ਕਰੰਟ ਲੱਗਣ ਕਾਰਨ ਦੋ ਦੀ ਮੌਤ
ਲਹਿਰਾਗਾਗਾ, 2 ਜੁਲਾਈ ਇਥੋਂ ਨੇੜਲੇ ਪਿੰਡ ਫਤਿਹਗੜ੍ਹ ਵਿਖੇ ਪੋਲਟਰੀ ਫ਼ਾਰਮ ’ਚ ਕੰਮ ਕਰਦੇ ਦੋ ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਥਾਣਾ ਲਹਿਰਾਗਾਗਾ ਦੇ ਸਹਾਇਕ ਥਾਣੇਦਾਰ ਗੁਰਮੇਲ ਦਾਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ (35) ਵਾਸੀ ਫਤਿਹਗੜ੍ਹ ਥਾਣਾ ਲਹਿਰਾ...
Advertisement
ਲਹਿਰਾਗਾਗਾ, 2 ਜੁਲਾਈ
ਇਥੋਂ ਨੇੜਲੇ ਪਿੰਡ ਫਤਿਹਗੜ੍ਹ ਵਿਖੇ ਪੋਲਟਰੀ ਫ਼ਾਰਮ ’ਚ ਕੰਮ ਕਰਦੇ ਦੋ ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਥਾਣਾ ਲਹਿਰਾਗਾਗਾ ਦੇ ਸਹਾਇਕ ਥਾਣੇਦਾਰ ਗੁਰਮੇਲ ਦਾਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ (35) ਵਾਸੀ ਫਤਿਹਗੜ੍ਹ ਥਾਣਾ ਲਹਿਰਾ ਅਤੇ ਵਿਰੇਸ (24) ਵਾਸੀ ਹਮਰੋਲੀ ਉੱਤਰ ਪ੍ਰਦੇਸ਼ ਅੱਜ ਪੋਲਟਰੀ ਫ਼ਾਰਮ ਵਿਚ ਸਫ਼ਾਈ ਦਾ ਕੰਮਕਰ ਰਹੇ ਸੀ। ਇਸ ਦੌਰਾਨ ਇੱਕ ਪੱਖੇ ਦੀ ਸਫਾਈ ਕਰਨ ਮੌਕੇ ਦੋਹਾਂ ਨੂੰ ਕਰੰਟ ਨੇ ਆਪਣੀ ਲਪੇਟ ਵਿਚ ਲੈ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸਪੁਰਦ ਕੀਤੀਆਂ ਗਈਆਂ ਹਨ।
Advertisement
Advertisement