DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਹਾਦਸੇ ਵਿੱਚ ਦੋ ਲੜਕੀਆਂ ਦੀ ਮੌਤ; ਇੱਕ ਜ਼ਖ਼ਮੀ

ਬਲਾਕ ਭਵਾਨੀਗੜ੍ਹ ਦੇ ਪਿੰਡ ਨਰੈਣਗੜ੍ਹ ਤੋਂ ਪਿੰਡ ਨਮਾਦਾ ਗੂਗਾਮਾੜੀ ਵਿਖੇ ਮੱਥਾਂ ਟੇਕਣ ਲਈ ਜਾ ਰਹੇ ਇਕ ਪਰਿਵਾਰ ਨਾਲ ਭਵਾਨੀਗੜ੍ਹ -ਸਮਾਣਾ ਰੋਡ ’ਤੇ ਵਾਪਰੇ ਇਕ ਭਿਆਨਕ ਹਾਦਸੇ ਵਿੱਚ ਦੋ ਲੜਕੀਆਂ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ’ਚ ਜ਼ਖ਼ਮੀ...
  • fb
  • twitter
  • whatsapp
  • whatsapp
featured-img featured-img
ਮ੍ਰਿਤਕ ਲੜਕੀਆਂ ਜਸਦੀਪ ਕੌਰ ਅਤੇ ਹਰਨਾਜ ਕੌਰ ਦੀਆਂ ਫਾਈਲ ਫੋਟੋਆਂ। ਫੋਟੋ: ਮੱਟਰਾਂ
Advertisement

ਬਲਾਕ ਭਵਾਨੀਗੜ੍ਹ ਦੇ ਪਿੰਡ ਨਰੈਣਗੜ੍ਹ ਤੋਂ ਪਿੰਡ ਨਮਾਦਾ ਗੂਗਾਮਾੜੀ ਵਿਖੇ ਮੱਥਾਂ ਟੇਕਣ ਲਈ ਜਾ ਰਹੇ ਇਕ ਪਰਿਵਾਰ ਨਾਲ ਭਵਾਨੀਗੜ੍ਹ -ਸਮਾਣਾ ਰੋਡ ’ਤੇ ਵਾਪਰੇ ਇਕ ਭਿਆਨਕ ਹਾਦਸੇ ਵਿੱਚ ਦੋ ਲੜਕੀਆਂ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਾਜਪਾਲ ਸਿੰਘ ਵਾਸੀ ਪਿੰਡ ਨਰੈਣਗੜ੍ਹ ਨੇ ਦੱਸਿਆ ਕਿ ਉਹ ਅੱਜ ਆਪਣੀ ਪਤਨੀ ਬਲਜਿੰਦਰ ਕੌਰ, ਆਪਣੀ ਲੜਕੀ ਜਸਦੀਪ ਕੌਰ (24) ਅਤੇ ਇਕ ਹੋਰ ਛੋਟੀ ਬੱਚੀ ਹਰਨਾਜ ਕੌਰ (5) ਨੂੰ ਲੈ ਕੇ ਆਪਣੇ ਮੋਟਰਸਾਇਕਲ ਰਾਹੀ ਪਿੰਡ ਨਮਾਦਾ ਵਿੱਖੇ ਸਥਿਤ ਗੂਗਾਮਾੜੀ ਦੇ ਮੇਲੇ ਦੌਰਾਨ ਮੱਥਾ ਟੇਕਣ ਲਈ ਗਿਆ ਸੀ। ਇਸੇ ਦੌਰਾਨ ਭਵਾਨੀਗੜ੍ਹ -ਸਮਾਣਾ ਰੋਡ ਉਪਰ ਪਿੰਡ ਗਾਜੇਵਾਸ ਵਿਖੇ ਪੁਲੀਸ ਚੌਂਕੀ ਨੇੜੇ ਅਚਾਨਕ ਉਸ ਦੇ ਮੋਟਰਸਾਇਕਲ ਦਾ ਟਾਇਰ ਪੈਂਚਰ ਹੋ ਗਿਆ।

Advertisement

ਉਸ ਨੇ ਆਪਣੀ ਪਤਨੀ ਤੇ ਦੋਵੇਂ ਲੜਕੀਆਂ ਨੂੰ ਇਥੇ ਸੜਕ ਕਿਨਾਰੇ ਸਥਿਤ ਇੱਕ ਦੁਕਾਨ ਗੁਰੂ ਨਾਨਕ ਫਰਨੀਚਰ ਵਰਕਸ ਦੇ ਬਾਹਰ ਬਿਠਾ ਦਿੱਤਾ ਅਤੇ ਖੁਦ ਮੋਟਰਸਾਈਕਲ ਨੂੰ ਪੈਂਚਰ ਲਗਾਉਣ ਲਈ ਅੱਗੇ ਚਲਾ ਗਿਆ। ਇਸੇ ਦੌਰਾਨ ਸਮਾਣਾ ਵੱਲੋਂ ਸਮਾਨ ਨਾਲ ਭਰਿਆ ਵੱਡਾ ਟਰੱਕ ਟਰਾਲਾ ਆਇਆ ਅਤੇ ਇਹ ਟਰੱਕ ਟਰਾਲਾ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਇੱਕ ਬਿਜਲੀ ਸਪਲਾਈ ਵਾਲੇ ਟ੍ਰਾਂਸਫਾਰਮਰ ਨੂੰ ਤੋੜਦਾ ਹੋਇਆ ਦੁਕਾਨ ਦੇ ਬਾਹਰ ਬੈਠੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਜਾ ਚੜਿਆ।

ਇਸ ਦਰਦਨਾਕ ਹਾਦਸੇ ਵਿੱਚ ਉਸ ਦੀ ਲੜਕੀ ਜਸਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਬਲਜਿੰਦਰ ਕੌਰ ਅਤੇ ਇਕ ਹੋਰ ਛੋਟੀ ਬੱਚੀ ਹਰਨਾਜ ਕੌਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ਼ ਲਈ ਸਮਾਣਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੋਂ ਇਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ।

ਰਾਜਪਾਲ ਸਿੰਘ ਨੇ ਦੱਸਿਆ ਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਛੋਟੀ ਬੱਚੀ ਹਰਨਾਜ ਕੌਰ ਨੇ ਵੀ ਪਟਿਆਲਾ ਵਿਖੇ ਪਹੁੰਚ ਕੇ ਦਮ ਤੋੜ ਦਿੱਤਾ।

ਇਸ ਘਟਨਾ ਦਾ ਪਤਾ ਚਲਦਿਆਂ ਹੀ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੋੜ ਗਈ। ਇਸ ਹਾਦਸੇ ’ਚ ਟਰੱਕ ਟਰਾਲੇ ਦਾ ਕੰਡੈਕਟਰ ਅਤੇ ਇੱਕ ਨੌਜਵਾਨ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਇਹ ਦੋਵੇਂ ਵੀ ਇਲਾਜ ਅਧੀਨ ਹਨ।

ਮਿਲੀ ਜਾਣਕਾਰੀ ਅਨੁਸਾਰ ਸੜਕ ਉੱਪਰ ਕਿਸੇ ਹੋਰ ਮੋਟਰਸਾਇਕਲ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਹ ਟਰੱਕ ਟਰਾਲਾ ਬੇਕਾਬੂ ਹੋ ਗਿਆ ।

Advertisement
×