ਮਾਪਿਆਂ ਦੇ ਵਿਆਹ ਵਰ੍ਹੇਗੰਢ ਮੌਕੇ ਤ੍ਰਿਵੈਣੀ ਲਾਈ
ਭਵਾਨੀਗੜ੍ਹ: ਇੱਥੋਂ ਨੇੜਲੇ ਪਿੰਡ ਬੀਂਬੜ ਦੇ ਜੰਮਪਲ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸਡੀਓ ਇੰਜਨੀਅਰ ਸਤਨਾਮ ਸਿੰਘ ਮੱਟੂ ਅਤੇ ਭਾਰਤੀ ਫੌਜ ਵਿੱਚ ਸੂਬੇਦਾਰ ਕਸ਼ਮੀਰ ਸਿੰਘ ਵੱਲੋਂ ਆਪਣੇ ਮਾਪਿਆਂ ਦੇ ਵਿਆਹ ਦੀ ਵਰ੍ਹੇਗੰਢ ਦਾ ਦਿਨ ਪਿੰਡ ਵਿੱਚ ਬੀਂਬੜ-ਘਨੁੜਕੀ ਸੜਕ ’ਤੇ ਦੋ ਤ੍ਰਿਵੈਣੀਆਂ (ਪਿੱਪਲ, ਬੋਹੜ ਅਤੇ ਨਿੰਮ) ਆਪਣੀਆਂ ਮਾਤਾਵਾਂ ਬਲਵੀਰ ਕੌਰ ਅਤੇ ਸੁਰਜੀਤ ਕੌਰ ਦੇ ਹੱਥੋਂ ਲਗਵਾ ਕੇ ਮਨਾਇਆ ਗਿਆ। ਬੂਟਿਆਂ ਦੁਆਲੇ ਟ੍ਰੀ-ਗਾਰਡ ਵੀ ਲਗਾਏ ਗਏ ਹਨ। ਇਸ ਬਲਵਿੰਦਰ ਸਿੰਘ ਸਹਾਇਕ ਥਾਣੇਦਾਰ, ਗੁਰਪ੍ਰੀਤ ਸਿੰਘ ਸਰਪੰਚ, ਨਿਰਮਲ ਸਿੰਘ ਸੰਧੂ, ਕੋਮਲਪ੍ਰੀਤ ਸਿੰਘ ਸਹਾਇਕ ਲਾਈਨਮੈਨ, ਕੁਲਵੰਤ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਡੀਏਵੀ ਸਕੂਲ ਵਿੱਚ ਤੀਆਂ ਮਨਾਈਆਂ
ਪਾਤੜਾਂ: ਡੀਏਵੀ ਪਬਲਿਕ ਸਕੂਲ ਪਾਤੜਾਂ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਨਵਦੀਪ ਵਿਸ਼ਿਸ਼ਟ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਦੇ ਤਿਉਹਾਰ ਤੀਜ ਨੂੰ ਮਨਾਉਣ ਲਈ ਸਕੂਲ ਵਿੱਚ ਦੋ ਰੋਜ਼ਾ ਪ੍ਰੋਗਰਾਮ ਕੀਤਾ ਗਿਆ । ਵਿਦਿਆਰਥਣਾਂ ਨੇ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। 11ਵੀਂ ਜਮਾਤ ਦੀ ਵਿਦਿਆਰਥਣ ਕੁਲਵੀਰ ਕੌਰ ਮਿਸ ਤੀਜ ਚੁਣੀ ਗਈ। -ਪੱਤਰ ਪ੍ਰੇਰਕ