DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ ਵਿੱਚ ਰੰਗ ਬਰੰਗੀ ਪੱਤਝੜ ਦੇ ਨਜ਼ਾਰੇ

ਭਾਰਤ ਵਾਂਗੂੰ ਕੈਨੇਡਾ ਵਿੱਚ ਵੀ ਚਾਰ ਰੁੱਤਾਂ ਹੁੰਦੀਆਂ ਹਨ। ਇਨ੍ਹਾਂ ਨੂੰ ਆਕਾਸ਼ ਵਿੱਚ ਸੂਰਜ ਦੀ ਗਤੀ ਮੁਤਾਬਿਕ ਪ੍ਰੀਭਾਸ਼ਿਤ ਕੀਤਾ ਜਾਂਦਾ ਹੈ।ਉੱਤਰੀ ਅਰਧਗੋਲੇ ਵਿੱਚ ਬਸੰਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਦੱਖਣ ਤੋਂ ਉੱਤਰ ਵੱਲ ਚੱਲਦਾ, ਸਿੱਧਾ ਭੂ-ਮੱਧ ਰੇਖਾ ਉੱਪਰ ਹੁੰਦਾ...

  • fb
  • twitter
  • whatsapp
  • whatsapp
Advertisement

ਭਾਰਤ ਵਾਂਗੂੰ ਕੈਨੇਡਾ ਵਿੱਚ ਵੀ ਚਾਰ ਰੁੱਤਾਂ ਹੁੰਦੀਆਂ ਹਨ। ਇਨ੍ਹਾਂ ਨੂੰ ਆਕਾਸ਼ ਵਿੱਚ ਸੂਰਜ ਦੀ ਗਤੀ ਮੁਤਾਬਿਕ ਪ੍ਰੀਭਾਸ਼ਿਤ ਕੀਤਾ ਜਾਂਦਾ ਹੈ।ਉੱਤਰੀ ਅਰਧਗੋਲੇ ਵਿੱਚ ਬਸੰਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਦੱਖਣ ਤੋਂ ਉੱਤਰ ਵੱਲ ਚੱਲਦਾ, ਸਿੱਧਾ ਭੂ-ਮੱਧ ਰੇਖਾ ਉੱਪਰ ਹੁੰਦਾ ਹੈ। ਗਰਮੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਉੱਤਰ ਦਿਸ਼ਾ ਵਿੱਚ ਵੱਧ ਤੋਂ ਵੱਧ ਦੂਰੀ ’ਤੇ ਹੁੰਦਾ ਹੈ। ਪੱਤਝੜ ( autumn or fall) ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਉੱਤਰ ਤੋਂ ਦੱਖਣ ਵੱਲ ਚੱਲਦਾ, ਸਿੱਧਾ ਭੂ-ਮੱਧ ਰੇਖਾ ਉੱਪਰ ਹੁੰਦਾ ਹੈ। ਸਰਦੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੂਰਜ ਦੱਖਣ ਦਿਸ਼ਾ ਵਿੱਚ ਵੱਧ ਤੋਂ ਵੱਧ ਦੂਰੀ ’ਤੇ ਹੁੰਦਾ ਹੈ।ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕ ਮਨ ਵਿੱਚ ਇੱਕੋ ਧਾਰਨਾ ਲੈ ਕੇ ਆਉਂਦੇ ਹਨ ਕਿ ਉੱਥੇ ਤਾਂ ਹਰ ਸਮੇਂ ਕਾਂਬਾ ਛੇੜਨ ਵਾਲੀ ਠੰਢ ਪੈਂਦੀ ਹੈ।ਬਰਫ਼ ਘਰਾਂ ਨੂੰ ਚੁਫੇਰਿਉਂ ਘੇਰੀ ਰੱਖਦੀ ਹੈ। ਇਹ ਬਿਲਕੁਲ ਗ਼ਲਤ ਧਾਰਨਾ ਹੈ। ਕੈਨੇਡਾ ਕਾਫ਼ੀ ਵੱਡਾ ਮੁਲਕ ਹੈ। ਇਹ ਪੰਜ ਟਾਈਮ ਜ਼ੋਨਾਂ ਵਿੱਚ ਵੰਡਿਆ ਹੋਇਆ ਹੈ। ਇਸ ਦੇ ਘੁੱਗ ਵੱਸਦੇ ਸੂਬੇ ਹਨ: ਓਂਟਾਰੀਓ, ਕਿਊਬੈੱਕ, ਅਲਬਰਟਾ, ਨੋਵਾ ਸਕੋਸ਼ੀਆ, ਬ੍ਰਿਟਿਸ਼ ਕੋਲੰਬੀਆ। ਇਨਾਂ ਸਭ ਵਿੱਚ ਚਾਰ ਰੁੱਤਾਂ ਆਉਂਦੀਆਂ ਹਨ। ਹਰ ਪ੍ਰੋਵਿੰਸ ਵਿੱਚ ਰੁੱਤਾਂ ਦਾ ਆਪੋ ਆਪਣਾ ਮੌਸਮ ਹੁੰਦਾ ਹੈ। ਆਪੋ ਆਪਣਾ ਅੰਦਾਜ਼ ਹੁੰਦਾ ਹੈ। ਇਸ ਨਿਬੰਧ ਵਿੱਚ ਅਸੀਂ ਕੈਨੇਡਾ ਵਿੱਚ ਰੰਗ ਬਿਰੰਗੇ ਪੱਤਿਆਂ ਦੀ ਰੁੱਤ ‘ਪੱਤਝੜ’ ਦੀ ਹੀ ਗੱਲ ਕਰਾਂਗੇ।

ਪੱਤਝੜ ਦੀ ਸ਼ੁਰੂਆਤ

Advertisement

23 ਸਤੰਬਰ 2025 ਨੂੰ ਜਦੋਂ ਪੂਰੇ ਸੰਸਾਰ ਅੰਦਰ ਸਾਲ ਦੌਰਾਨ ਰਾਤ ਤੇ ਦਿਨ ਤਕਰੀਬਨ ਇੱਕੋ ਜਿੰਨੇ ਲੰਮੇ ਮੰਨੇ ਜਾਂਦੇ ਹਨ, ਉੱਤਰੀ ਗੋਲਾਰਧ ਅੰਦਰ ਇਸ ਨੂੰ ਪੱਤਝੜ ਦਾ ਸ਼ੁਰੂਆਤੀ ਦਿਨ ਮੰਨਿਆ ਜਾਂਦਾ ਹੈ। ਹਰ ਆਏ ਸਾਲ ਇਸ ਤਾਰੀਖ਼ ਵਿੱਚ ਇੱਕ ਅੱਧੇ ਦਿਨ ਦਾ ਵਾਧਾ ਘਾਟਾ ਵੀ ਹੁੰਦਾ ਰਹਿੰਦਾ ਹੈ। ਤਿੰਨ ਮਹੀਨੇ ਸਤੰਬਰ, ਅਕਤੂਬਰ, ਨਵੰਬਰ ਪੱਤਝੜ ਦੇ ਮਹੀਨੇ ਹੁੰਦੇ ਹਨ।

Advertisement

ਮਨਭਾਉਂਦੀ ਰੁੱਤ ਕਿਉਂ?

ਕੈਨੇਡਾ ਦੀ ਧਰਤੀ ’ਤੇ ਪੱਤਝੜ ਜਿਸ ਨੇ ਦੇਖੀ ਹੈ, ਉਨ੍ਹਾਂ ਨੂੰ ਪਤਾ ਹੈ ਕਿ ਇਹ ਤਾਂ ਫੁੱਲਾਂ ਦੀ ਰੁੱਤ ਬਹਾਰ ਨੂੰ ਵੀ ਮਾਤ ਪਾ ਜਾਂਦੀ ਹੈ। ਧਰਤੀ ’ਤੇ ਖੜ੍ਹੇ ਰੁੱਖ ਰੰਗ ਬਿਰੰਗੇ ਡਿੱਗਦੇ ਪੱਤਿਆਂ ਨਾਲ ਨ੍ਰਿਤ ਕਰਦੇ ਨਜ਼ਰ ਆਉਂਦੇ ਹਨ। ਹਵਾਵਾਂ ਰੁੱਖਾਂ ਤੋਂ ਪੱਤੇ ਖੋਹ ਕੇ ਧਰਤੀ ਦੀ ਵਿਸ਼ਾਲ ਕੈਨਵਸ ’ਤੇ ਪੱਤਿਆਂ ਦੀ ਚਿੱਤਰਕਾਰੀ ਕਰਦੀਆਂ ਹਨ।

ਪੱਤਿਆਂ ਦੇ ਬਦਲਦੇ ਰੰਗ

ਲੋਕ ਪੱਤਝੜ ਨੂੰ ਇਸ ਕਰਕੇ ਵੀ ਪਸੰਦ ਕਰਦੇ ਹਨ ਕਿਉਂਕਿ ਇਸ ਰੁੱਤੇ ਰੁੱਖਾਂ ਦੇ ਪੱਤੇ ਵੰਨ-ਸੁਵੰਨੇ ਰੰਗ ਬਦਲਦੇ ਹਨ। ਹਰੇ ਪੱਤੇ, ਸੋਨ ਸੁਨਹਿਰੀ ਭਾਹ ਮਾਰਦੇ ਲਾਲ ਹੋ ਜਾਂਦੇ ਹਨ, ਫਿਰ ਨਾਰੰਗੀ ਹੋ ਜਾਂਦੇ ਹਨ। ਰੁੱਖਾਂ ਤੋਂ ਪੱਤੇ ਮੀਂਹ ਵਾਂਗ ਡਿੱਗਦੇ, ਧਰਤੀ ਉੱਤੇ ਇੱਕ ਰੰਗੀਲੀ ਚਾਦਰ ਵਿਛਾ ਜਾਂਦੇ ਹਨ। ਲੋਕ ਕਈ ਖ਼ਾਸ ਥਾਵਾਂ ’ਤੇ ਡਿੱਗਦੇ ਰੰਗਦਾਰ ਪੱਤਿਆਂ ਦਾ ਨਜ਼ਾਰਾ ਦੇਖਣ ਲਈ ਟੂਰ ’ਤੇ ਜਾਂਦੇ ਹਨ। ਉਨ੍ਹਾਂ ਥਾਵਾਂ ’ਤੇ ਚਿੱਤਰਕਾਰ ਲੈਂਡ ਸਕੈਪ ਤਿਆਰ ਕਰਦੇ ਹਨ। ਕੈਨੇਡਾ ਦੇ ਕਈ ਚਿੱਤਰਕਾਰਾਂ ਅਤੇ ਲੇਖਕਾਂ ਨੇ ਪੱਤਝੜ ਦੀ ਖ਼ੂਬਸੂਰਤੀ ਨੂੰ ਰੰਗਾਂ ਅਤੇ ਸ਼ਬਦਾਂ ਰਾਹੀਂ ਬਿਆਨਿਆ ਵੀ ਹੈ।

ਪੰਪਕਿਨ ਦੀ ਮਹੱਤਤਾ

ਕੈਨੇਡਾ ਵਿੱਚ ਇਹ ਮਨੌਤ ਹੈ ਕਿ ਜੇ ਤੁਹਾਡੇ ਕੋਲ ਪੇਠਾ ਕੱਦੂ ਜਾਂ ਪੰਪਕਿਨ ਹੈ ਤਾਂ ਤੁਸੀਂ ਖੁਸ਼ਕਿਸਮਤ ਹੋ। ਪੱਤਝੜ ਵਿੱਚ ਪੇਠੇ ਦਾ ਸੁਆਦ ਕਿੰਨੇ ਤਰੀਕਿਆਂ ਨਾਲ ਚੱਖਿਆ ਜਾ ਸਕਦਾ ਹੈ। ਪੰਪਕਿਨ ਪਾਈ, ਪੰਪਕਿਨ ਨਾਨ੍ਹ/ ਰੋਟੀ, ਬਰੈੱਡ, ਪੰਪਕਿਨ ਮਸਾਲੇਦਾਰ ਕੌਫੀ, ਚਾਹ ਆਮ ਉਪਲਬਧ ਹੁੰਦੀ ਹੈ। ਲੋਕ ਪੱਤਝੜ ਦੇ ਮਹੀਨਿਆਂ ਵਿੱਚ ਉਪਰੋਕਤ ਚੀਜ਼ਾਂ ਨੂੰ ਖਾਣਾ ਪਸੰਦ ਕਰਦੇ ਹਨ। ਪੱਤਝੜ ਦਾ ਮੌਸਮ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਵੀ ਇਨ੍ਹਾਂ ਪਕਵਾਨਾਂ ਦਾ ਆਨੰਦ ਜ਼ਰੂਰ ਮਾਣ ਸਕਦੇ ਹੋ।

ਸੁਆਦੀ ਮਠਿਆਈਆਂ

ਪੱਤਝੜ ਵਿੱਚ ਮਠਿਆਈਆਂ, ਸੁੱਕੇ ਮੇਵੇ, ਫਲਾਂ ਆਦਿ ਲਈ ਸਭ ਤੋਂ ਢੁਕਵਾਂ ਮੌਸਮ ਹੁੰਦਾ ਹੈ। ਇਸ ਮੌਸਮ ਵਿੱਚ ਕੈਰੇਮਲ ਸੇਬ, ਟੌਫੀਆਂ, ਕੈਂਡੀਆਂ, ਪੇਠਾ ਪਾਈ, ਸੇਬ ਪਾਈ, ਪੇਕਨ ਪਾਈ ਚੋਖ਼ੀ ਮਾਤਰਾ ਵਿੱਚ ਮਿਲ ਜਾਂਦੀਆਂ ਹਨ। ਇਸ ਵਾਰ ਜੇ ਕੈਨੇਡਾ ਵਿੱਚ ਤੁਸੀਂ ਪੇਠਾ ਪਾਈ ਖਾਣ ਲੱਗੇ ਹੋ ਤਾਂ ਕੋਰੜੇ ਦੀ ਕਰੀਮ (whipped cream) ਲੈਣੀ ਜ਼ਰੂਰ ਯਾਦ ਰੱਖਿਓ। ਬੜਾ ਸੁਆਦ ਆਵੇਗਾ।

ਠੰਢਕ ਦਾ ਅਹਿਸਾਸ

ਤੀਬਰ ਗਰਮੀ ਪਿੱਛੋਂ ਪੱਤਝੜ ਜੀਕੂੰ ਠੰਢਕ ਦਾ ਅਹਿਸਾਸ ਲੈ ਕੇ ਆਉਂਦੀ ਹੈ। ਨਿੱਘੇ ਦਿਨ ਅਤੇ ਨਿੱਘੀਆਂ ਰਾਤਾਂ, ਠੰਢੀ ਪੌਣ ਦੇ ਬੁੱਲੇ ਦਰਵਾਜ਼ ’ਤੇ ਦਸਤਕ ਦਿੰਦੇ ਹਨ। ਖਿੜਕੀਆਂ ਖੁੱਲ੍ਹੀਆਂ ਰੱਖਣ ਨੂੰ ਦਿਲ ਕਰਦਾ ਹੈ। ਪੌਣ ਮੁਹੱਬਤੀਆਂ ਵਾਂਗ ਗਲਵੱਕੜੀ ਪਾਉਂਦੀ ਹੈ।

ਬਿਹਤਰ ਫੈਸ਼ਨ

ਪੱਤਝੜ ਨਾਲ ਨਵੀਆਂ ਜੈਕਟਾਂ, ਬੂਟ, ਸ਼ੌਰਟਸ, ਨਵੇਂ ਡਰੈੱਸ, ਮਜ਼ੇਦਾਰ ਫਲਿਪ ਫਲੌਪ ਬੜੇ ਪਸੰਦ ਕੀਤੇ ਜਾਂਦੇ ਹਨ। ਫਾਇਰ ਪਿੱਟਸ ਲੈਣ ਦਾ ਇਹ ਬੜਾ ਢੁਕਵਾਂ ਸਮਾਂ ਮੰਨਿਆਂ ਜਾਂਦਾ ਹੈ।

ਕਲਾ ਅਤੇ ਸ਼ਿਲਪਕਾਰੀ

ਭਾਵੇਂ ਤੁਸੀਂ ਹੈਲੋਵੀਨ ਦੀ ਨਿਕਾਸੀ ਕਰ ਰਹੇ ਹੋ ਜਾਂ ਡਿਆਡੋ ਲੋਸ ਮੁਰਟੋਸ ਲਈ ‘ਖੋਪੜੀ’ਤਿਆਰ ਕਰ ਰਹੇ ਹੋ। ਥੈਂਕਸ ਗਿਵਿੰਗ ਲਈ ‘ਕੋਰਨੋਰੋਪੀਆ’ ਭਰ ਰਹੇ ਹੋ। ਪੱਤਝੜ ਵਿੱਚ ਬੱਚਿਆਂ ਅਤੇ ਬਾਲਗਾਂ ਲਈ ਬਹੁਤ ਸਾਰੀਆਂ ਸ਼ਿਲਪਕਾਰੀਆਂ ਦਾ ਸਾਮਾਨ ਮਾਰਕਿਟ ਵਿੱਚ ਸੌਖਿਆਂ ਹੀ ਉਪਲਬਧ ਹੋ ਜਾਂਦਾ ਹੈ। ਬੱਚੇ ਇਨ੍ਹਾਂ ਸ਼ਿਲਪਕਾਰੀਆਂ ਵਿੱਚ ਚੋਖਾ ਸਮਾਂ ਬਤੀਤ ਕਰਦੇ ਹਨ। ਸਕੂਲ ਵੀ ਬੱਚਿਆਂ ਨੂੰ ਕਲਾਕ੍ਰਿਤੀਆਂ ਵੱਲ ਰੁੱਝੇ ਰਹਿਣ ਨੂੰ ਉਤਸ਼ਾਹਿਤ ਕਰਦੇ ਹਨ।

ਛੁੱਟੀਆਂ ਦੀ ਭਰਮਾਰ

ਵਿਸ਼ਵ ਭਰ ਵਿੱਚ ਪੱਤਝੜ ਦੇ ਮੌਸਮ ਵਿੱਚ ਛੁੱਟੀਆਂ ਵੱਡੀ ਗਿਣਤੀ ਵਿੱਚ ਹੁੰਦੀਆਂ ਹਨ। ਇਸ ਮੌਸਮ ਦੌਰਾਨ ਅਕਤੂਬਰ ਦੇ ਅਖੀਰਲੇ ਦਿਨ ਹੈਲੋਵੀਨ, ਥੈਂਕਸ ਗਿਵਿੰਗ, ਡਿਆਡੋ ਲੋਸ ਮੁਰਟੋਸ ਜਿਹੇ ਤਿਉਹਾਰ ਹੁੰਦੇ ਹਨ। ਸੁਆਦਲੇ ਖਾਣੇ, ਬਹੁਰੰਗੇ ਕੱਪੜੇ, ਪਹਿਰਾਵੇ, ਫੰਕਸ਼ਨ, ਕਾਸਟਿਊਮ ਪਾਰਟੀਆਂ, ਫਿਲਮ ਸ਼ੋਅ, ਟਰਿੱਕ, ਮਸਤੀਆਂ ਅਤੇ ਸ਼ਰਾਰਤਾਂ ਇਸੇ ਮੌਸਮ ਵਿੱਚ ਹੁੰਦੀਆਂ ਹਨ। ਹੈਲੋਵੀਨ ਮੁਰਦਾ ਰੂਹਾਂ ਦਾ ਤਿਉਹਾਰ ਹੈ। ਇਸ ਦਿਨ ਬੱਚੇ ਸਾਡੇ ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਵਾਂਗ ਕੈਂਡੀਆਂ, ਚਾਕਲੇਟ, ਟਾਫ਼ੀਆਂ, ਸਵੀਟਸ ਆਦਿ ਘਰ ਘਰ ਮੰਗਣ ਜਾਂਦੇ ਹਨ। ਲੋਕਾਂ ਵਿੱਚ ਬੱਚਿਆਂ ਨੂੰ ਕੈਂਡੀਆਂ ਵੰਡਣ ਦਾ ਬੜਾ ਜੋਸ਼ ਹੁੰਦਾ ਹੈ।

ਪੱਤਝੜ ਤੇ ਪੇਂਟਿੰਗਾਂ

‘ਔਟਮ ਡੇਅ’ ਆਇਲ ਪੇਂਟਿੰਗ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਕੈਨੇਡੀਅਨ ਚਿੱਤਰਕਾਰ ਪੌਲ਼ ਚੀਜ਼ਿਕ ਦੀ ਤਿਆਰ ਕੀਤੀ ਲੈਂਡਸਕੇਪ ਆਧੁਨਿਕ ਕਲਾ ਦੀ ਸੁੰਦਰ ਪੇਸ਼ਕਾਰੀ ਹੈ। ਡੁਰਾਨ ਨੇ ਪੱਤਿਆਂ ਦੀ ਵਰਤੋਂ ਕਰਕੇ ਆਰਟ ਦੀ ਇੱਕ ਨਵੀਂ ਤਕਨੀਕ ਲੱਭੀ ਹੈ। ਪ੍ਰਕਿਰਤੀ ਅਤੇ ਜਨੂੰਨ ਉਸ ਦੀਆਂ ਪੇਂਟਿੰਗਾਂ ਵਿੱਚੋਂ ਸਾਫ਼ ਦਿਸਦਾ ਹੈ। ਲੋਰੈਂਜ਼ੋ ਨੇ ਪੱਤਿਆਂ ਨੂੰ ਕੱਟ ਕੇ ਖ਼ੂਬਸੂਰਤ ਗੁੰਝਲਦਾਰ ਆਰਟ ਕੰਮ ਕੀਤਾ ਹੈ। ਐਂਡੀ ਗੋਲਡਸਵਰਦੀ ਨੇ ਕੁਦਰਤੀ ਤੱਤਾਂ ਜਿਵੇਂ ਟਹਿਣੀਆਂ, ਪੱਤੇ, ਪੱਥਰ, ਬਰਫ਼, ਕਾਨ਼ੇ, ਕੰਡੇ ਮਿਲਾ ਕੇ ਚਿੱਤਰਕਲਾ ਦਾ ਨਵਾਂ ਤਰੀਕਾ ਬਾਖ਼ੂਬੀ ਪੇਸ਼ ਕੀਤਾ ਹੈ। ਪੱਤੇ ਜਣਨ ਅਤੇ ਵਾਧੇ ਦੇ ਪ੍ਰਤੀਕ ਹਨ। ਨੈਨਸੀ ਅਜ਼ਾਰਾ ਪੱਤਿਆਂ ਦੀ ਪ੍ਰਿੰਟਿੰਗ ਲਈ ਪ੍ਰਸਿੱਧ ਹੈ। ਚਿੱਤਰਕਾਰ ਆਂਸਲ ਐਡਮਜ਼, ਐਲਬਰਟ ਬਾਇਰਸਟੈਟ ਸੈਲੀਮਾਨ, ਕਲਾਊਡਮੋਨੈਟ ਪ੍ਰਕਿਰਤੀ ਨੂੰ ਚਿੱਤਰਨ ਵਾਲੇ ਮਕਬੂਲ ਚਿੱਤਰਕਾਰ ਹਨ।

ਇਮੋਜੀ

ਇਮੋਜ਼ੀ ਵਿੱਚ ਵੀ ‘ਫਾਲਿੰਗ ਲੀਫ਼’🍂 ਇਮੋਜ਼ੀ ਦਾ ਚਿੰਨ੍ਹ ਵਰਤਿਆ ਜਾਂਦਾ ਹੈ। ਇਹ ਪੱਤਝੜੀ ਪੱਤਾ ਹੈ, ਜਿਸ ਦਾ ਰੰਗ ਬਦਲਿਆ ਹੋਇਆ ਹੈ।ਰੁੱਖ ਤੋਂ ਟੁੱਟ ਕੇ ਧਰਤੀ ਉੱਤੇ ਡਿੱਗਿਆ ਪਿਆ ਹੈ। ਅਧਿਆਤਮਿਕ ਲੋਕ ਪੱਤਝੜ ਦੇ ਪੱਤੇ ਨੂੰ ਵਿਕਾਸ ਅਤੇ ਪੁਨਰਜਨਮ ਦਾ ਪ੍ਰਤੀਕ ਮੰਨਦੇ ਹਨ। ਮੈਪਲ ਰੁੱਖ ਦਾ ਪੱਤਾ ਪਿਆਰ, ਸੰਤੁਲਨ, ਲੰਮੀ ਉਮਰ ਅਤੇ ਬਰਕਤਾਂ ਦਾ ਪ੍ਰਤੀਕ ਹੈ। ਪੱਤਝੜ ਦੌਰਾਨ ਸਭ ਤੋਂ ਸੋਹਣੇ ਰੰਗ ਸ਼ੂਗਰ ਮੈਪਲ ਦੇ ਪੱਤਿਆਂ ਦੇ ਹੁੰਦੇ ਹਨ। ਇਹ ਪੱਤੇ ਲਾਲ਼, ਸੰਗਤਰੀ, ਪੀਲ਼ੇ ਰੰਗਾਂ ਵਿੱਚ ਦਿਲ ਨੂੰ ਮੋਹ ਲੈਂਦੇ ਹਨ।

ਦੇਖਣ ਵਾਲੀਆਂ ਥਾਵਾਂ

ਪੱਤਝੜ ਦੌਰਾਨ ਰੰਗਾਂ ਦੀ ਬਰਸਾਤ ਦਾ ਨਜ਼ਾਰਾ ਦੇਖਣ ਲਈ ਲੋਕ ਕੈਨੇਡਾ ਦੀਆਂ ਬੜੀਆਂ ਰੰਗੀਨ ਥਾਵਾਂ ’ਤੇ ਸੈਰ ਸਪਾਟੇ ਲਈ ਜਾਂਦੇ ਹਨ। ਦੇਖਣਯੋਗ ਥਾਵਾਂ ਵਿੱਚ ਮੌਂਟਰੀਅਲ, ਕਿਊਬੈੱਕ, ਥਾਊਜ਼ੈਂਡ ਆਈਲੈਂਡ, ਓਂਟਾਰੀਓ, ਨਿਆਗਰਾ ਫਾਲਜ਼, ਬੈਂਫ ਨੈਸ਼ਨਲ ਪਾਰਕ, ਐਲਬਰਟਾ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਓਕਾਂਗਨ ਘਾਟੀ, ਪਰਕ ਓਮੇਗਾ ਆਦਿ ਦਾ ਨਾਂ ਲਿਆ ਜਾ ਸਕਦਾ ਹੈ।

Advertisement
×