ਦੋ ਕੌਂਸਲਰ ਪਰਿਵਾਰਾਂ ਸਣੇ ‘ਆਪ’ ਵਿੱਚ ਸ਼ਾਮਲ
ਇਥੋਂ ਦੇ ਵਾਰਡ ਨੰ 4 ਤੋਂ ਮੌਜੂਦਾ ਨਗਰ ਕੌਂਸਲਰ ਮੌਂਟੀ ਮਦਾਨ ਆਪਣੇ ਪਿਤਾ ਰਮੇਸ਼ ਪੱਪਾ, ਮਾਤਾ ਕਾਂਤਾ ਪੱਪਾ ਤੇ ਸਮੁੱਚੇ ਪਰਿਵਾਰ ਅਤੇ ਵਾਰਡ ਨੰ 15 ਤੋਂ ਮੌਜੂਦਾ ਨਗਰ ਕੌਂਸਲਰ ਰਜਿੰਦਰ ਕੌਰ ਆਪਣੇ ਪਤੀ ਪ੍ਰਿਤਪਾਲ ਸਿੰਘ (ਕਾਲਾ) ਅਤੇ ਪਰਿਵਾਰ ਦੇ ਨਾਲ...
Advertisement
ਇਥੋਂ ਦੇ ਵਾਰਡ ਨੰ 4 ਤੋਂ ਮੌਜੂਦਾ ਨਗਰ ਕੌਂਸਲਰ ਮੌਂਟੀ ਮਦਾਨ ਆਪਣੇ ਪਿਤਾ ਰਮੇਸ਼ ਪੱਪਾ, ਮਾਤਾ ਕਾਂਤਾ ਪੱਪਾ ਤੇ ਸਮੁੱਚੇ ਪਰਿਵਾਰ ਅਤੇ ਵਾਰਡ ਨੰ 15 ਤੋਂ ਮੌਜੂਦਾ ਨਗਰ ਕੌਂਸਲਰ ਰਜਿੰਦਰ ਕੌਰ ਆਪਣੇ ਪਤੀ ਪ੍ਰਿਤਪਾਲ ਸਿੰਘ (ਕਾਲਾ) ਅਤੇ ਪਰਿਵਾਰ ਦੇ ਨਾਲ ਅਕਾਲੀ ਦਲ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਨ੍ਹਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਨਮਾਨ ਕਰ ਕੇ ਪਾਰਟੀ ਵਿੱਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।
Advertisement
Advertisement
×

