ਦਿੱਲੀ ਹਾਈ ਕੋਰਟ ਵੱਲੋਂ ਐਸ਼ਵਰਿਆ ਰਾਏ ਦੇ ਨਾਮ ਅਤੇ ਤਸਵੀਰ ਦੀ ਅਣਅਧਿਕਾਰਤ ਵਰਤੋਂ ’ਤੇ ਰੋਕ
Delhi HC protects Aishwarya Rai's personality rights, bars websites from illegally using name, image
Advertisement
ਦਿੱਲੀ ਹਾਈ ਕੋਰਟ ਨੇ ਬੌਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਵਿਅਕਤੀਗਤ ਪਛਾਣ ਦੇ ਅਧਿਕਾਰਾਂ ਦੀ ਰੱਖਿਆ ਕਰਦਿਆਂ ਅਤੇ ਔਨਲਾਈਨ ਪਲੈਟਫਾਰਮਾਂ ’ਤੇ ਉਸ ਦੇ ਨਾਮ ਅਤੇ ਤਸਵੀਰਾਂ ਦੀ ਗੈਰ-ਕਾਨੂੰਨੀ ਵਪਾਰਕ ਲਾਭ ਲਈ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ।
ਹਾਈ ਕੋਰਟ ਨੇ ਕਿਹਾ ਕਿ ਜਦੋਂ ਕਿਸੇ ਮਸ਼ਹੂਰ ਵਿਅਕਤੀ ਦੀ ਪਛਾਣ ਦੀ ਵਰਤੋਂ ਉਨ੍ਹਾਂ ਦੀ ਸਹਿਮਤੀ ਜਾਂ ਆਗਿਆ ਤੋਂ ਬਿਨਾਂ ਵਰਤੀ ਜਾਂਦੀ ਹੈ, ਤਾਂ ਇਸ ਨਾਲ ਨਾ ਸਿਰਫ਼ ਸਬੰਧਤ ਵਿਅਕਤੀ ਨੂੰ ਵਪਾਰਕ ਨੁਕਸਾਨ ਹੋ ਸਕਦਾ ਹੈ, ਬਲਕਿ ਉਸ ਦੇ ਸਨਮਾਨ ਨਾਲ ਜਿਊਣ ਦੇ ਅਧਿਕਾਰ ’ਤੇ ਵੀ ਅਸਰ ਪੈ ਸਕਦਾ ਹੈ।
ਅਦਾਲਤ ਨੇ ਬਚਾਅ ਪੱਖ ਨੂੰ ਸੰਮਨ ਜਾਰੀ ਕਰਕੇ ਇੱਕ ਮਹੀਨੇ ਦੇ ਅੰਦਰ ਆਪਣੇ ਲਿਖਤੀ ਬਿਆਨ ਦਾਇਰ ਕਰਨ ਲਈ ਕਿਹਾ ਅਤੇ ਮਾਮਲੇ ਦੀ ਸੁਣਵਾਈ ਅਗਲੇ ਸਾਲ 15 ਜਨਵਰੀ ਲਈ ਸੂਚੀਬੱਧ ਕੀਤੀ।
ਜਸਟਿਸ ਤੇਜਸ ਕਰੀਆ ਨੇ ਇਹ ਹੁਕਮ 9 ਸਤੰਬਰ ਨੂੰ ਪਾਸ ਕੀਤੇ ਅਤੇ ਜੋ ਅੱਜ ਉਪਲਬਧ ਕਰਵਾਏ ਗਏ। ਹੁਕਮ ਵਿੱਚ ਕਿਹਾ ਗਿਆ, ‘‘ਅਦਾਲਤਾਂ ਕਿਸੇ ਦੀ ਨਿੱਜੀ ਪਛਾਣ ਦੇ ਅਧਿਕਾਰਾਂ ਦੀ ਅਣਅਧਿਕਾਰਤ ਵਰਤੋਂ ਦੇ ਅਜਿਹੇ ਮਾਮਲਿਆਂ ਵਿੱਚ ਅੱਖਾਂ ਬੰਦ ਨਹੀਂ ਕਰ ਸਕਦੀਆਂ ਅਤੇ ਉਹ ਪੀੜਤ ਧਿਰਾਂ ਦੀ ਰੱਖਿਆ ਕਰਨਗੀਆਂ, ਤਾਂ ਜੋ ਉਕਤ ਅਣਅਧਿਕਾਰਤ ਸ਼ੋਸ਼ਣ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਰੋਕਿਆ ਜਾ ਸਕੇ।"
ਅਦਾਲਤ ਨੇ ਐਸ਼ਵਰਿਆ ਦੀ ਪਟੀਸ਼ਨ 'ਤੇ ਇੱਕ ਅੰਤਰਿਮ ਆਦੇਸ਼ ਪਾਸ ਕੀਤਾ, ਜਿਸ ਵਿੱਚ ਉਸ ਨੇ ਵਿਅਕਤੀਗਤ ਪਛਾਣ ਦੇ ਉਸ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇਆਨਲਾਈਨ ਪਲੈਟਫਾਰਮਾਂ ਨੂੰ ਉਸ ਦੇ ਨਾਮ, ਤਸਵੀਰਾਂ ਅਤੇ ਏਆਈ ਦੁਆਰਾ ਤਿਆਰ ਕੀਤੀ ਗਈ ਅਸ਼ਲੀਲ ਸਮੱਗਰੀ ਦੀ ਵਰਤੋਂ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਸੀ।
ਮੁਕੱਦਮੇ ਵਿੱਚ aishwaryaworld.com, apkpure.com, bollywoodteashop.com, kashcollectiveco.com, ਆਦਿ ਵਰਗੀਆਂ ਵੈੱਬਸਾਈਟਾਂ ਨੂੰ ਧਿਰ ਬਣਾਇਆ ਗਿਆ ਹੈ, ਜੋ ਅਦਾਕਾਰਾ ਦੇ ਨਾਮ ਅਤੇ ਤਸਵੀਰ ਵਾਲੇ ਉਤਪਾਦ ਅਣ-ਅਧਿਕਾਰਤ ਤੌਰ ’ਤੇ ਵੇਚਦੀਆਂ ਹਨ।
Advertisement
Advertisement
×