Advertisement
ਮੁੰਬਈ, 18 ਜੁਲਾਈ
ਜਲਦ ਰੀਲੀਜ਼ ਹੋਣ ਵਾਲੀ ਫ਼ਿਲਮ ‘ਇਸਤਰੀ 2’ ਦਾ ਟਰੇਲਰ ਰੀਲਿਜ਼ ਕਰਦਿਆਂ ਨਿਰਮਾਤਾ ਦਿਨੇਸ਼ ਵਿਜਾਨ ਨੇ ਕਿਹਾ ਕਿ ‘ਇਸਤਰੀ 3’ ਲਈ ਕੰਮ ਪਹਿਲਾਂ ਹੀ ਜਾਰੀ ਹੈ। ਦਿਨੇਸ਼ ਵੀਰਵਾਰ ਨੂੰ ਫ਼ਿਲਮ ਵਿਚ ਮੁੱਖ ਭੂਮੀਕਾ ਨਿਭਾਉਣ ਵਾਲੇ ਅਦਾਕਾਰ ਸ਼ਰਧਾ ਕਪੂਰ, ਰਾਜਕੁਮਾਰ ਰਾਓ, ਅਭਿਸ਼ੇਕ ਬੈਨਰਜੀ ਅਤੇ ਪੰਕਜ ਤ੍ਰਿਪਾਠੀ ਸਮੇਤ ‘ਇਸਤਰੀ 2’ ਦੇ ਟ੍ਰੇਲਰ ਲਾਂਚ ਵਿਚ ਸ਼ਾਮਲ ਹੋਏ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ‘ਇਸਤਰੀ 2’ ਮੈਡੌਕ ਫਿਲਮਜ਼ ਦੇ ਅਲੌਕਿਕ ਬ੍ਰਹਿਮੰਡ ਦੀ ਮਾਂ ਹੈ ਅਤੇ ਇਸਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਟਰੇਲਰ ਵਿਚ ਪੂਰੀ ਫ਼ਿਲਮ ਦਾ ਸਿਰਫ਼ 10 ਫ਼ੀਸਦ ਹੈ। ਇਹ ਫ਼ਿਲਮ 15 ਅਗਸਤ ਨੂੰ ਸਿਨੇਮਾਘਰਾਂ ਵਿਚ ਵੇਖੀ ਜਾ ਸਕੇਗੀ। ‘ਇਸਤਰੀ‘ ਤੋਂ ਛੇ ਸਾਲ ਬਾਅਦ ‘ਇਸਤਰੀ 2‘ ਰੀਲਿਜ਼ ਹੋ ਰਹੀ ਹੈ, ਇਸ ਸਬੰਧ ਵਿਚ ਨਿਰਮਾਤਾ ਨੇ ਕਿਹਾ ਕਿ ਹੁਣ ਦਰਸ਼ਕਾਂ ਨੂੰ ਅੱਗੇ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਉਨ੍ਹਾਂ ‘ਇਸਤਰੀ 3’ ਲਈ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। -ਆਈਏਐੱਨਐੱਸ
Advertisement
Advertisement
×