ਨਾਭੇ ਦੇ ਪਿੰਡਾਂ ’ਚ ਨਿਵੇਕਲੇ ਪੋਸਟਰ ਲੱਗੇ
ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਨਾਭੇ ਦੇ ਪਿੰਡਾਂ ’ਚ ਵੱਖਰੀ ਕਿਸਮ ਦੇ ਪੋਸਟਰ ਦਿਖਾਈ ਦਿੱਤੇ। ਪੋਸਟਰਾਂ ਉੱਪਰ ਅਪੀਲ ਲਿਖੀ ਗਈ ਹੈ ਕਿ ਸ਼ਰਾਬ, ਨਸ਼ਾ ਜਾਂ ਜ਼ੋਰ ਜ਼ਬਰਦਸਤੀ ਦਾ ਇਸਤੇਮਾਲ ਕਰਨ ਵਾਲੇ ਉਮੀਦਵਾਰਾਂ ਦਾ ਬਾਈਕਾਟ ਕੀਤਾ...
ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਨਾਭੇ ਦੇ ਪਿੰਡਾਂ ’ਚ ਵੱਖਰੀ ਕਿਸਮ ਦੇ ਪੋਸਟਰ ਦਿਖਾਈ ਦਿੱਤੇ। ਪੋਸਟਰਾਂ ਉੱਪਰ ਅਪੀਲ ਲਿਖੀ ਗਈ ਹੈ ਕਿ ਸ਼ਰਾਬ, ਨਸ਼ਾ ਜਾਂ ਜ਼ੋਰ ਜ਼ਬਰਦਸਤੀ ਦਾ ਇਸਤੇਮਾਲ ਕਰਨ ਵਾਲੇ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇ ਤੇ ਪਿੰਡ ਵਿੱਚ ਭਾਈਚਾਰਕ ਸਾਂਝ ਬਰਕਰਾਰ ਰੱਖੀ ਜਾਵੇ। ਇਸ ਤੋਂ ਇਲਾਵਾ ਉਮੀਦਵਾਰਾਂ ਤੋਂ ਇਹ ਪੁੱਛਣ ਦੀ ਵੀ ਅਪੀਲ ਕੀਤੀ ਹੈ ਕਿ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਹੁੰਦੀ ਕੀ ਹੈ ਤੇ ਇਸ ਦੇ ਮੈਂਬਰ ਦਾ ਕੰਮ ਕੀ ਹੁੰਦਾ ਹੈ।
ਪਿੰਡ ਲੁਬਾਣਾ, ਰਾਮਗੜ੍ਹ, ਕਕਰਾਲਾ, ਲੋਪੇ, ਕਲਸਨਾ, ਕੈਦੂਪੁਰ, ਥੂਹੀ, ਅਗੇਤੀ ਆਦਿ ਪਿੰਡਾਂ ਵਿੱਚ ਲੱਗੇ ਪੋਸਟਰ ਦੇ ਹੇਠਾਂ ਮਾਣਮੱਤੇ ਪੇਂਡੂ ਲੋਕਾਂ ਵੱਲੋਂ ਜਾਰੀ ਲਿਖਿਆ ਹੋਇਆ ਹੈ।
ਲੁਬਾਣਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਦੇ ਕੁਝ ਜਾਗਰੂਕ ਲੋਕਾਂ ਨੇ ਇਹ ਮੁਹਿੰਮ ਚਲਾਈ ਸੀ। ਮੁਹਿੰਮ ਚਲਾਉਣ ਵਾਲੀ ਟੀਮ ਦੇ ਮੈਂਬਰ ਕ੍ਰਿਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਅਸੀਂ ਕਈ ਪਿੰਡਾਂ ਵਿੱਚ ਇਹ ਪੋਸਟਰ ਲਾਉਣ ਦਾ ਸੱਦਾ ਦਿੱਤਾ ਹੈ। ਦਰਜਨ ਤੋਂ ਵੱਧ ਪਿੰਡਾਂ ਵਿੱਚ ਅੱਜ ਇਹ ਪੋਸਟਰ ਲੱਗਣ ਦੀਆਂ ਤਸਵੀਰਾਂ ਪਹੁੰਚੀਆਂ ਹਨ ਤੇ ਹੋਰ ਪਿੰਡਾਂ ਵਿੱਚ ਇਹ ਪੋਸਟਰ ਭਲਕੇ ਲੱਗਣਗੇ।

