Advertisement
ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਲਹਿਰਾਗਾਗਾ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਇਕਾਈ ਲਹਿਰਾਗਾਗਾ ਵੱਲੋਂ ਸਹਿਰ ’ਚ ਰੋਸ ਮਾਰਚ ਕਰ ਕੇ ਐੱਸ ਡੀ ਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਸੁਲਤਾਨ ਸਿੰਘ ਲਦਾਲ ਵੱਲੋਂ ਪੱਲੇਦਾਰਾਂ ਦਾ ਪਿਛਲੇ ਇੱਕ ਸਾਲ ਦਾ ਕੁੱਲ 8 ਲੱਖ ਰਹਿੰਦਾ ਬਕਾਇਆ ਨਹੀਂ
ਦਿੱਤਾ ਜਾ ਰਿਹਾ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਿੱਟੂ ਸਿੰਘ ਖੋਖਰ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਇਕਾਈ ਲਹਿਰਾਗਾਗਾ ਦੇ ਪ੍ਰਧਾਨ ਧਰਮਾ ਸਿੰਘ ਤੇਜਾ ਸਿੰਘ ਨਸੀਬ ਸਿੰਘ ਨੇ ਮੰਗ ਕੀਤੀ ਕਿ ਮਜ਼ਦੂਰਾ ਨੂੰ ਜਲਦੀ ਇਨਸਾਫ਼ ਦਵਾਇਆ ਜਾਵੇ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪਰਧਾਨ ਗੋਬਿੰਦ ਸਿੰਘ ਛਾਜਲੀ ਨੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਦੂਜੇ ਸੁਲਤਾਨ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਪੱਲੇਦਾਰਾਂ ਦੀ ਅਦਾਇਗੀ ਪਹਿਲਾਂ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਚੁੱਕਾ ਹੈ ਅਤੇ ਪੱਲੇਦਾਰ ਯੂਨੀਅਨ ਨੂੰ ਦਿਖਾਉਣ ਲਈ ਤਿਆਰ ਹੈ।
Advertisement
Advertisement
Advertisement
×

