ਨੌਜਵਾਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਜੂਨ
ਸਰਵ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਅੱਜ ਡੀਸੀ ਦਫਤਰ ਅੱਗੇ ਮਹੀਨਾਵਾਰ ਬਨੇਗਾ ਐਕਸ਼ਨ ਡੇਅ ਕਰਦਿਆਂ ਸਰਬ ਭਾਰਤ ਨੌਜਵਾਨ ਦੇ ਸੂਬਾ ਮੀਤ ਸਕੱਤਰ ਨਵਜੀਤ ਸਿੰਘ ਨੇ ਕਿਹਾ ਕਿ ਵੱਖ ਵੱਖ ਸਰਕਾਰਾਂ ਨੇ ਨੌਜਵਾਨਾਂ ਨੂੰ ਲਾਰੇ, ਪੰਜਾਬ ਸਰਕਾਰ ਨੇ ਸ਼ਾਪਸ ਐਂਡ ਕਰਮਸ਼ੀਅਲ ਇਸਟੈਬਲਿਸ਼ਮੈਂਟ ਐਕਟ ਵਿੱਚ ਪੰਜਾਬ ਸਰਕਾਰ ਨੇ ਸੋਧ ਕਰਕੇ 50 ਘੰਟੇ ਤੋਂ ਵਧਾ 144 ਘੰਟੇ ਕਰਨਾ ਤੇ ਕੰਮ ਦਿਹਾੜੀ 12 ਘੰਟੇ ਕਰਨਾ ਮਜ਼ਦੂਰ ਵਿਰੋਧੀ ਹੈ। ਉਨ੍ਹਾਂ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਰਾਹੀਂ ਮੰਗ ਕੀਤੀ ਕਿ ਸੰਸਦ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਕਰ ਕੇ ਹਰੇਕ ਨੌਜਵਾਨ ਨੂੰ ਯੋਗਤਾ ਅਨੁਸਾਰ ਕੰਮ, ਕੰਮ ਮੁਤਾਬਕ ਉਜਰਤ ਦੇਣ, ਅਣਸਿੱਖਿਅਤ ਨੂੰ 30 ਹਜ਼ਾਰ ਰੁਪਏ, ਅਰਧ-ਸਿਖਿਅਤ ਨੂੰ 40 ਹਜ਼ਾਰ ਰੁਪਏ, ਸਿੱਖਿਅਤ ਨੂੰ 45 ਹਜ਼ਾਰ ਰੁਪਏ ਅਤੇ ਉੱਚ ਸਿੱਖਿਅਤ ਨੂੰ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਕੰਮ ਦਿਹਾੜੀ ਸਮਾਂ ਛੇ ਘੰਟੇ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਨਰੇਸ਼ ਕੁਮਾਰ, ਨਿਸਾਰ ਖਾਨ, ਰਣਜੀਤ ਸਿੰਘ, ਮੰਗਲ ਸਿੰਘ ਅਤੇ ਦਿਨੇਸ਼ ਕੁਮਾਰ ਹਾਜ਼ਰ ਸਨ।