ਵੈਲੇਨਟਾਈਨ-ਡੇਅ ਮੌਕੇ ਐਕਸ਼ਨ ਕਰਦੇ ਦਿਖਾਈ ਦਿੱਤੇ ਅਕਸ਼ੈ ਕੁਮਾਰ ਤੇ ਟਾਈਗਰ ਸ਼ਰੌਫ਼
ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਤੇ ਟਾਈਗਰ ਸ਼ਰੌਫ ਅੱਜ ਵੈਲੇਨਟਾਈਨ ਡੇਅ ਮੌਕੇ ਕਰਤੱਬ ਕਰਦੇ ਦਿਖਾਈ ਦਿੱਤੇ। ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਅਕਸ਼ੈ ਤੇ ਟਾਈਗਰ ਇੱਕ ਦੂਜੇ ਦਾ ਹੱਥ ਫੜੀ ਦਿਖਾਈ...
ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਤੇ ਟਾਈਗਰ ਸ਼ਰੌਫ ਅੱਜ ਵੈਲੇਨਟਾਈਨ ਡੇਅ ਮੌਕੇ ਕਰਤੱਬ ਕਰਦੇ ਦਿਖਾਈ ਦਿੱਤੇ। ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਅਕਸ਼ੈ ਤੇ ਟਾਈਗਰ ਇੱਕ ਦੂਜੇ ਦਾ ਹੱਥ ਫੜੀ ਦਿਖਾਈ ਦੇ ਰਹੇ ਹਨ ਤੇ ਦੂਜੀ ਤਸਵੀਰ ਵਿੱਚ ਦੋਵੇਂ ਸਟੰਟ ਕਰ ਰਹੇ ਹਨ। ਇਸ ਤਸਵੀਰ ਵਿੱਚ ਅਕਸ਼ੈ ਨੇ ਆਪਣੇ ਹੱਥਾਂ ਦਾ ਸਹਾਰਾ ਦਿੱਤਾ ਹੋਇਆ ਹੈ ਜਿਨ੍ਹਾਂ ’ਤੇ ਚੜ੍ਹ ਕੇ ਟਾਈਗਰ ਉੱਤੇ ਵੱਲ ਛਾਲ ਮਾਰ ਰਿਹਾ ਹੈ। ਇਨ੍ਹਾਂ ਤਸਵੀਰਾਂ ਨਾਲ ਅਕਸ਼ੈ ਨੇ ਲਿਖਿਆ ਹੈ, ‘ਇਸ ਵੈਲੇਨਟਾਈਨਜ ਡੇਅ ਮੌਕੇ ਬ੍ਰੋਮੈਂਸ ਓਵਰ ਰੋਮੈਂਸ।’ ਜ਼ਿਕਰਯੋਗ ਹੈ ਕਿ ਦੋਵੇਂ ਅਦਾਕਾਰ ਛੇਤੀ ਹੀ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਵਿੱਚ ਇਕੱਠੇ ਦਿਖਾਈ ਦੇਣਗੇ। ਜ਼ਫਰ, ਜੈਕੀ ਭਗਨਾਨੀ, ਵਸ਼ੂ ਭਗਨਾਨੀ, ਦੀਪਸ਼ਿਖ਼ਾ ਦੇਸ਼ਮੁੱਖ ਤੇ ਹਿਮਾਂਸ਼ੂ ਕਿਸ਼ਨ ਵੱਲੋਂ ਪੂਜਾ ਐਂਟਰਟੇਨਮੈਂਟ ਅਤੇ ਆਜ਼ ਫਿਲਮਜ਼ ਦੇ ਬੈਨਰ ਹੇਠ ਤਿਆਰ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਅੱਬਾਸ ਜ਼ਫਰ ਵੱਲੋਂ ਕੀਤਾ ਗਿਆ ਹੈ। ਫਿਲਮ ਵਿੱਚ ਪ੍ਰਿਥਵੀਰਾਜ ਸੁਕੁਮਾਰਨ, ਸੋਨਾਕਸ਼ੀ ਸਿਨਹਾ, ਮਾਨੁਸ਼ੀ ਛਿੱਲਰ, ਅਲਾਇਆ ਐੱਫ ਤੇ ਰੋਹਿਤ ਬੋਸ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। -ਆਈਏਐੱਨਐੱਸ