ਟਰੈਕਟਰ ਤੋਂ ਡਿੱਗ ਕੇ ਨੌਜਵਾਨ ਦੀ ਮੌਤ
ਪਿੰਡ ਲੇਹਲ ਕਲਾਂ ਦੇ ਇੱਕ ਨੌਜਵਾਨ ਕਿਸਾਨ ਦੀ ਖੇਤ ਜ਼ਮੀਨ ਵਾਹੁਣ ਸਮੇਂ ਟਰੈਕਟਰ ਤੋਂ ਡਿੱਗ ਕੇ ਵਾਪਰੇ ਹਾਦਸੇ ’ਚ ਮੌਤ ਹੋ ਗਈ। ਕਾਬਲ ਸਿੰਘ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤ ਭਵਨਦੀਪ ਸਿੰਘ (25) ਖੇਤ ਵਿੱਚ ਜ਼ਮੀਨ ਵਾਹ ਰਿਹਾ ਸੀ।...
Advertisement
ਪਿੰਡ ਲੇਹਲ ਕਲਾਂ ਦੇ ਇੱਕ ਨੌਜਵਾਨ ਕਿਸਾਨ ਦੀ ਖੇਤ ਜ਼ਮੀਨ ਵਾਹੁਣ ਸਮੇਂ ਟਰੈਕਟਰ ਤੋਂ ਡਿੱਗ ਕੇ ਵਾਪਰੇ ਹਾਦਸੇ ’ਚ ਮੌਤ ਹੋ ਗਈ। ਕਾਬਲ ਸਿੰਘ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤ ਭਵਨਦੀਪ ਸਿੰਘ (25) ਖੇਤ ਵਿੱਚ ਜ਼ਮੀਨ ਵਾਹ ਰਿਹਾ ਸੀ। ਸ਼ਾਮ ਨੂੰ ਉਸ ਨੂੰ ਫੋਨ ’ਤੇ ਪਤਾ ਲੱਗਿਆ ਕਿ ਚੱਕਰ ਆਉਣ ਕਾਰਨ ਭਵਨਦੀਪ ਟਰੈਕਟਰ ਤੋਂ ਡਿੱਗ ਗਿਆ ਹੈ ਅਤੇ ਟਰੈਕਟਰ ਉਸ ’ਤੇ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਭਵਨਦੀਪ ਨੇ ਖੁ਼ਦ ਫੋਨ ਕਰਕੇ ਗੁਆਂਢੀਆਂ ਨੂੰ ਇਹ ਦੱਸਿਆ ਸੀ। ਪਤਾ ਲੱਗਦਿਆਂ ਹੀ ਉਸ ਖੇਤ ਪਹੁੰਚੇ ਅਤੇ ਐਂਬੂਲੈਂਸ ਰਾਹੀਂ ਨੌਜਵਾਨ ਨੂੰ ਹਸਪਤਾਲ ਲਿਜਾਂਦੇ ਸਮੇਂ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ। ਕਾਬਲ ਸਿੰਘ ਨੇ ਦੱਸਿਆ ਕਿ ਪਰਿਵਾਰ ਵਿੱਚ ਪਿੱਛੇ ਹੁਣ ਉਸ ਦੀਆਂ ਦੋ ਧੀਆਂ ਹਨ।
Advertisement
Advertisement
×

