ਕੈਬਨਿਟ ਮੰਤਰੀ ਗੋਇਲ ਦੀ ਭਤੀਜ ਨੂੰਹ ਨੂੰ ਸ਼ਰਧਾਂਜਲੀਆਂ
ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਜੂਨ
ਲਹਿਰਾਗਾਗਾ ’ਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਭਤੀਜ ਨੂੰਹ ਮੋਨਿਕਾ ਗੋਇਲ ਦੀ ਅੰਤਿਮ ਅਰਦਾਸ ਮੌਕੇ ਪਹੁੰਚੀਆਂ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਸਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਸ਼ਿਰਕਤ ਕੀਤੀ। ਅੱਜ ਇੱਥੇ ਅਨਾਜ ਮੰਡੀ ’ਚ ਮੋਨਿਕਾ ਗੋਇਲ ਦੀ ਅੰਤਿਮ ਅਰਦਾਸ ਮੌਕੇ ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਰਬਜੋਤ ਸਿੰਘ, ਵਿਧਾਇਕ ਲਾਭ ਸਿੰਘ ਉੱਗੋਕੇ,ਵਿਧਾਇਕ ਵਿਜੈ ਸਿੰਗਲਾ, ਵਿਧਾਇਕ ਨਰਿੰਦਰ ਕੌਰ ਭਰਾਜ, ਵਿਧਾਇਕ ਪ੍ਰਿੰਸੀਪਲ ਬੂਧ ਸਿੰਘ, ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਮੁਹੰਮਦ ਜਮੀਲ, ਵਿਧਾਇਕ ਡਿੰਪੀ ਢਿੱਲੋਂ, ਵਿਧਾਇਕ ਕੁਲਜੀਤ ਸਿੰਘ ਪੰਡੋਰੀ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਤੋਂ ਇਲਾਵਾ ਕਾਂਗਰਸੀ ਵੱਲੋਂ ਰਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲ ਸਿੱਧੂ, ਅਕਾਲੀ ਦਲ ਵੱਲੋਂ ਹਰਿੰਦਰਪਾਲ ਚੰਦੂਮਾਜਰਾ, ਵੱਖ-ਵੱਖ ਜਥੇਬੰਦੀਆਂ ਦੇ ਚੇਅਰਮੈਨਾਂ ਤੇ ਹੋਰਨਾਂ ਨੇ ਸ਼ਰਧਾਂਜਲੀ ਭੇਟ ਕੀਤੀ। ਅਮਨ ਅਰੋੜਾ, ਕੁਲਤਾਰ ਸਿੰਘ ਸਿੰਧਵਾ ਨੇ ਹੋਰ ਆਗੂਆਂ ਨੇ ਮੰਤਰੀ ਬਰਿੰਦਰ ਗੋਇਲ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਪ੍ਰਮਾਤਮਾ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।