ਬੌਲੀਵੁੱਡ ਅਦਾਕਾਰਾ ਸੁਲਕਸ਼ਨਾ ਪੰਡਤ ਦਾ ਦੇਹਾਂਤ
ਮੌਤ ਦੇ ਕਾਰਨਾਂ ਦਾ ਨਾ ਹੋਇਆ ਖੁਲਾਸਾ; ਨੀਨਾਵਤੀ ਹਸਪਤਾਲ ’ਚ ਆਖਰੀ ਸਾਹ ਲਏ
Advertisement
ਬੌਲੀਵੁੱਡ ਦੀ ਅਦਾਕਾਰਾ ਸੁਲਕਸ਼ਨਾ ਪੰਡਤ ਦਾ ਅੱਜ ਦੇਹਾਂਤ ਹੋ ਗਿਆ। 71 ਸਾਲਾ ਅਦਾਕਾਰਾ ਦੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਇਹ ਜਾਣਕਾਰੀ ਮਿਲੀ ਹੈ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੀਨਾਵਤੀ ਹਸਪਤਾਲ ਵਿਚ ਆਖਰੀ ਸਾਹ ਲਏ। ਜ਼ਿਕਰਯੋਗ ਹੈ ਕਿ ਸੁਡਕਸ਼ਨਾ ਪੰਡਤ ਨੇ ਅਦਾਕਾਰੀ ਤੋਂ ਪਹਿਲਾਂ ਗਾਇਕੀ ਵਿਚ ਵੀ ਹੱਥ ਅਜ਼ਮਾਇਆ ਸੀ। ਉਹ ਫਿਲਮ ‘ਉਲਝਨ’ ਤੇ ‘ਸੰਕੋਚ’ ਨਾਲ ਮਕਬੂਲ ਹੋਈ ਸੀ। ਸੁਲਕਸ਼ਨਾ ਦਾ ਜਨਮ 1954 ਵਿਚ ਹੋਇਆ ਸੀ ਤੇ ਉਸ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਉਸ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸ ਦੇ ਪ੍ਰਸੰਸਕਾਂ ਨੇ ਦੁੱਖ ਪ੍ਰਗਟ ਕੀਤਾ ਹੈ
Advertisement
Advertisement
×

