DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

69ਵਾਂ ਫਿਲਮਫੇਅਰ ਐਵਾਰਡ: ਰਣਬੀਰ ਕਪੂਰ ਦੀ ਐਨੀਮਲ ਨੂੰ ਸਰਬੋਤਮ ਮਿਊਜ਼ਿਕ ਐਲਬਮ ਐਵਾਰਡ

ਫਿਲਮ ‘ਐਨੀਮਲ’ ਵਿੱਚ ਅਰਜਨ ਵੈਲੀ ਗੀਤ ਗਾਉਣ ਵਾਲੇ ਭੁਪਿੰਦਰ ਬੱਬਲ ਨੂੰ ਬੈਸਟ ਮੇਲ ਸਿੰਗਰ ਐਵਾਰਡ
  • fb
  • twitter
  • whatsapp
  • whatsapp
Advertisement

ਗਾਂਧੀਨਗਰ, 28 ਜਨਵਰੀ

ਗਾਂਧੀਨਗਰ (ਗੁਜਰਾਤ) ਦੇ ਗਿਫਟ ਸਿਟੀ ਵਿੱਚ 69ਵੇਂ ਫਿਲਮਫੇਅਰ ਐਵਾਰਡ ਸਮਾਗਮ ਵਿਚ ਰਣਬੀਰ ਕਪੂਰ ਦੀ ਫਿਲਮ ਐਨੀਮਲ ਨੂੰ ਸਰਬੋਤਮ ਮਿਊਜ਼ਿਕ ਐਵਾਰਡ ਮਿਲਿਆ ਹੈ। ਇਸ ਤੋਂ ਇਲਾਵਾ ਫਿਲਮ ‘ਐਨੀਮਲ’ ਵਿੱਚ ਅਰਜਨ ਵੈਲੀ ਗੀਤ ਗਾਉਣ ਵਾਲੇ ਭੁਪਿੰਦਰ ਬੱਬਲ ਨੂੰ ਬੈਸਟ ਮੇਲ ਸਿੰਗਰ ਦਾ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਤਕਨੀਕੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ। ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਨੂੰ ਸਰਵੋਤਮ ਐਕਸ਼ਨ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ ਹੈ। ‘ਰੌਕੀ ਔਰ ਰਾਨੀ ਦੀ ਪ੍ਰੇਮ ਕਹਾਨੀ ਦੇ ਗੀਤ ‘ਝੁਮਕਾ’ ਲਈ ਗਣੇਸ਼ ਆਚਾਰੀਆ ਨੂੰ ਸਰਵੋਤਮ ਕੋਰੀਓਗ੍ਰਾਫੀ ਦਾ ਐਵਾਰਡ ਦਿੱਤਾ ਗਿਆ ਹੈ। ਤਕਨੀਕੀ ਪੁਰਸਕਾਰਾਂ ਦੀ ਸ਼੍ਰੇਣੀ ਵਿੱਚ ‘ਸੈਮ ਬਹਾਦਰ’ ਨੂੰ ਸਭ ਤੋਂ ਵੱਧ ਤਿੰਨ ਪੁਰਸਕਾਰ ਮਿਲੇ ਹਨ, ਜਦੋਂ ਕਿ ‘ਐਨੀਮਲ’ ਨੂੰ ਦੋ ਪੁਰਸਕਾਰ ਮਿਲੇ ਹਨ। ਫਿਲਮ ‘12th ਫੇਲ੍ਹ’ ਨੂੰ ਸਰਵੋਤਮ ਸਕਰੀਨਪਲੇਅ ਐਵਾਰਡ ਮਿਲਿਆ ਹੈ ਜਦਕਿ ਓਐਮਜੀ 2 ਨੂੰ ਸਰਵੋਤਮ ਕਹਾਣੀ ਦਾ ਪੁਰਸਕਾਰ ਮਿਲਿਆ ਹੈ। ਦੂਜੇ ਪਾਸੇ ਸਰਵੋਤਮ ਅਦਾਕਾਰ ਵਰਗ ਵਿਚ ਇਸ ਵਾਰ ਰਣਬੀਰ ਕਪੂਰ, ਸ਼ਾਹਰੁਖ ਖਾਨ, ਰਣਵੀਰ ਸਿੰਘ, ਸਨੀ ਦਿਓਲ ਤੇ ਵਿੱਕੀ ਕੌਸ਼ਲ ਨੂੰ ਨਾਮਜ਼ਦ ਕੀਤਾ ਗਿਆ ਹੈ। ਸਰਵੋਤਮ ਅਦਾਕਾਰਾ ਲਈ ਦੀਪਿਕਾ ਪਾਦੂਕੋਨ, ਆਲੀਆ ਭੱਟ, ਭੂਮੀ ਪੇਦਨੇਕਰ, ਕਿਆਰਾ ਅਡਵਾਨੀ, ਰਾਣੀ ਮੁਖਰਜੀ ਤੇ ਤਾਪਸੀ ਪੰਨੂ ਨੂੰ ਨਾਮਜ਼ਦਗੀ ਮਿਲੀ ਹੈ। ਫਿਲਮਫੇਅਰ ਐਵਾਰਡ ਵਿਚ ਕਰੀਨਾ ਕਪੂਰ, ਸਾਰਾ ਅਲੀ ਖਾਨ, ਵਰੁਣ ਧਵਨ, ਕਾਰਤਿਕ ਆਰੀਅਨ, ਰਣਬੀਰ ਕਪੂਰ, ਜਾਹਨਵੀ ਕਪੂਰ ਪੇਸ਼ਕਾਰੀ ਦੇਣਗੇ। ਇਸ ਸਮਾਗਮ ਦੀ ਮੇਜ਼ਬਾਨੀ ਕਰਨ ਜੌਹਰ, ਆਯੂਸ਼ਮਾਨ ਖੁਰਾਣਾ ਤੇ ਮਨੀਸ਼ ਪੌਲ ਕਰ ਰਹੇ ਹਨ। ਇਸ ਸਮਾਗਮ ਵਿਚ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਸ਼ਿਰਕਤ ਕਰਨਗੇ।

Advertisement

Advertisement
×