Diljit Dosanjh ਨੇ Rajvir Jawanda ਦੀ ਸਿਹਤਯਾਬੀ ਲਈ ਅਰਦਾਸ ਕੀਤੀ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ Rajvir Jawanda ਦੀ ਸਿਹਤਯਾਬੀ ਲਈ ਪੰਜਾਬੀ ਮਨੋਰੰਜਨ ਜਗਤ ਇੱਕਜੁੱਟ ਹੋ ਕੇ ਦੁਆ ਕਰ ਰਿਹਾ ਹੈ। ਕਈ ਨਾਮਵਰ ਕਲਾਕਾਰਾਂ ਨੇ ਹਸਪਤਾਲ ਵਿੱਚ ਜਾ ਕੇ ਉਸ ਦਾ ਹਾਲ-ਚਾਲ ਵੀ ਪੁੱਛਿਆ। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਜਵੰਧਾ ਦੀ...
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ Rajvir Jawanda ਦੀ ਸਿਹਤਯਾਬੀ ਲਈ ਪੰਜਾਬੀ ਮਨੋਰੰਜਨ ਜਗਤ ਇੱਕਜੁੱਟ ਹੋ ਕੇ ਦੁਆ ਕਰ ਰਿਹਾ ਹੈ। ਕਈ ਨਾਮਵਰ ਕਲਾਕਾਰਾਂ ਨੇ ਹਸਪਤਾਲ ਵਿੱਚ ਜਾ ਕੇ ਉਸ ਦਾ ਹਾਲ-ਚਾਲ ਵੀ ਪੁੱਛਿਆ। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਜਵੰਧਾ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ।
ਸ਼ਨਿਚਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਜਵੰਦਾ ਨੂੰ ਮੋਹਾਲੀ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲੀਸ ਅਨੁਸਾਰ 35 ਸਾਲਾ ਕਲਾਕਾਰ ਸ਼ਿਮਲਾ ਵੱਲ ਮੋਟਰਸਾਈਕਲ ’ਤੇ ਸਫ਼ਰ ਕਰ ਰਿਹਾ ਸੀ ਜਦੋਂ ਬੱਦੀ ਖੇਤਰ ਵਿੱਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਨੂੰ ਤੁਰੰਤ ਪੰਜਾਬ ਦੇ ਮੁਹਾਲੀ ਸਥਿਤ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ "ਬੇਹੱਦ ਨਾਜ਼ੁਕ" ਬਣੀ ਹੋਈ ਹੈ।
ਪੀਟੀਆਈ ਦੀ ਰਿਪੋਰਟ ਅਨੁਸਾਰ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ Rajvir Jawanda ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਫੋਰਟਿਸ ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਨੂੰ ਦਿਲ ਦਾ ਦੌਰਾ ਵੀ ਪਿਆ ਸੀ।
ਗਾਇਕ-ਅਦਾਕਾਰ Diljit Dosanjh ਨੇ ਇੰਸਟਾਗ੍ਰਾਮ ’ਤੇ ਪੋਸਟ ਕਰਦਿਆਂ ਲਿਖਿਆ, “@rajvirjawandaofficial ਵੀਰ ਲਈ ਅਰਦਾਸ ਕਰ ਰਿਹਾ ਹਾਂ। ਹੁਣੇ ਹਾਦਸੇ ਦੀ ਖ਼ਬਰ ਸੁਣੀ।”
ਹਾਂਗਕਾਂਗ ਵਿੱਚ ਆਪਣੇ ਸ਼ੋਅ ਦੌਰਾਨ Diljit Dosanjh ਕਿਹਾ: ‘‘ਕਿਰਪਾ ਕਰਕੇ ਉਸ ਨੂੰ ਆਪਣੀਆਂ ਅਰਦਾਸਾਂ ਵਿੱਚ ਯਾਦ ਰੱਖੋ। ਅਰਦਾਸਾਂ ਵਿੱਚ ਬਹੁਤ ਤਾਕਤ ਹੁੰਦੀ ਹੈ।’’ ਦਿਲਜੀਤ ਨੇ ਅੱਗੇ Rajvir Jawandaਦੇ ਕਿਰਦਾਰ ਦੀ ਤਾਰੀਫ਼ ਕੀਤੀ, ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਨੌਜਵਾਨ ਕਲਾਕਾਰ ਵਿਵਾਦਾਂ ਤੋਂ ਦੂਰ ਰਿਹਾ ਅਤੇ ਆਪਣੀ ਪੇਸ਼ਕਾਰੀ ਅਤੇ ਨਿਮਰਤਾ ਨਾਲ ਪ੍ਰਸ਼ੰਸਾ ਖੱਟੀ।
Diljit Dosanjh ਨੇ ਕਿਹਾ, ‘‘ਜਦੋਂ ਤੁਸੀਂ ਕਿਸੇ ਲਈ ਸੱਚੇ ਦਿਲੋਂ ਅਰਦਾਸ ਕਰਦੇ ਹੋ, ਤਾਂ ਉਹ ਅਰਦਾਸ ਹਮੇਸ਼ਾ ਕਬੂਲ ਹੁੰਦੀ ਹੈ।" ਦਿਲਜੀਤ ਦੇ ਕੰਸਰਟ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਲੰਮੇ ਕੱਦ ਦਾ ਕਲਾਕਾਰ Rajvir Jawanda ਲੁਧਿਆਣਾ ਦੇ ਜਗਰਾਓਂ ਦੇ ਪਿੰਡ ਪੋਨਾ ਨਾਲ ਸਬੰਧਤ ਹੈ ਅਤੇ ਸੋਸ਼ਲ ਮੀਡੀਆ 'ਤੇ ਉਸਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ, ਜਿਸ ਵਿੱਚ ਇੰਸਟਾਗ੍ਰਾਮ 'ਤੇ 2.5 ਮਿਲੀਅਨ ਫਾਲੋਅਰਜ਼ ਅਤੇ ਯੂਟਿਊਬ 'ਤੇ 935,000 ਸਬਸਕ੍ਰਾਈਬਰ ਸ਼ਾਮਲ ਹਨ।
ਹਾਦਸੇ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ Rajvir Jawanda ਨੇ ਆਪਣੇ ਨਵੇਂ ਗੀਤ ਨੂੰ ਪ੍ਰਮੋਟ ਕਰਦੇ ਹੋਏ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ। ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗਾਇਕ ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਹਸਪਤਾਲ ਪੁੱਜੇ ਹਨ।
ਉਧਰ ਅਦਾਕਾਰਾ ਅਤੇ ਆਪ ਆਗੂ ਸੋਨੀਆ ਮਾਨ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਉਸਦੀ ਸਿਹਤ ਬਾਰੇ ਗ਼ਲਤ ਖ਼ਬਰਾਂ ਫੈਲਾਉਣ ਤੋਂ ਗੁਰੇਜ਼ ਕਰਨ।