DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਹਤਬਰਾਂ ਵੱਲੋਂ ਏ ਸੀ ਭੇਟ, ਟਿੱਬਾ ਸਕੂਲ ਏਅਰ ਕੰਡੀਸ਼ਨਡ ਬਣਿਆ

ਸਿੱਖਿਆ ਅਫ਼ਸਰ ਤੇ ਮੁੱਖ ਅਧਿਆਪਕਾ ਵੱਲੋਂ ਦਾਨੀਆਂ ਦਾ ਧੰਨਵਾਦ

  • fb
  • twitter
  • whatsapp
  • whatsapp
featured-img featured-img
ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਨੂੰ ਏ ਸੀ ਭੇਟ ਕਰਦੇ ਹੋਏ ਮੋਹਤਬਰ।
Advertisement

ਪਿੰਡ ਟਿੱਬਾ ਦੇ ਮੋਹਤਬਰਾਂ ਤੇ ਦਾਨੀ ਸੱਜਣਾਂ ਵੱਲੋਂ ਸਕੂਲ ਨੂੰ ਨੌਂ ਏਸੀ ਦਾਨ ਕਰਨ ਮਗਰੋਂ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਹੁਣ ਬਾਕਾਇਦਾ ਏਅਰ ਕੰਡੀਸ਼ਨਡ ਬਣ ਗਿਆ ਹੈ ਜਿੱਥੇ ਗੁਰਬਤ ਮਾਰੇ ਘਰਾਂ ਦੇ ਬੱਚਿਆਂ ਨੂੰ ਪੜ੍ਹਨ ਦਾ ਢੁਕਵਾਂ ਮਾਹੌਲ ਮਿਲ ਸਕੇਗਾ। ਸਕੂਲ ਵਿੱਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਅਧਿਆਪਕ ਜਗਜੀਤਪਾਲ ਸਿੰਘ ਘਨੌਰੀ ਨੇ ਦੱਸਿਆ ਕਿ ਸਰਪੰਚ ਸੁਰਿੰਦਰ ਕੌਰ ਦੇ ਪਤੀ ਸੇਵਾਮੁਕਤ ਸਬ ਇੰਸਪੈਕਟਰ ਹਰਧੰਨ ਸਿੰਘ, ਮਰਹੂਮ ਪ੍ਰਦੁੱਮਨ ਸਿੰਘ ਨੰਬਰਦਾਰ ਦੀ ਯਾਦ ਵਿੱਚ ਸਮੂਹ ਪਰਿਵਾਰ ਵੱਲੋਂ, ਮਰਹੂਮ ਸੁੰਦਰ ਸਿੰਘ ਠੇਕੇਦਾਰ ਦੀ ਯਾਦ ਚ ਸਮੂਹ ਪਰਿਵਾਰ ਵੱਲੋਂ, ਸਮਾਜ ਸੇਵੀ ਸਵਿੰਦਰ ਸਿੰਘ ਜਵੰਧਾ, ਸਮਾਜ ਸੇਵੀ ਚਮਕੌਰ ਸਿੰਘ ਜਵੰਧਾ, ਸਾਬਕਾ ਸਰਪੰਚ ਮਹਿੰਦਰ ਸਿੰਘ (ਅਮਰੀਕਾ ਵਾਲੇ), ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਟਿੱਬਾ ਦੇ ਪ੍ਰਧਾਨ ਧਰਮ ਸਿੰਘ ਅਤੇ ਮੀਤ ਪ੍ਰਧਾਨ ਹਾਕਮ ਸਿੰਘ, ਐਡਵੋਕੇਟ ਹਸਨ ਮੁਹੰਮਦ ਗੋਗੀ ਦੇ ਪਿਤਾ ਸੁਲੇਮਾਨ ਖਾਂ ਅਤੇ ਬਲਕਾਰ ਸਿੰਘ ਸੰਧੂ ਪੁੱਤਰ ਜਸਬੀਰ ਸਿੰਘ ਨੰਬਰਦਾਰ ਨੇ ਆਪਣੇ ਵੱਲੋਂ ਸਕੂਲ ਲਈ ਏ ਸੀ ਭੇਟ ਕੀਤੇ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਅਤੇ ਮੁੱਖ ਅਧਿਆਪਕਾ ਰਜਵੰਤ ਕੌਰ ਨੇ ਪਿੰਡ ਵਾਸੀਆਂ ਅਤੇ ਦਾਨੀ ਸੱਜਣਾਂ ਵੱਲੋਂ ਸਕੂਲ ਦੇ ਵਿਸ਼ੇਸ਼ ਸਹਿਯੋਗ ਲਈ ਉਚੇਚਾ ਧੰਨਵਾਦ ਕੀਤਾ।

Advertisement
Advertisement
×