ਮੇਰੀ ਦੋ ਮਹੀਨਿਆਂ ਦੀ ਫੀਸ ਨਹੀਂ ਭਰੀ: Karisma Kapoor ਦੀ ਧੀ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ
ਦਿੱਲੀ ਹਾਈ ਕੋਰਟ ਬੱਚਿਆਂ ਨਾਲ ਸਹਿਮਤ; 19 ਨਵੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ
ਦਿੱਲੀ ਹਾਈ ਕੋਰਟ ਵਿੱਚ ਸ਼ੁੱਕਰਵਾਰ ਨੂੰ ਕਰਿਸ਼ਮਾ ਕਪੂਰ ਦੇ ਬੱਚਿਆਂ ਅਤੇ ਸੰਜੇ ਕਪੂਰ ਦੀ ਜਾਇਦਾਦ ਨੂੰ ਲੈ ਕੇ ਉਨ੍ਹਾਂ ਦੀ ਤੀਜੀ ਪਤਨੀ ਪ੍ਰਿਆ ਕਪੂਰ ਵਿਚਕਾਰ ਚੱਲ ਰਹੇ ਵਿਵਾਦ ਦੀ ਸੁਣਵਾਈ ਹੋਈ।ਸੁਣਵਾਈ ਦੌਰਾਨ ਕਰਿਸ਼ਮਾ ਦੀ ਧੀ ਸਮਾਇਰਾ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਦੀ ਫੀਸ ਦੋ ਮਹੀਨਿਆਂ ਤੋਂ ਪੈਂਡਿੰਗ (ਬਕਾਇਆ) ਹੈ। ਇਹ ਫੀਸ ਅਮਰੀਕਾ ਸਥਿਤ ਉਸ ਯੂਨੀਵਰਸਿਟੀ ਦੀ ਹੈ ਜਿੱਥੇ ਉਹ ਪੜ੍ਹ ਰਹੀ ਹੈ।
ਇਸ ਦੌਰਾਨ ਪ੍ਰਿਆ ਕਪੂਰ ਨੇ ਇਸ ਦੋਸ਼ ਨੂੰ ਗਲਤ ਦੱਸਿਆ। ਕੋਰਟ ਨੇ ਕਰਿਸ਼ਮਾ ਦੇ ਬੱਚਿਆਂ ਦੇ ਇਸ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਅਜਿਹੀ ਟਿੱਪਣੀ ਦੁਬਾਰਾ ਅਦਾਲਤ ਵਿੱਚ ਨਹੀਂ ਹੋਣੀ ਚਾਹੀਦੀ।
ਜੱਜ ਜੋਤੀ ਸਿੰਘ ਨੇ ਕਿਹਾ, “ਮੈਂ ਇਸ ’ਤੇ 30 ਸਕਿੰਟਾਂ ਤੋਂ ਵੱਧ ਸਮਾਂ ਨਹੀਂ ਦੇਣਾ ਚਾਹੁੰਦੀ। ਇਹ ਸਵਾਲ ਦੁਬਾਰਾ ਮੇਰੀ ਅਦਾਲਤ ਵਿੱਚ ਨਹੀਂ ਆਉਣਾ ਚਾਹੀਦਾ। ਸੁਣਵਾਈ ਨੂੰ ਡਰਾਮੇਟਿਕ ਨਹੀਂ ਬਣਾਉਣਾ ਹੈ। ਜ਼ਿੰਮੇਵਾਰੀ ਤੁਹਾਡੀ ਹੈ। ਇਹ ਮੁੱਦਾ ਅੱਗੇ ਨਹੀਂ ਉੱਠਣਾ ਚਾਹੀਦਾ।”
ਬਾਰ ਐਂਡ ਬੈਂਚ ਦੀ ਰਿਪੋਰਟ ਅਨੁਸਾਰ, ਹਾਈ ਕੋਰਟ ਨੇ ਕਰਿਸ਼ਮਾ ਦੇ ਬੱਚਿਆਂ ਵੱਲੋਂ ਦਾਇਰ ਉਸ ਅੰਤਰਿਮ ਹੁਕਮ (interim injunction) ’ਤੇ ਵੀ ਸੁਣਵਾਈ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪ੍ਰਿਆ ਨੂੰ ਸੰਜੇ ਦੀ ਜਾਇਦਾਦ ਵੇਚਣ ਤੋਂ ਰੋਕਣ ਦੀ ਮੰਗ ਕੀਤੀ ਹੈ।
ਬੱਚਿਆਂ ਵੱਲੋਂ ਸੀਨੀਅਰ ਐਡਵੋਕੇਟ ਮਹੇਸ਼ ਜੇਠਮਲਾਨੀ ਨੇ ਕਿਹਾ ਕਿ ਬੱਚਿਆਂ ਦੀ ਜਾਇਦਾਦ ਪ੍ਰਿਆ ਕੋਲ ਹੈ, ਇਸ ਲਈ ਸਮਾਇਰਾ ਦੀ ਫੀਸ ਦਾ ਧਿਆਨ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਸੀ। ਵਿਆਹ ਕਾਨੂੰਨ ਅਨੁਸਾਰ ਬੱਚਿਆਂ ਦੀ ਪੜ੍ਹਾਈ ਅਤੇ ਖਰਚੇ ਦੀ ਜ਼ਿੰਮੇਵਾਰੀ ਸੰਜੇ ਕਪੂਰ ਦੀ ਸੀ।
ਸੰਜੇ ਦੀ ਤੀਜੀ ਪਤਨੀ ਪ੍ਰਿਆ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਰਾਜੀਵ ਨਾਇਰ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਨਾਮ ’ਤੇ ਜਮ੍ਹਾਂ ਸਾਰੇ ਖਰਚੇ ਪ੍ਰਿਆ ਵੱਲੋਂ ਕਲੀਅਰ ਕੀਤੇ ਗਏ ਹਨ।
ਦਿੱਲੀ ਹਾਈ ਕੋਰਟ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 19 ਨਵੰਬਰ ਨੂੰ ਕਰੇਗਾ।
ਜ਼ਿਕਰਯੋਗ ਹੈ ਕਿ ਸੰਜੇ ਕਪੂਰ ਦੀ ਮੌਤ 12 ਜੂਨ 2025 ਨੂੰ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਕਰਿਸ਼ਮਾ ਦੇ ਬੱਚਿਆਂ (ਸਮਾਇਰਾ ਅਤੇ ਕਿਆਨ) ਨੇ ਪ੍ਰਿਆ ਖਿਲਾਫ ਕੇਸ ਕੀਤਾ ਹੈ। ਬੱਚਿਆਂ ਦਾ ਦੋਸ਼ ਹੈ ਕਿ ਪ੍ਰਿਆ ਨੇ ਵਸੀਅਤ ਵਿੱਚ ਬਦਲਾਅ ਕੀਤਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਸੰਜੇ ਨੇ ਉਨ੍ਹਾਂ ਨੂੰ ਆਪਣੀ ਜਾਇਦਾਦ ਵਿੱਚ ਹਿੱਸਾ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਗੱਲ ਹੁਣ ਵਸੀਅਤ ਦੇ ਕਾਗਜ਼ਾਂ ਵਿੱਚ ਮੌਜੂਦ ਨਹੀਂ ਹੈ।

