ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਰਕਸ਼ਾਪ
ਇਥੇ ਸਰਕਾਰੀ ਹਾਈ ਸਕੂਲ ਖੰਡੇਬਾਦ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਮੌਕੇ ਲੈਕਚਰਾਰ ਹਿਮਾਂਸ਼ੀ ਸ਼ੁਕਲਾ, ਅੰਜੂ ਗੁਪਤਾ ਅਤੇ ਏਕਮਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਡਰੋਨ ਦੇ ਵੱਖ-ਵੱਖ ਭਾਗਾਂ ਦੀ ਬਣਤਰ ਅਤੇ ਕਾਰਜ-ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣੂ...
Advertisement
ਇਥੇ ਸਰਕਾਰੀ ਹਾਈ ਸਕੂਲ ਖੰਡੇਬਾਦ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਮੌਕੇ ਲੈਕਚਰਾਰ ਹਿਮਾਂਸ਼ੀ ਸ਼ੁਕਲਾ, ਅੰਜੂ ਗੁਪਤਾ ਅਤੇ ਏਕਮਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਡਰੋਨ ਦੇ ਵੱਖ-ਵੱਖ ਭਾਗਾਂ ਦੀ ਬਣਤਰ ਅਤੇ ਕਾਰਜ-ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਸਕੂਲ ਦੇ ਸਾਇੰਸ ਅਧਿਆਪਕ ਮਨਜੀਤ ਸਿੰਘ ਵੱਲੋਂ ਕਾਲਜ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਿਆਨ ਭਰਪੂਰ ਵਰਕਸ਼ਾਪਾਂ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਹੈੱਡ ਮਾਸਟਰ ਅਰੁਣ ਗਰਗ, ਗੁਰਸੇਵਕ ਸਿੰਘ, ਮਨਦੀਪ ਸਿੰਘ, ਮਨਦੀਪ ਕੁਮਾਰ, ਗੁਰਪਿਆਰ ਸਿੰਘ, ਲਲਿਤ ਗਰਗ ਅਤੇ ਪਾਲ ਕੌਰ, ਗੁਰਪ੍ਰੀਤ ਕੌਰ, ਨੇਹਾ ਭਾਰਦਵਾਜ ਹਾਜ਼ਰ ਸਨ।
Advertisement
Advertisement
×

