ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਏ ਬਾਲੀਵੁੱਡ ਅਦਾਕਰ ਸੋਨੂੰ ਸੂਦ
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੌਰ ’ਚ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ ਅਤੇ ਕੋਰੋਨਾ ਨਾਲ ਪੀੜਤ ਲੋਕਾਂ ਦੀ ਮਦਦ ਕਰ ਕੇ ਨਾਮਣਾ ਖੱਟਿਆ ਅਤੇ ਹੁਣ ਉਹ ਪੰਜਾਬ ਵਿੱਚਹੜ੍ਹ੍ਵ ਪੀੜਤ ਪਰਿਵਾਰਾਂ ਲਈ ਅੱਗੇ ਆਏ ਹਨ।
ਉਨਾਂ ਨੇ ਅੱਜ ਆਪਣੇ ਜੱਦੀ ਗ੍ਰਹਿ ਮੋਗਾ ਵਿਖੇ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹਨ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਕਾਂਗਰਸ ਦੀ ਹਲਕਾ ਇੰਚਾਰਜ਼ ਮਾਲਵਿਕਾ ਸੂਦ ਤੇ ਜੀਜਾ ਗੌਤਮ ਸੱਚਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਉਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਆਏ ਹਨ , ਜਿੱਥੇ ਲੋਕ ਬਹੁਤ ਮੁਸੀਬਤਾਂ ਵਿੱਚ ਘਿਰੇ ਹਨ।
‘ਸੂਦ ਚੈਰਿਟੀ ਫਾਊਂਡੇਸਨ’ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿੰਦੀ ਹੈ। ਉਹ ਉਚੇਚੇ ਤੌਰ ’ਤੇ ਪੀੜਤ ਲੋਕਾਂ ਦੀ ਮੱਦਦ ਲਈ ਮੁੰਬਈ ਤੋਂ ਪੰਜਾਬ ਪਰਤੇ ਹਨ। ਅੱਜ ਉਹ ਆਪਣੇ ਘਰ ਤੋਂ ਹੜ੍ਹ ਪੀੜਤਾਂ ਲਈ ਕੰਬਲ, ਗੱਦੇ, ਪਸੂਆਂ ਲਈ ਚਾਰਾਂ ਤੇ ਦਵਾਈਆਂ ਤੋਂ ਇਲਾਵਾ ਮਹਿਲਾਵਾਂ ਲਈ ਜ਼ਰੂਰੀ ਸਮਾਨ ਦੀਆਂ ਟਰਾਲੀਆਂ ਭੇਜੀਆਂ ਜਾ ਰਹੀਆਂ ਹਨ ਅਤੇ ਉਹ ਖੁਦ ਯੋਗ ਪ੍ਰਭਾਵਿਤ ਲੋਕਾਂ ਨੂੰ ਵੰਡਣਗੇ।
ਉਨ੍ਹਾਂ ਕਿਹਾ, “ ਮੇਰੇ ਘਰ ਦੇ ਦਰਵਾਜੇ ਸਦਾ ਹੀ ਲੋੜਵੰਦਾਂ ਦੀ ਮਦਦ ਲਈ ਖੁੱਲੇ ਹਨ ਲੋਕਾਂ ਦੀ ਮਦਦ ਕਰਨ ਪਿੱਛੇ ਪ੍ਰੇਰਣਾ ਉਨ੍ਹਾਂ ਦੇ ਮਾਪੇ ਰਹੇ ਹਨ। ਅਸੀਂ ਬਿਨਾ ਕਿਸੇ ਵਿਰਾਮ ਦੇ ਕੰਮ ਕਰਾਂਗੇ ਤਾਂ ਜੋ ਹੜ੍ਹਾਂ ਤੋਂ ਬਾਅਦ ਪੰਜਾਬ ਦੀ ਸ਼ਾਨ ਨੂੰ ਮੁੜ ਪਰਤਾਇਆ ਜਾ ਸਕੇ। ਜਿੱਥੇ ਵੀ ਕਿਸੇ ਮਦਦ ਦੀ ਲੋੜ ਹੋਵੇ, ਬੇਝਿਝਕ ਸਾਨੂੰ ਸੰਦੇਸ਼ ਭੇਜੋ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਪਹੁੰਚਣ ਦੀ।”
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਮੁਸੀਬਤਾਂ ਖ਼ਿਲਾਫ਼ ਇੱਕਜੁੱਟਤਾ ਲਈ ਮੰਨੇ ਜਾਂਦੇ ਹਨ। ਪੰਜਾਬ ਦੇ ਲੋਕਾਂ ਨੇ ਜੋ ਹੜ੍ਹ ਪੀੜਤਾਂ ਲਈ ਕੰਮ ਕੀਤਾ ਹੈ ਉਹ ਕਾਬਿਲੇ ਤਾਰੀਫ਼ ਹੈ ਪੰਜਾਬੀ ਬਹਾਦਰੀ ਨਾਲ ਇਸ ਤ੍ਰਾਸਦੀ ਦਾ ਮੁਕਾਬਲਾ ਕਰ ਰਹੇ ਹਨ ਉਸ ਨਾਲ ਪੰਜਾਬੀ ਕੌਮ ਦਾ ਨਾਮ ਉੱਚਾ ਹੋਇਆ ਹੇੈ।
ਪੰਜਾਬ ਦੇ ਹੜ੍ਹ ਪੀੜਤਾਂ ਲਈ ਪੰਜਾਬ ਤੋਂ ਇਲਾਵਾ ਹਰਿਆਣਾ, ਯੂਪੀ, ਰਾਜਸਥਾਨ ਅਤੇ ਹੋਰ ਸੂਬਿਆਂ ਦੇ ਲੋਕ ਪਹੁੰਚ ਰਹੇ ਹਨ ਜੋ ਕਿ ਇੱਕ ਬਹੁਤ ਵੱਡੀ ਗੱਲ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਹੋਰ ਸੂਬੇ ਦੇ ਲੋਕਾਂ ਨਾਲ ਹਮੇਸ਼ਾ ਖੜਦੇ ਹਨ ਅੱਜ ਪੰਜਾਬ ਦੇ ਲੋਕਾਂ ਤੇ ਤ੍ਰਾਸਦੀ ਆਈ ਹੈ ਤੇ ਦੂਸਰੇ ਸੂਬਿਆਂ ਦੇ ਲੋਕ ਵੀ ਖੜੇ ਹਨ ਜੋ ਖੁਸ਼ੀ ਦੀ ਗੱਲ ਹੈ।