ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਿਤਾਭ ਬੱਚਨ ਨੇ ਸਾਂਝੀ ਕੀਤੀ ਮਜ਼ਾਕੀਆ ਤਸਵੀਰ

ਮੁੰਬਈ: ਮਹਾਨ ਅਦਾਕਾਰ ਅਮਿਤਾਭ ਬੱਚਨ ਪ੍ਰਸ਼ੰਸਕਾਂ ਤੇ ਦਰਸ਼ਕਾਂ ਦੇ ਮਨ ਪ੍ਰਚਾਵੇ ਲਈ ਅਕਸਰ ਹੀ ਆਪਣੀਆਂ ਪੋਸਟਾਂ ਅਤੇ ਤਸਵੀਰਾਂ ਆਦਿ ਸਾਂਝੀਆਂ ਕਰਦੇ ਰਹਿੰਦੇ ਹਨ। ਅਦਾਕਾਰ ਨੇ ਅੱਜ ਆਪਣੀ ਇੱਕ ਮਜ਼ਾਕੀਆ ਤਸਵੀਰ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਇਸ ਵਾਸਤੇ ਢੁੱਕਵੇਂ ਸ਼ਬਦ ਚੁਣਨ ਲਈ...
Advertisement

ਮੁੰਬਈ: ਮਹਾਨ ਅਦਾਕਾਰ ਅਮਿਤਾਭ ਬੱਚਨ ਪ੍ਰਸ਼ੰਸਕਾਂ ਤੇ ਦਰਸ਼ਕਾਂ ਦੇ ਮਨ ਪ੍ਰਚਾਵੇ ਲਈ ਅਕਸਰ ਹੀ ਆਪਣੀਆਂ ਪੋਸਟਾਂ ਅਤੇ ਤਸਵੀਰਾਂ ਆਦਿ ਸਾਂਝੀਆਂ ਕਰਦੇ ਰਹਿੰਦੇ ਹਨ। ਅਦਾਕਾਰ ਨੇ ਅੱਜ ਆਪਣੀ ਇੱਕ ਮਜ਼ਾਕੀਆ ਤਸਵੀਰ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਇਸ ਵਾਸਤੇ ਢੁੱਕਵੇਂ ਸ਼ਬਦ ਚੁਣਨ ਲਈ ਕਿਹਾ। ‘ਐਕਸ’ ’ਤੇ ਤਸਵੀਰ ਸਾਂਝੀ ਕਰਦਿਆਂ ਬਿੱਗ ਬੀ ਨੇ ਕਿਹਾ, ‘ਕੀ ਕੋਈ ਇਸ ਪੋਸਟ ਲਈ ਢੁੱਕਵੇਂ ਸ਼ਬਦ ਸੁਝਾਅ ਸਕਦਾ ਹੈ?’ ਤਸਵੀਰ ਵਿੱਚ ਅਮਿਤਾਭ ਨੇ ਕੁਝ ਅਜਿਹੀ ਸੂਰਤ ਬਣਾਈ ਹੋਈ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ‘ਖਈ ਕੇ ਪਾਨ ਬਨਾਰਸ ਵਾਲਾ’ ਸਮੇਂ ਦੀ ਯਾਦ ਆ ਜਾਂਦੀ ਹੈ। ਜਿਵੇਂ ਹੀ ਅਦਾਕਾਰ ਨੇ ਆਪਣੀ ਤਸਵੀਰ ਸਾਂਝੀ ਕੀਤੀ, ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਇਸ ’ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਨੇ ਕਿਹਾ, ‘ਖਾਈ ਕੇ ਪਾਨ ਬਨਾਰਸ ਵਾਲਾ ਸਮੇਂ ਦੀ ਵਾਪਸੀ।’ ਇੱਕ ਹੋਰ ਨੇ ਕਿਹਾ, ‘ਖਾਈ ਕੇ ਪਾਨ ਬਨਾਰਸ ਵਾਲਾ, ਖੁੱਲ੍ਹ ਜਾਏ ਬੰਦ ਅਕਲ ਕਾ ਤਾਲਾ...ਜਦੋਂ ਸਿੱਧੇ ਮੂੰਹ ਨਾਲ ਕੰਮ ਨਾ ਬਣੇ ਤਾਂ ਭਾਈ ਮੂੰਹ ਵਿੰਗਾ ਕਰਨਾ ਪੈਂਦਾ ਹੈ।’ ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਆਉਣ ਵਾਲੇ ਸਮੇਂ ਵਿੱਚ ਸਾਈ-ਫਾਈ ਐਕਸ਼ਨ ਥ੍ਰਿਲਰ ਫਿਲਮ ‘ਖਾਕੀ 2898 ਏਡੀ’ ਵਿੱਚ ਦੀਪਿਕਾ ਪਾਦੂਕੋਨ ਤੇ ਪ੍ਰਭਾਸ ਨਾਲ ਨਜ਼ਰ ਆਉਣਗੇ। ਇਹ ਫਿਲਮ 9 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਕਮਲ ਹਾਸਨ ਤੇ ਦਿਸ਼ਾ ਪਟਾਨੀ ਵੀ ਅਹਿਮ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। -ਏਐੱਨਆਈ

Advertisement
Advertisement