ਵਿਸ਼ਵਜੀਤ ਨੇ ਲੋਕ ਗੀਤ ਮੁਕਾਬਲਾ ਜਿੱਤਿਆ
ਸੰਗਰੂਰ ਕਲਾ ਕੇਂਦਰ ਵੱਲੋਂ ਕਰਵਾਏ ਗਏ ਲੋਕ ਗੀਤ ਮੁਕਾਬਲੇ ਵਿੱਚ ਡਾ. ਦੇਵ ਰਾਜ ਡੀ ਏ ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ/ਲਹਿਰਾਗਾਗਾ ਦਾ ਵਿਦਿਆਰਥੀ ਵਿਸ਼ਵਜੀਤ ਅੱਵਲ ਰਿਹਾ। ਸਕੂਲ ਪ੍ਰਬੰਧਕ ਐੱਲ ਕੇ ਖੋਖਰ, ਪ੍ਰਵੀਨ ਖੋਖਰ, ਐਡਵੋਕੇਟ ਅਨਿਰੁੱਧ ਕੌਸ਼ਲ, ਪ੍ਰਿੰਸੀਪਲ ਦੇਵ ਪਰਾਸ਼ਰ ਨੇ...
Advertisement
ਸੰਗਰੂਰ ਕਲਾ ਕੇਂਦਰ ਵੱਲੋਂ ਕਰਵਾਏ ਗਏ ਲੋਕ ਗੀਤ ਮੁਕਾਬਲੇ ਵਿੱਚ ਡਾ. ਦੇਵ ਰਾਜ ਡੀ ਏ ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ/ਲਹਿਰਾਗਾਗਾ ਦਾ ਵਿਦਿਆਰਥੀ ਵਿਸ਼ਵਜੀਤ ਅੱਵਲ ਰਿਹਾ। ਸਕੂਲ ਪ੍ਰਬੰਧਕ ਐੱਲ ਕੇ ਖੋਖਰ, ਪ੍ਰਵੀਨ ਖੋਖਰ, ਐਡਵੋਕੇਟ ਅਨਿਰੁੱਧ ਕੌਸ਼ਲ, ਪ੍ਰਿੰਸੀਪਲ ਦੇਵ ਪਰਾਸ਼ਰ ਨੇ ਦੱਸਿਆ ਕਿ ਸਕੂਲ ਦੀ ਨੌਵੀਂ ਕਲਾਸ ਦੇ ਵਿਦਿਆਰਥੀ ਵਿਸ਼ਵਜੀਤ ਸਿੰਘ ਨੇ ਸੰਗਰੂਰ ਕਲਾ ਕੇਂਦਰ ਵੱਲੋਂ ਪੱਤਰਕਾਰ ਰਾਜਿੰਦਰ ਸਿੰਘ ਸੰਧੂ ਦੀ ਯਾਦ ਵਿੱਚ ਕਰਵਾਏ ‘ਰੰਗਸ਼ਾਲਾ’ ਸੱਭਿਆਚਾਰਕ ਪ੍ਰੋਗਰਾਮ ਦੇ ਲੋਕ ਗੀਤ ਮੁਕਾਬਲੇ ਵਿੱਚ ਭਾਗ ਲਿਆ ਸੀ, ਜਿਸ ਵਿੱਚ ਉਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਮਾਜ ਸੇਵੀ ਗੁਰਪਿੰਦਰ ਸਿੰਘ ਸੰਧੂ, ਪੂਨਮ ਅਗਰਵਾਲ ਅਤੇ ਯਸ਼ਪਾਲ ਸ਼ਰਮਾ ਤੋਂ ਇਲਾਵਾ ਅੱਜ ਸਵੇਰ ਦੀ ਸਭਾ ਵਿੱਚ ਸਕੂਲ ਦੇ ਐਮ ਡੀ ਪ੍ਰਵੀਨ ਖੋਖਰ, ਪ੍ਰਿੰਸੀਪਲ ਦੇਵ ਪਰਾਸ਼ਰ ਨੇ ਵਿਦਿਆਰਥੀ ਦਾ ਸਨਮਾਨ ਕੀਤਾ।
Advertisement
Advertisement
×

