DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ; ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ

ਨਵਜੋਤ ਸਿੰਘ ਸਿੱਧੂ ਅਤੇ ਗੁਰਜੀਤ ਔਜਲਾ ਵੀ ਮੁਬਾਰਕਬਾਦ ਦੇਣ ਪਹੁੰਚੇ

  • fb
  • twitter
  • whatsapp
  • whatsapp
featured-img featured-img
ਵਿਆਹ ਸਮਾਗਮ ਵਿੱਚ ਪਹੁੰਚੇ ਸੀਐੱਮ ਮਾਨ। ਫੋਟੋ:ਲਾਂਬਾ
Advertisement

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦਾ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਓਬਰਾਏ ਨਾਲ ਵਿਆਹ ਅੱਜ ਇਥੇ ਅੰਮ੍ਰਿਤਸਰ ਵਿੱਚ ਸੰਪੰਨ ਹੋ ਗਿਆ ਹੈ। ਵਿਆਹ ਸਮਾਗਮ ਵਿੱਚ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਵਾਸਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਆਗੂ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕ੍ਰਿਕਟਰ ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂ ਵੀ ਪੁੱਜੇ ਹੋਏ ਸਨ।

ਇਸ ਦੌਰਾਨ ਕ੍ਰਿਕਟਰ ਅਭਿਸ਼ੇਕ ਸ਼ਰਮਾ ਅੱਜ ਇੱਥੇ ਵਿਆਹ ਵਿੱਚ ਸ਼ਾਮਲ ਨਹੀਂ ਸਨ। ਉਹ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਹੋਏ ਸ਼ਗਨ ਸਮਾਗਮ ਵਿੱਚ ਸ਼ਾਮਿਲ ਹੋਏ ਸਨ ਪਰ ਆਪਣੇ ਕ੍ਰਿਕਟ ਰੁਝੇਵਿਆਂ ਦੇ ਕਾਰਨ ਇੱਥੇ ਨਹੀਂ ਪੁੱਜੇ।

Advertisement

ਵਿਆਹ ਸਮਾਗਮ ਵਿੱਚ ਪਹੁੰਚੇ ਨਵਜੋਤ ਸਿੱਧੂ ਅਤੇ ਗੁਰਜੀਤ ਔਜਲਾ। ਫੋਟੋ: ਲਾਂਬਾ।
ਵਿਆਹ ਸਮਾਗਮ ਵਿੱਚ ਪਹੁੰਚੇ ਨਵਜੋਤ ਸਿੱਧੂ ਅਤੇ ਗੁਰਜੀਤ ਔਜਲਾ। ਫੋਟੋ: ਲਾਂਬਾ।

ਲੁਧਿਆਣਾ ਤੋਂ ਬਰਾਤ ਦੇ ਇੱਥੇ ਪੁੱਜਣ ਉਪਰੰਤ ਵੇਰਕਾ ਨੇੜੇ ਗੁਰਦੁਆਰਾ ਸਾਹਿਬ ਵਿੱਚ ਜੋੜੇ ਨੇ ਲਾਵਾਂ ਲਈਆਂ। ਮਗਰੋਂ ਦੋਵੇਂ ਅਤੇ ਹੋਰ ਪਰਿਵਾਰਕ ਮੈਂਬਰ ਵਿਆਹ ਲਈ ਨਿਰਧਾਰਤ ਪੈਲੇਸ ਵਿੱਚ ਪੁੱਜੇ ,ਜਿੱਥੇ ਧੂਮ -ਧਾਮ ਨਾਲ ਨਵ ਵਿਆਹੇ ਜੋੜੇ ਦਾ ਸਵਾਗਤ ਕੀਤਾ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਵਿਆਹ ਸਬੰਧੀ ਹੋਰ ਰਸਮਾਂ ਵੀ ਪੂਰੀਆਂ ਕੀਤੀਆਂ ਗਈਆਂ।

Advertisement

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਵਿਆਹ ਸਮਾਗਮ ਵਾਲੇ ਸਥਾਨ ’ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਕੋਮਲ ਸ਼ਰਮਾ ਦੇ ਪਿਤਾ ਰਾਜਕੁਮਾਰ ਸ਼ਰਮਾ ਨੂੰ ਬੇਟੀ ਦੇ ਵਿਆਹ ਦੀ ਵਧਾਈ ਦਿੱਤੀ। ਉਨ੍ਹਾਂ ਨੇ ਨਵ ਵਿਆਹੇ ਜੋੜੇ ਨੂੰ ਵੀ ਆਸ਼ੀਰਵਾਦ ਦਿੱਤਾ।

ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਰਾਜਕੁਮਾਰ ਵੇਰਕਾ, ਸੁਨੀਲ ਦੱਤੀ, ਜੋਗਿੰਦਰ ਪਾਲ ਢੀੰਗਰਾ ਅਤੇ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਅਨਿਲ ਜੋਸ਼ੀ ਤੇ ਹੋਰ ਕਈ ਪਤਵੰਤੇ ਸ਼ਾਮਿਲ ਸਨ , ਜਿਨ੍ਹਾਂ ਨੇ ਨਵ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਪਿਤਾ ਰਾਜਕੁਮਾਰ ਨੂੰ ਵੀ ਵਧਾਈ ਦਿੱਤੀ।

Advertisement
×