83 ਸਾਲ ਦੇ ਹੋਏ Amitabh Bachchan, ਜਨਮਦਿਨ ਮੌਕੇ ਘਰ ਦੇ ਬਾਹਰ ਲੱਗੀ ਪ੍ਰਸੰਸਕਾਂ ਦੀ ਭੀੜ
ਮੈਗਾਸਟਾਰ ਅਮਿਤਾਭ ਬੱਚਨ ਅੱਜ 83 ਸਾਲਾਂ ਦੇ ਹੋ ਗਏ ਹਨ। ਬਿੱਗ ਬੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਪਣੇ ਮਨਪਸੰਦ ਫ਼ਿਲਮੀ ਸਿਤਾਰੇ ਦੀ ਝਲਕ ਪਾਉਣ ਲਈ ਉਨ੍ਹਾਂ ਦੇ ਬੰਗਲੇ ‘ਜਲਸਾ’ ਦੇ ਬਾਹਰ ਇਕੱਠੇ ਹੋਏ। ਅਦਾਕਾਰ ਦੇ ਘਰ...
Advertisement
ਮੈਗਾਸਟਾਰ ਅਮਿਤਾਭ ਬੱਚਨ ਅੱਜ 83 ਸਾਲਾਂ ਦੇ ਹੋ ਗਏ ਹਨ। ਬਿੱਗ ਬੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਪਣੇ ਮਨਪਸੰਦ ਫ਼ਿਲਮੀ ਸਿਤਾਰੇ ਦੀ ਝਲਕ ਪਾਉਣ ਲਈ ਉਨ੍ਹਾਂ ਦੇ ਬੰਗਲੇ ‘ਜਲਸਾ’ ਦੇ ਬਾਹਰ ਇਕੱਠੇ ਹੋਏ।
ਅਦਾਕਾਰ ਦੇ ਘਰ ਬਾਹਰ ਪੁੱਜੇ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਬਿੱਗ ਬੀ ਦਾ ਜਨਮਦਿਨ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, "ਅੱਜ ਸਦੀ ਦੇ ਸੁਪਰਸਟਾਰ ਦਾ ਜਨਮਦਿਨ ਹੈ। ਸਾਡੇ ਲਈ, ਅੱਜ ਦੀਵਾਲੀ ਅਤੇ ਹੋਲੀ ਹੈ। ਅਸੀਂ ਹਰ ਸਾਲ 11 ਅਕਤੂਬਰ ਦਾ ਇੰਤਜ਼ਾਰ ਕਰਦੇ ਹਾਂ, ਅਤੇ ਪ੍ਰਮਾਤਮਾ ਕਰੇ ਕਿ ਉਹ ਹਮੇਸ਼ਾ ਤੰਦਰੁਸਤ ਰਹਿਣ।’’
ਬੀਕਾਨੇਰ ਤੋਂ ਆਏ ਇੱਕ ਹੋਰ ਪ੍ਰਸ਼ੰਸਕ ਨੇ ਕਿਹਾ, ‘‘ਜਨਮਦਿਨ ਮੁਬਾਰਕ ਗੁਰੂਦੇਵ..ਤੁਸੀਂ ਤੰਦਰੁਸਤ ਰਹੋ, ਖੁਸ਼ ਰਹੋ ਅਤੇ ਤੁਹਾਡਾ ਆਸ਼ੀਰਵਾਦ ਸਾਨੂੰ ਮਿਲਦਾ ਰਹੇ।" ਉਨ੍ਹਾਂ ਵਿੱਚੋਂ ਕੁਝ ਨੇ ਅਦਾਕਾਰ ਦਾ ਟੈਟੂ ਵੀ ਆਪਣੇ ਹੱਥਾਂ 'ਤੇ ਦਿਖਾਇਆ, ਜਦੋਂ ਕਿ ਦੂਜਿਆਂ ਨੇ ਉਨ੍ਹਾਂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ।
ਭਾਰਤ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਅਮਿਤਾਭ ਬੱਚਨ ਨੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਹਿੰਦੀ ਸਿਨੇਮਾ ਨੂੰ ਪਰਿਭਾਸ਼ਿਤ ਕੀਤਾ ਹੈ। ਆਪਣੀਆਂ ਵਿਭਿੰਨ ਭੂਮਿਕਾਵਾਂ ਨਾਲ ਉਨ੍ਹਾਂ ਨੇ ਭਾਰਤੀ ਸਿਨੇਮਾ ’ਤੇ ਇੱਕ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਨੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ 'ਆਨੰਦ', 'ਜ਼ੰਜੀਰ' ਵਰਗੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਹਾਸਲ ਕੀਤੀ ਅਤੇ ਬਾਅਦ ਵਿੱਚ 'ਦੀਵਾਰ', 'ਸ਼ੋਲੇ' ਅਤੇ 'ਡੌਨ' ਸਮੇਤ ਕਈ ਉੱਤਮ ਫ਼ਿਲਮਾਂ ਕੀਤੀਆਂ।
Advertisement
200 ਤੋਂ ਵੱਧ ਫ਼ਿਲਮਾਂ ਦੇ ਨਾਲ ਉਹ ਭਾਰਤ ਦੇ ਸਭ ਤੋਂ ਵੱਧ ਸਤਿਕਾਰਤ ਅਤੇ ਪ੍ਰਸ਼ੰਸਾਯੋਗ ਅਭਿਨੇਤਾਵਾਂ ਵਿੱਚੋਂ ਇੱਕ ਬਣੇ ਹੋਏ ਹਨ।
Advertisement
Advertisement
×