ਪਿੰਡ ਮਹੋਲੀ ਕਲਾਂ ਨੂੰ ਐਂਬੂਲੈਂਸ ਮਿਲੀ
ਪਿੰਡ ਮਹੋਲੀ ਕਲਾਂ ਦੇ ਲੋਕਾਂ ਨੂੰ ਆਖਰਕਾਰ ਐਂਬੂਲੈਂਸ ਦੀ ਸਹੂਲਤ ਮਿਲ ਹੀ ਗਈ। ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਇਸ ਐਂਬੂਲੈਂਸ ਨੂੰ ਪਿੰਡ ਮਹੋਲੀ ਕਲਾਂ ਲਈ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ...
Advertisement
ਪਿੰਡ ਮਹੋਲੀ ਕਲਾਂ ਦੇ ਲੋਕਾਂ ਨੂੰ ਆਖਰਕਾਰ ਐਂਬੂਲੈਂਸ ਦੀ ਸਹੂਲਤ ਮਿਲ ਹੀ ਗਈ। ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਇਸ ਐਂਬੂਲੈਂਸ ਨੂੰ ਪਿੰਡ ਮਹੋਲੀ ਕਲਾਂ ਲਈ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਰਹਿੰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਵਾਸੀਆਂ ਦੀ ਮੰਗ ’ਤੇ ਇਕ ਐਂਬੂਲੈਂਸ ਪਿੰਡ ਨੂੰ ਦੇਣ ਦਾ ਵਾਅਦਾ ਕੀਤਾ ਸੀ। ਇਸ ਮੌਕੇ ਸੀਨੀਅਰ ਆਗੂ ਗੋਬਿੰਦ ਸਿੰਘ, ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ ਤੇ ਸਰਪੰਚ ਗੁਰਮੁੱਖ ਸਿੰਘ ਗਰੇਵਾਲ ਫਰਵਾਲੀ ਆਦਿ ਹਾਜ਼ਰ ਸਨ।
Advertisement
Advertisement
×