DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 7 ਜੁਲਾਈ ਜ਼ਿਲ੍ਹਾ ਸੰਗਰੂਰ ਵਿੱਚ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਵਾਲੀਬਾਲ ਨਾਲ ਜੋੜਨ ਲਈ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ ਹੋਈ। ਇਸ ਚੋਣ ਵਿੱਚ ਲਖਵਿੰਦਰ ਸਿੰਘ ਸੁੱਖ...
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 7 ਜੁਲਾਈ

Advertisement

ਜ਼ਿਲ੍ਹਾ ਸੰਗਰੂਰ ਵਿੱਚ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਵਾਲੀਬਾਲ ਨਾਲ ਜੋੜਨ ਲਈ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ ਹੋਈ। ਇਸ ਚੋਣ ਵਿੱਚ ਲਖਵਿੰਦਰ ਸਿੰਘ ਸੁੱਖ ਸਾਹੋਕੇ ਅਤੇ ਡਾ. ਅੰਮ੍ਰਿਤਪਾਲ ਸਿੱਧੂ ਸਕੱਤਰ ਚੁਣੇ ਗਏ। ਇਸ ਤੋਂ ਇਲਾਵਾ ਨਰਿੰਦਰ ਮੌੜ, ਗੁਰਦੀਪ ਮੌੜ ਅਤੇ ਅਜੇ ਨਾਗਰ ਨੂੰ ਸਰਪ੍ਰਸਤ ਚੁਣਿਆ ਗਿਆ।

ਨਵੇਂ ਚੁਣੇ ਗਏ ਸਕੱਤਰ ਡਾ. ਅੰਮ੍ਰਿਤਪਾਲ ਸਿੱਧੂ ਨੇ ਦੱਸਿਆ ਕਿ ਬਾਕੀ ਅਹੁਦੇਦਾਰਾਂ ਵਿੱਚ ਖਜ਼ਾਨਚੀ ਚਮਕੌਰ ਸਿੰਘ, ਸਹਾਇਕ ਖਜ਼ਾਨਚੀ ਬੇਅੰਤ ਸਿੰਘ ਦਿੜਬਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰੇਲਵੇ ਦਿੜਬਾ ਅਤੇ ਗੁਰਚਰਨ ਸਿੰਘ ਰੋਗਲਾ, ਮੀਤ ਪ੍ਰਧਾਨ ਜਗਸੀਰ ਸਿੰਘ ਗਾਂਧੀ ਲੌਂਗੋਵਾਲ ਅਤੇ ਗਗਨਦੀਪ ਸਿੰਘ ਦੁੱਗਾ ਪੀਪੀ, ਪ੍ਰੈੱਸ ਸਕੱਤਰ ਤੇਜਿੰਦਰ ਸਿੰਘ ਢੱਡਰੀਆਂ ਚੁਣੇ ਗਏ ਹਨ। ਇਸੇ ਤਰ੍ਹਾਂ ਕੁੜੀਆਂ ਦੀ ਟੀਮ ਦੇ ਨੋਡਲ ਇੰਚਾਰਜ ਨਵਜੋਤਇੰਦਰ ਕੌਰ ਜੋਤੀ ਅਤੇ ਮਹਿੰਦਰ ਕੌਰ ਸੱਤੀ (ਸਪੋਰਟਸ ਵਿਭਾਗ), ਲੜਕਿਆਂ ਦੀ ਟੀਮ ਦੇ ਨੋਡਲ ਸਮਸ਼ੇਰ ਸਿੰਘ (ਸਬ-ਇੰਸਪੈਕਟਰ) ਅਤੇ ਜਗਬੀਰ ਸਿੰਘ (ਖੇਡ ਵਿਭਾਗ) ਨਿਯੁਕਤ ਕੀਤੇ ਗਏ। ਸਕੱਤਰ ਡਾ. ਅੰਮ੍ਰਿਤਪਾਲ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਪਾਸੇ ਕਰਕੇ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਆਰੰਭ ਕਰੇਗੀ। ਇਸ ਮੌਕੇ ਜੋਧ ਸਿੰਘ, ਹਨੀ ਮੌੜਾ, ਜਗਪਾਲ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਅਮਨਦੀਪ ਸਿੰਘ ਗੋਪਾ ਰੱਤੇਕੇ, ਗੁਰਭੇਜ ਸਿੰਘ ਸ਼ਰਮਾ ਲੌਂਗੋਵਾਲ, ਗੋਲਡੀ ਸ਼ਰਮਾ, ਦਲੇਰ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ ਤੱਕੀਪੁਰ, ਅਰਸਦ ਗੁੱਜਰ ਬਹਾਦਰਪੁਰ, ਰਣਬੀਰ ਬਹਾਦਰਪੁਰ, ਸਪਿੰਦਰ ਦਿੜ੍ਹਬਾ, ਅਮਰੀਕ ਸਿੰਘ ਬਡਰੁੱਖਾਂ ਤੇ ਰਾਜਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।

Advertisement
×