ਅਦਾਕਾਰ ਧਰਮਿੰਦਰ ਹਸਪਤਾਲ ਵਿੱਚ ਦਾਖਲ, ਹਾਲਤ ਨਾਜ਼ੁਕ: ਸੂਤਰ
ਫਿਲਮ ਉਦਯੋਗ ਦੇ ਇੱਕ ਅੰਦਰੂਨੀ ਸੂਤਰ ਨੇ ਸੋਮਵਾਰ ਨੂੰ ਦੱਸਿਆ ਕਿ ਬੌਲੀਵੁੱਡ ਅਦਾਕਾਰ ਧਰਮਿੰਦਰ, ਜੋ ਕਈ ਦਿਨਾਂ ਤੋਂ ਹਸਪਤਾਲ ਵਿੱਚ ਹਨ, ਦੀ ਹਾਲਤ ਗੰਭੀਰ ਹੈ, ਪਰ ਉਹ ਸਥਿਰ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਸੇਂ ਤੋਂ 89 ਸਾਲਾ ਅਦਾਕਾਰ ਦੱਖਣੀ ਮੁੰਬਈ...
Advertisement
ਫਿਲਮ ਉਦਯੋਗ ਦੇ ਇੱਕ ਅੰਦਰੂਨੀ ਸੂਤਰ ਨੇ ਸੋਮਵਾਰ ਨੂੰ ਦੱਸਿਆ ਕਿ ਬੌਲੀਵੁੱਡ ਅਦਾਕਾਰ ਧਰਮਿੰਦਰ, ਜੋ ਕਈ ਦਿਨਾਂ ਤੋਂ ਹਸਪਤਾਲ ਵਿੱਚ ਹਨ, ਦੀ ਹਾਲਤ ਗੰਭੀਰ ਹੈ, ਪਰ ਉਹ ਸਥਿਰ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਸੇਂ ਤੋਂ 89 ਸਾਲਾ ਅਦਾਕਾਰ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਹੁੰਦੇ ਰਹੇ ਹਨ।
ਅੰਦਰੂਨੀ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘‘ਧਰਮ ਜੀ ਦੀ ਸਿਹਤ ਬਹੁਤੀ ਠੀਕ ਨਹੀਂ ਹੈ।’’ ਦੂਜੇ ਪਾਸੇ ਪੁੱਤਰ ਸੰਨੀ ਦਿਓਲ ਦੇ ਪ੍ਰਤੀਨਿਧੀ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਧਰਮਿੰਦਰ ਵੈਂਟੀਲੇਟਰ ’ਤੇ ਹਨ।
Advertisement
ਪੀਆਰ ਪ੍ਰਤੀਨਿਧੀ ਨੇ ਦੱਸਿਆ ਕਿ, ‘‘ਧਰਮ ਜੀ ਅਜੇ ਵੀ ਹਸਪਤਾਲ ਵਿੱਚ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਘਰ ਜਾਣ ਦੀ ਸਲਾਹ ਨਹੀਂ ਦਿੱਤੀ ਹੈ। ਉਹ ਤੰਦਰੁਸਤ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਹ ਵੈਂਟੀਲੇਟਰ ’ਤੇ ਨਹੀਂ ਹਨ।’’
Advertisement
Advertisement
×

