ਸਰਕਾਰੀ ਸਕੂਲ ਲਈ ਵਾਟਰ ਕੂਲਰ ਦਾਨ
ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਪਿੰਡ ਬਾਦਸ਼ਾਹਪੁਰ ਮੰਡਿਆਲਾ ਦੇ ਸਰਕਾਰੀ ਮਿਡਲ ਸਕੂਲ ਨੂੰ ਇੱਕ ਆਰਓ ਤੇ ਵਾਟਰ ਕੂਲਰ ਦਾਨ ਕੀਤਾ ਗਿਆ। ਸਕੂਲ ਵੱਲੋਂ ਕਰਵਾਏ ਸਮਾਗਮ ਦੌਰਾਨ ਰੋਟਰੀ ਕਲੱਬ ਦੇ ਪ੍ਰਧਾਨ ਡਾ. ਸਈਅਦ ਤਨਵੀਰ ਹੁਸੈਨ ਨੇ ਕਿਹਾ ਕਿ ਵਿਦਿਆਰਥੀਆਂ ਅਤੇੇ ਸਟਾਫ ਲਈ...
Advertisement
ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਪਿੰਡ ਬਾਦਸ਼ਾਹਪੁਰ ਮੰਡਿਆਲਾ ਦੇ ਸਰਕਾਰੀ ਮਿਡਲ ਸਕੂਲ ਨੂੰ ਇੱਕ ਆਰਓ ਤੇ ਵਾਟਰ ਕੂਲਰ ਦਾਨ ਕੀਤਾ ਗਿਆ। ਸਕੂਲ ਵੱਲੋਂ ਕਰਵਾਏ ਸਮਾਗਮ ਦੌਰਾਨ ਰੋਟਰੀ ਕਲੱਬ ਦੇ ਪ੍ਰਧਾਨ ਡਾ. ਸਈਅਦ ਤਨਵੀਰ ਹੁਸੈਨ ਨੇ ਕਿਹਾ ਕਿ ਵਿਦਿਆਰਥੀਆਂ ਅਤੇੇ ਸਟਾਫ ਲਈ ਸ਼ੁੱਧ ਅਤੇ ਸਾਫ ਸੁਥਰੇ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਆਰਓ-ਕਮ-ਵਾਟਰ ਕੂਲਰ ਦੀ ਬੇਹੱਦ ਲੋੜ ਸੀ ਜਿਸ ਨੂੰ ਕਲੱਬ ਵੱਲੋਂ ਆਪਣੀ ਪੂਰਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰੋਟਰੀ ਕਲੱਬ ਮੈਂਬਰਾਂ ਦਾ ਪਿੰਡ ਬਾਦਸ਼ਾਹਪੁਰ ਮੰਡਿਆਲਾ ਪੁੱਜਣ ’ਤੇ ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਅਤੇ ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਾਜੈਕਟ ਚੇਅਰਮੈਨ ਹਾਕਮ ਸਿੰਘ ਰਾਣੂ ਸਮੇਤ ਸਕੂਲ ਸਟਾਫ ਨੇ ਭਰਵਾਂ ਸਵਾਗਤ ਕੀਤਾ। ਵਿਦਿਆਰਥੀਆਂ ਨੂੰ ਪੀਡੀਜੀ ਅਮਜਦ ਅਲੀ, ਸੈਕਟਰੀ ਐਡਵੋਕੇਟ ਇਕਬਾਲ ਅਹਿਮਦ, ਖ਼ਜ਼ਾਨਚੀ ਮੁਹੰਮਦ ਜਮੀਲ, ਸਕੂਲ ਫਾਰ ਬਲਾਇੰਡ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਉਸਮਾਨ ਸਦਿਕੀ ਤੇ ਰਾਸ਼ਿਦ ਸ਼ੇਖ ਆਦਿ ਨੇ ਸੰਬੋਧਨ ਕੀਤਾ।
Advertisement
Advertisement
×