ਅਦਿੱਤੀ ਰਾਓ ਹੈਦਰੀ ਤੇ ਸਿਧਾਰਥ ਨੇ ਮੰਦਰ ’ਚ ਵਿਆਹ ਕੀਤਾ
ਨਵੀਂ ਦਿੱਲੀ, 16 ਸਤੰਬਰ ਅਦਾਕਾਰਾ ਅਦਿੱਤੀ ਰਾਓ ਹੈਦਰੀ (37) ਅਤੇ ਅਦਾਕਾਰ ਸਿਧਾਰਥ (45) ਨੇ ਮੰਦਰ ’ਚ ਵਿਆਹ ਕਰਵਾ ਲਿਆ ਹੈ। ਇਸ ਮੌਕੇ ਸਿਰਫ਼ ਪਰਿਵਾਰਕ ਮੈਂਬਰ ਮੌਜੂਦ ਸਨ। ਦੋਹਾਂ ਦੀ ਮਾਰਚ ’ਚ ਮੰਗਣੀ ਹੋਈ ਸੀ। ਉਨ੍ਹਾਂ ਤਿਲੰਗਾਨਾ ਦੇ ਵਾਨਾਪਾਰਥੀ ’ਚ 400...
Advertisement
ਨਵੀਂ ਦਿੱਲੀ, 16 ਸਤੰਬਰ
ਅਦਾਕਾਰਾ ਅਦਿੱਤੀ ਰਾਓ ਹੈਦਰੀ (37) ਅਤੇ ਅਦਾਕਾਰ ਸਿਧਾਰਥ (45) ਨੇ ਮੰਦਰ ’ਚ ਵਿਆਹ ਕਰਵਾ ਲਿਆ ਹੈ। ਇਸ ਮੌਕੇ ਸਿਰਫ਼ ਪਰਿਵਾਰਕ ਮੈਂਬਰ ਮੌਜੂਦ ਸਨ। ਦੋਹਾਂ ਦੀ ਮਾਰਚ ’ਚ ਮੰਗਣੀ ਹੋਈ ਸੀ। ਉਨ੍ਹਾਂ ਤਿਲੰਗਾਨਾ ਦੇ ਵਾਨਾਪਾਰਥੀ ’ਚ 400 ਸਾਲ ਪੁਰਾਣੇ ਮੰਦਰ ’ਚ ਵਿਆਹ ਕਰਵਾਇਆ। ਅਦਿਤੀ ਅਤੇ ਸਿਧਾਰਥ ਨੇ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਪੋਸਟ ’ਚ ਲਿਖਿਆ, ‘ਤੁਮ ਮੇਰੇ ਸੂਰਜ ਹੋ, ਚਾਂਦ ਹੋ ਔਰ ਮੇਰੇ ਸਾਰੇ ਸਿਤਾਰੇ ਹੋ...ਅਨੰਤ ਕਾਲ ਤੱਕ ਸਾਥ ਰਹਿਨਾ...ਹੰਸੀ ਕੇ ਲੀਏ, ਕਭੀ ਬੜੇ ਨਾ ਹੋਨੇ ਕੇ ਲੀਏ...ਅਨੰਤ ਪ੍ਰੇਮ ਕੇ ਲੀਏ, ਲਾਈਟ ਔਰ ਮੈਜਿਕ ਕੇ ਲੀਏ...ਮਿਸੇਜ ਐਂਡ ਮਿਸਟਰ ਅਦੂ-ਸਿੱਧੂ।’’ ਇਸ ਜੋੜੀ ਦੀ 2021 ’ਚ ਤੇਲਗੂ ਫਿਲਮ ‘ਮਹਾ ਸਮੁੰਦਰਮ’ ਆਈ ਸੀ। -ਪੀਟੀਆਈ
Advertisement
Advertisement
×