ਵਿਸ਼ਵਕਰਮਾ ਮੰਦਰ ਦੀ ਕਮੇਟੀ ਚੁਣੀ
ਭਗਵਾਨ ਵਿਸ਼ਵਕਰਮਾ ਮੰਦਰ (ਧਰਮਸ਼ਾਲਾ ਸਭਾ) ਧੂਰੀ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ। ਪੰਜ ਮੈਂਬਰੀ ਕਮੇਟੀ ਵਿੱਚ ਗੁਰਬਖ਼ਸ਼ ਸਿੰਘ ਗੁੱਡੂ, ਤੇਜਿੰਦਰ ਸਿੰਘ ਨੰਨੜੇ, ਹਰਦੀਪ ਸਿੰਘ ਐੱਮ ਡੀ ਓਂਕਾਰ ਐਗਰੋ, ਦਰਸ਼ਨ ਸਿੰਘ ਧੰਨੋਵਾਲੇ ਅਤੇ ਹਰਬੰਸ ਸਿੰਘ ਬੰਸੀ...
ਭਗਵਾਨ ਵਿਸ਼ਵਕਰਮਾ ਮੰਦਰ (ਧਰਮਸ਼ਾਲਾ ਸਭਾ) ਧੂਰੀ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ। ਪੰਜ ਮੈਂਬਰੀ ਕਮੇਟੀ ਵਿੱਚ ਗੁਰਬਖ਼ਸ਼ ਸਿੰਘ ਗੁੱਡੂ, ਤੇਜਿੰਦਰ ਸਿੰਘ ਨੰਨੜੇ, ਹਰਦੀਪ ਸਿੰਘ ਐੱਮ ਡੀ ਓਂਕਾਰ ਐਗਰੋ, ਦਰਸ਼ਨ ਸਿੰਘ ਧੰਨੋਵਾਲੇ ਅਤੇ ਹਰਬੰਸ ਸਿੰਘ ਬੰਸੀ ਚੁਣੇ ਗਏ ਅਤੇ ਇਸ ਪੰਜ ਮੈਂਬਰੀ ਕਮੇਟੀ ਵੱਲੋਂ ਸਰਬਸੰਮਤੀ ਨਾਲ ਭਗਵਾਨ ਵਿਸ਼ਵਕਰਮਾ ਮੰਦਰ ਧਰਮਸ਼ਾਲਾ ਸਭਾ ਧੂਰੀ ਦਾ ਪ੍ਰਧਾਨ ਕੁਲਵੀਰ ਸਿੰਘ ਨੰਨੜੇ ਬਿੱਟੂ, ਮੀਤ ਪ੍ਰਧਾਨ ਦਰਸ਼ਨ ਸਿੰਘ ਜੇ ਡੀ, ਮੀਤ ਪ੍ਰਧਾਨ ਸਤਵਿੰਦਰ ਸਿੰਘ, ਸੈਕਟਰੀ ਆਸਾ ਸਿੰਘ, ਖਜ਼ਾਨਚੀ ਮਹਿੰਦਰ ਸਿੰਘ ਛਾਪੇਵਾਲੇ, ਸਹਾਇਕ ਖਜ਼ਾਨਚੀ ਅਵਤਾਰ ਸਿੰਘ ਅਤੇ ਅਮਰਜੀਤ ਸਿੰਘ ਟੋਨੀ, ਮਨਦੀਪ ਸਿੰਘ, ਰੂਪ ਸਿੰਘ, ਸੁਖਵਿੰਦਰ ਸਿੰਘ ਪਲਾਹਾ, ਇਕਬਾਲ ਸਿੰਘ ਪਾਲਾ ਅਤੇ ਸੁਖਵਿੰਦਰ ਸਿੰਘ ਬਿਰਧੀ ਆਦਿ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਭਗਵਾਨ ਵਿਸ਼ਵਕਰਮਾ ਮੰਦਰ ਧਰਮਸ਼ਾਲਾ ਸਭਾ ਧੂਰੀ ਦੇ ਚੁਣੇ ਗਏ ਪ੍ਰਧਾਨ ਕੁਲਵੀਰ ਸਿੰਘ ਨੇ ਸਮੂਹ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮੰਦਰ ਦੇ ਪ੍ਰਬੰਧਾਂ ਸਹੀ ਢੰਗ ਨਾਲ ਚਲਾਇਆ ਜਾਵੇਗਾ।