ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਂ ਨੂੰ ਮਿਲਣ ਲਈ ਦੋ ਭਰਾਵਾਂ ’ਚ ਲੜਾਈ

ਪੱਤਰ ਪ੍ਰੇਰਕ ਲਹਿਰਾਗਾਗਾ, 4 ਜੁਲਾਈ ਆਪਣੀ ਮਾਂ ਨੂੰ ਮਿਲਣ ਲਈ ਦੋ ਸਕੇ ਭਰਾਵਾਂ ਵਿੱਚ ਲੜਾਈ ਹੋ ਗਈ। ਥਾਣਾ ਧਰਮਗੜ੍ਹ ਦੇ ਮੁਖੀ ਥਾਣੇਦਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਕਪੂਰ ਖਾਨ ਪੁੱਤਰ ਬਿੱਲੂ ਖਾਨ ਵਾਸੀ ਕਣਕਵਾਲ ਭੰਗੂਆ ਨੇ ਬਿਆਨ ਦਰਜ ਕਰਵਾਇਆ ਕਿ...
Advertisement

ਪੱਤਰ ਪ੍ਰੇਰਕ

ਲਹਿਰਾਗਾਗਾ, 4 ਜੁਲਾਈ

Advertisement

ਆਪਣੀ ਮਾਂ ਨੂੰ ਮਿਲਣ ਲਈ ਦੋ ਸਕੇ ਭਰਾਵਾਂ ਵਿੱਚ ਲੜਾਈ ਹੋ ਗਈ। ਥਾਣਾ ਧਰਮਗੜ੍ਹ ਦੇ ਮੁਖੀ ਥਾਣੇਦਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਕਪੂਰ ਖਾਨ ਪੁੱਤਰ ਬਿੱਲੂ ਖਾਨ ਵਾਸੀ ਕਣਕਵਾਲ ਭੰਗੂਆ ਨੇ ਬਿਆਨ ਦਰਜ ਕਰਵਾਇਆ ਕਿ ਉਹ ਆਪਣੀ ਮਾਤਾ ਨੂੰ ਦਵਾਈ ਦਵਾ ਕੇ ਆਇਆ ਸੀ ਤਾਂ ਉਸ ਦਾ ਭਰਾ ਸੁਖਚੈਨ ਖਾਨ ਮਾਂ ਨੂੰ ਮਿਲਣ ਆਇਆ। ਕਪੂਰ ਖ਼ਾਨ ਨੇ ਸੁਖਚੈਨ ਨੂੰ ਦੱਸਿਆ ਕਿ ਮਾਤਾ ਸੁੱਤੇ ਹੋਏ ਹਨ, ਜਿਸ ’ਤੇ ਉਹ ਰੌਲਾ ਪਾਉਣ ਲੱਗਿਆ। ਕਪੂਰ ਅਨੁਸਾਰ ਉਸ ਨੇ ਆਪਣੇ ਭਰਾ ਨੇ ਸਮਝਾ ਕੇ ਬਾਹਰ ਭੇਜ ਦਿੱਤਾ ਪਰ ਕੁੱਝ ਸਮੇਂ ਬਾਅਦ ਜਦੋਂ ਰੌਲਾ ਸੁਣ ਕੇ ਉਹ ਬਾਹਰ ਗਿਆ ਤਾਂ ਸੁਖਚੈਨ ਨੇ ਉਸ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦੀ ਭਤੀਜੇ ਜਗਸੀਰ ਸਿੰਘ ਖ਼ਾਨ ਨੇ ਡਾਂਗ ਉਸ ਦੀ ਬਾਂਹ ’ਤੇ ਮਾਰੀ, ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ। ਥਾਣਾ ਮੁਨਸ਼ੀ ਏਐੱਸਆਈ ਗੁਰਦੀਪ ਸਿੰਘ ਦੀਪੂ ਨੇ ਦੱਸਿਆ ਕਿ ਪੁਲੀਸ ਨੇ ਪੀੜਤ ਦੇ ਬਿਆਨ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Advertisement