DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਲੀਵੁੱਡ ਅਦਾਕਾਰ Mushtak Khan ਨੂੰ ਕੀਤਾ ਅਗਵਾ, ਭੱਜ ਕੇ ਬਚਾਈ ਜਾਨ

ਮੁੰਬਈ, 11 ਦਸੰਬਰ ਬਾਲੀਵੁੱਡ ਫਿਲਮ 'ਵੈਲਕਮ' ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ ਮੁਸ਼ਤਾਕ ਖਾਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾਕਾਰਾਂ ਨੇ ਅਦਾਕਾਰ ਨੂੰ ਵੱਖਰੇ ਢੰਗ ਨਾਲ ਆਪਣੇ ਜਾਲ ਵਿੱਚ ਫਸਾਇਆ ਅਤੇ ਅਗਵਾ...
  • fb
  • twitter
  • whatsapp
  • whatsapp
Advertisement

ਮੁੰਬਈ, 11 ਦਸੰਬਰ

ਬਾਲੀਵੁੱਡ ਫਿਲਮ 'ਵੈਲਕਮ' ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ ਮੁਸ਼ਤਾਕ ਖਾਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾਕਾਰਾਂ ਨੇ ਅਦਾਕਾਰ ਨੂੰ ਵੱਖਰੇ ਢੰਗ ਨਾਲ ਆਪਣੇ ਜਾਲ ਵਿੱਚ ਫਸਾਇਆ ਅਤੇ ਅਗਵਾ ਕਰ ਲਿਆ। ਪਰ 12 ਘੰਟੇ ਅਗਵਾ ਰਹਿਣ ਉਪਰੰਤ ਅਦਾਕਾਰ ਭੱਜਣ ਵਿੱਚ ਕਾਮਯਾਬ ਹੋ ਗਿਆ।

Advertisement

ਅਦਾਕਾਰ ਮੁਸ਼ਤਾਕ ਖਾਨ ਨੇ ਅਗਵਾ ਕੀਤੇ ਜਾਣ ਬਾਰੇ ਦੱਸਦਿਆਂ ਕਿਹਾ ਕਿ 20 ਨਵੰਬਰ ਨੂੰ ਮੇਰਠ ਵਿਚ ਇਕ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਬਹਾਨੇ ਕਥਿਤ ਤੌਰ ’ਤੇ ਉਸ ਨੂੰ ਬੁਲਾਇਆ ਗਿਆ (ਲਾਲਚ ਦਿੱਤਾ ਗਿਆ) ਸੀ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਉਸ ਦੀ ਜ਼ਿੰਦਗੀ ਦੇ ਸਭ ਤੋਂ ਦੁਖਦਾਈ ਸਮੇਂ ਵਿੱਚੋਂ ਇੱਕ ਬਣ ਜਾਵੇਗਾ।

ਇੰਝ ਕੀਤਾ ਅਗਵਾ

ਅਗਵਾਕਾਰਾਂ ਵੱਲੋਂ ਅਦਾਕਾਰ ਨੂੰ ਕਥਿਤ ਤੌਰ ’ਤੇ ਇੱਕ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ ਅਤੇ ਉਸ ਦੀਆਂ ਉਡਾਣਾਂ ਦੀਆਂ ਟਿਕਟਾਂ ਦਾ ਪ੍ਰਬੰਧ ਕੀਤਾ, ਇਸਦੇ ਨਾਲ ਹੀ ਉਸ ਦੇ ਖਾਤੇ ਵਿੱਚ ਪੇਸ਼ਗੀ ਭੁਗਤਾਨ ਵੀ ਟ੍ਰਾਂਸਫਰ ਕੀਤਾ। ਜਦੋਂ ਅਭਿਨੇਤਾ ਦਿੱਲੀ ਵਿੱਚ ਉਤਰਿਆ ਉਸਨੂੰ ਬਿਜਨੌਰ ਦੇ ਨੇੜੇ ਇੱਕ ਇਕਾਂਤ ਖੇਤਰ ਵਿੱਚ ਲਿਜਾਇਆ ਗਿਆ, ਜਿੱਥੇ ਉਸਨੂੰ ਉਸਦੇ ਅਗਵਾਕਾਰਾਂ ਨੇ ਲਗਭਗ 12 ਘੰਟਿਆਂ ਤੱਕ ਬੰਧਕ ਬਣਾ ਲਿਆ। ਅਦਾਕਾਰ ਅਨੁਸਾਰ ਅਗਵਾਕਾਰਾਂ ਨੇ ਉਸ ’ਤੇ ਤਸ਼ੱਦਦ ਕੀਤਾ ਅਤੇ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਮੁਸੀਬਤ ਦੇ ਬਾਵਜੂਦ ਅਗਵਾਕਾਰ ਖਾਨ ਅਤੇ ਉਸਦੇ ਪੁੱਤਰ ਦੇ ਬੈਂਕ ਖਾਤਿਆਂ ਵਿੱਚੋਂ ਸਿਰਫ 2 ਲੱਖ ਰੁਪਏ ਹੀ ਕਢਵਾ ਸਕੇ।

ਅਜ਼ਾਨ ਦੀ ਅਵਾਜ਼ ਸੁਣ ਬਚ ਕਿ ਭੱਜਿਆ ਅਦਾਕਾਰ

ਅਭਿਨੇਤਾ ਕਿਵੇਂ ਬਚਿਆ ਇਹ ਆਪਣੇ ਆਪ ਵਿੱਚ ਇੱਕ ਕਹਾਣੀ ਹੈ ਜੋ 1970 ਦੇ ਦਹਾਕੇ ਦੀ ਕਿਸੇ ਵੀ ਹਿੰਦੀ ਫਿਲਮ ਦੀ ਯਾਦ ਦਿਵਾਉਂਦੀ ਹੈ। ਸਵੇਰ ਦੀ ਅਜ਼ਾਨ ਸੁਣ ਕੇ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਜਦੋਂ ਸੀਨੀਅਰ ਅਦਾਕਾਰ ਨੇ ਦੇਖਿਆ ਕਿ ਨੇੜੇ ਇੱਕ ਮਸਜਿਦ ਹੈ, ਤਾਂ ਉਹ ਸਥਿਤੀ ਦਾ ਫਾਇਦਾ ਉਠਾ ਕੇ ਉੱਥੋਂ ਭੱਜ ਗਿਆ। ਉਸ ਨੇ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਅਤੇ ਪੁਲਿਸ ਦੀ ਮਦਦ ਨਾਲ ਮੁਸ਼ਤਾਕ ਸੁਰੱਖਿਅਤ ਘਰ ਪਰਤ ਆਇਆ। ਪੁਲੀਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਦਾਕਾਰ ਬਾਲੀਵੁੱਡ ਦੀ ਹਾਲ ਹੀ ਵਿਚ ਆਈ ਫਿਲਮ ਇਸਤਰੀ 2 ਵਿਚ ਵੀ ਕੰਮ ਕਰ ਚੁੱਕਿਆ ਹੈ। -ਆਈਏਐੱਨਐੱਸ

Advertisement
×