ਪ੍ਰਧਾਨ ਮੰਤਰੀ ਮੋਦੀ ਵੱਲੋਂ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ
ਅਨੰਤ ਤੇ ਰਾਧਿਕਾ ਦੇ ਵਿਆਹ ਨੂੰ ਰਿਐਲਟੀ ਸ਼ੋਅ ਵਿੱਚ ਦਿਖਾਵਾਂਗੇ: ਕਿਮ
Advertisement
ਮੁੰਬਈ, 13 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੂੰ ਉਨ੍ਹਾਂ ਦੇ ਵਿਆਹ ਮਗਰੋਂ ਆਸ਼ੀਰਵਾਦ ਦਿੱਤਾ। ਵਿਆਹ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਉੱਘੀਆਂ ਹਸਤੀਆਂ, ਉਦਯੋਗਪਤੀਆਂ ਅਤੇ ਸਿਆਸਤਦਾਨਾਂ ਨੇ ਹਿੱਸਾ ਲਿਆ ਸੀ। ਉਧਰ ਇਸ ਵਿਆਹ ਵਿੱਚ ਆਪਣੀ ਭੈਣ ਕਲੋਏ ਕਾਰਦਾਸ਼ੀਆਂ ਨਾਲ ਸ਼ਾਮਲ ਹੋਈ ਅਮਰੀਕੀ ਰਿਐਲਟੀ ਸ਼ੋਅ ਟੀਵੀ ਕਲਾਕਾਰ ਕਿਮ ਕਾਰਦਾਸ਼ੀਆਂ ਦਾ ਕਹਿਣਾ ਹੈ ਕਿ ਇਸ ਸ਼ਾਨਦਾਰ ਸਮਾਰੋਹ ਨੂੰ ਉਨ੍ਹਾਂ ਦੇ ਟੀਵੀ ਸ਼ੋਆ ‘ਦਿ ਕਾਰਦਾਸ਼ੀਆਂ’ ਵਿੱਚ ਦਿਖਾਇਆ ਜਾਵੇਗਾ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਅਤੇ ਕਾਰੋਬਾਰੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਮੁੰਬਈ ਵਿੱਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਵਿਆਹ ਦੇ ਬੰਧਨ ਵਿੱਚ ਬੱਝੇ ਗਏ ਹਨ। -ਪੀਟੀਆਈ
Advertisement
Advertisement
×