਂ ਵੀ ਪੂਰੀਆਂ ਹੋਣ। ਇਸ ਨਾਲ ਸ਼ੋਅ ਦੇ ਭਾਵ ਤੇ ਕਥਾਨਕ ਵਿੱਚ ਵਾਧਾ ਹੁੰਦਾ ਹੈ ਤੇ ਸਰੋਤੇ ਵੀ ਖੁੱਭੇ ਰਹਿੰਦੇ ਹਨ। ਕਿਉਂਕਿ ਦਿਲਜੀਤ ਦਾ ਪ੍ਰਭਾਵ ਹੁਣ ਸਰਬ ਵਿਆਪਕ ਹੈ, ਇਸ ਲਈ ਉਸ ਦੇ ਪਹਿਰਾਵੇ ਤੇ ਅੰਦਾਜ਼ ਦਾ ਦੂਜਿਆਂ ਦੀ ਚੋਣ ’ਤੇ ਸਕਾਰਾਤਮਕ ਅਸਰ ਪੈਣਾ ਚਾਹੀਦਾ ਹੈ।

Advertisement
×