ਸ਼ਰਧਾਂਜਲੀਆਂ ਭੇਟ
ਸ਼ੇਰਪੁਰ: ਬੀਡੀਪੀਓ ਦਫ਼ਤਰ ਸ਼ੇਰਪੁਰ ਵਿੱਚ ਬਤੌਰ ਸੈਕਟਰੀ ਸੇਵਾ ਨਿਭਾਅ ਰਹੇ ਕੁਲਦੀਪ ਸਿੰਘ ਦੇ ਪਿਤਾ ਤੇ ਨੰਬਰਦਾਰ ਯੂਨੀਅਨ ਦੇ ਸਾਬਕਾ ਬਲਾਕ ਪ੍ਰਧਾਨ ਦਲਵਾਰਾ ਸਿੰਘ ‘ਘਨੌਰੀ’ ਨੂੰ ਪਿੰਡ ਘਨੌਰੀ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਇਲਾਕੇ ਦੇ ਮੋਹਤਬਰਾਂ, ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਸਨੇਹੀਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪਿਛਲੇ ਦਿਨੀਂ ਉਹ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ, ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਪਤਨੀ ਸਿਮਰਤ ਖੰਗੂੜਾ, ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਬਲਾਕ ਸ਼ੇਰਪੁਰ ਵਿੱਚ ਨੰਬਰਦਾਰ ਯੂਨੀਅਨ ਦੇ ਮੋਢੀ ਮੈਂਬਰਾਂ ਵਿੱਚੋਂ ਮੋਹਰੀ ਦਲਵਾਰਾ ਸਿੰਘ ਘਨੌਰੀ ਨੇ ਜਥੇਬੰਦੀ ਨੂੰ ਉਭਾਰਨ ਲਈ ਨਿੱਠ ਕੇ ਕੰਮ ਕੀਤਾ ਅਤੇ ਕਈ ਮਰਹੂਮ ਨੰਬਰਦਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੰਬਰਦਾਰੀ ਦਿਵਾਉਣ ਲਈ ਮੋਹਰੀ ਰੋਲ ਅਦਾ ਕੀਤਾ। ਇਸ ਮੌਕੇ ਦਲਵਾਰਾ ਸਿੰਘ ਦੇ ਪੁੱਤਰ ਸੈਕਟਰੀ ਕੁਲਦੀਪ ਸਿੰਘ ਨੂੰ ਨੰਬਰਦਾਰ ਯੂਨੀਅਨ ਨੇ ਦਸਤਾਰ ਭੇਟ ਕੀਤੀ।- ਪੱਤਰ ਪ੍ਰੇਰਕ