DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਥੇਦਾਰ ਜੰਗ ਸਿੰਘ ਸੰਗਾਲਾ ਨੂੰ ਸ਼ਰਧਾਂਜਲੀ

ਸੈਂਕੜੇ ਸਨੇਹੀਆਂ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ

  • fb
  • twitter
  • whatsapp
  • whatsapp
featured-img featured-img
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ।
Advertisement
ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਜਸਵੀਰ ਸਿੰਘ ਦਿਓਲ ਦੇ ਮਰਹੂਮ ਪਿਤਾ ਟਕਸਾਲੀ ਅਕਾਲੀ ਆਗੂ ਜਥੇਦਾਰ ਜੰਗ ਸਿੰਘ ਸੰਗਾਲਾ ਨਮਿੱਤ ਅੱਜ ਗੁਰਦੁਆਰਾ ਸਾਹਿਬ ਪਿੰਡ ਸੰਗਾਲਾ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਪਹੁੰਚੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਦੇ ਜਥੇ ਨੇ ਕੀਰਤਨ ਕੀਤਾ।

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਅਤੇ ਪੰਜਾਬ ਲਈ ਵਿੱਢੇ ਹਰ ਸੰਘਰਸ਼ ਵਿੱਚ ਜਥੇਦਾਰ ਜੰਗ ਸਿੰਘ ਸੰਗਾਲਾ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਅਤੇ ਪੰਜਾਬ ਲਈ ਵਿੱਢੇ ਹਰ ਸੰਘਰਸ਼ ਵਿੱਚ ਜਥੇਦਾਰ ਜੰਗ ਸਿੰਘ ਸੰਗਾਲਾ ਦੇ ਪਰਿਵਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਬਾਬੂ ਪ੍ਰਕਾਸ਼ ਚੰਦ ਗਰਗ, ਗਗਨਜੀਤ ਸਿੰਘ ਬਰਨਾਲਾ, ਸਾਬਕਾ ਡੀਸੀ ਗੁਰਲਵਲੀਨ ਸਿੰਘ ਸਿੱਧੂ, ਸਾਬਕਾ ਚੇਅਰਮੈਨ ਹਾਜੀ ਤੁਫੈਲ ਮਲਿਕ, ਅਮਰਿੰਦਰ ਸਿੰਘ ਮੰਡੀਆਂ, ਅਮਨਵੀਰ ਸਿੰਘ ਚੈਰੀ, ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਸ਼ੇਰਪੁਰ, ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਸਾਬਕਾ ਮੰਤਰੀ ਅਬਦੁਲ ਗੱਫਾਰ, ਸਾਬਕਾ ਚੇਅਰਮੈਨ ਸਤਿਗੁਰ ਸਿੰਘ ਨਮੋਲ, ਸਾਬਕਾ ਚੇਅਰਮੈਨ ਮੇਘ ਸਿੰਘ ਗੁਆਰਾ, ਐਡਵੋਕੇਟ ਹਰਦੀਪ ਸਿੰਘ ਖਟੜਾ, ਸਾਬਰ ਅਲੀ ਢਿੱਲੋਂ, ਮਨਸ਼ਾਂਤ ਸਿੰਘ ਜਲਾਲਾਬਾਦ, ਰੇਲਵੇ ਬੋਰਡ ਦੇ ਸਾਬਕਾ ਡਾਇਰੈਕਟਰ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਜਥੇਦਾਰ ਹਰਦੇਵ ਸਿੰਘ ਰੋਗਲਾ, ਹਰੀ ਸਿੰਘ ਨਾਭਾ ਪ੍ਰੀਤ ਟਰੈਕਟਰਜ਼, ਜਥੇਦਾਰ ਤੇਜਾ ਸਿੰਘ ਕਮਾਲਪੁਰ, ਸੁਰਿੰਦਰਪਾਲ ਸਿੰਘ ਵਾਲੀਆ, ਪਾਵਰਕਾਮ ਦੇ ਸਾਬਕਾ ਏਐਮ ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ, ਸਰਪੰਚ ਕੁਲਜਿੰਦਰ ਸਿੰਘ ਬੂੰਗਾ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ,ਪ੍ਰਿੰਸੀਪਲ ਗੁਰਪਰੀਤ ਸਿੰਘ ਜਵੰਧਾ, ਗਿਆਨੀ ਨਰਿੰਦਰਪਾਲ ਸਿੰਘ ਗੁਰਦੁਆਰਾ ਹਾਅ ਦਾ ਨਾਅਰਾ, ਜਥੇਦਾਰ ਜਗਵੰਤ ਸਿੰਘ ਜੱਗੀ ਅਹਿਮਦਗੜ੍ਹ, ਜਸਵੀਰ ਸਿੰਘ ਜੱਸੀ ਮੰਨਵੀ, ਮਾਸਟਰ ਕਰਨੈਲ ਸਿੰਘ ਨਾਰੀਕੇ, ਹਰਮੇਲ ਸਿੰਘ ਵੇਰਕਾ, ਰੈਵਨਿਊ ਅਧਿਕਾਰੀ ਹਾਕਮ ਸਿੰਘ ਮਤੋਈ, ਕਾਂਗਰਸੀ ਆਗੂ ਮੁਹੰਮਦ ਅਨਵਰ ਮਹਿਬੂਬ, ਮੁਹੰੰਮਦ ਨਦੀਮ ਖਾਨ, ਜ਼ਿਲ੍ਹਾ ਪ੍ਰਧਾਨ ਜਥੇਦਾਰ ਤ੍ਰਿਲੋਚਨ ਸਿੰਘ ਧਲੇਰ ਅਤੇ ਗੁਰਬਖਸ ਸਿੰਘ ਖੇੜੀ ਨੇ ਸ਼ਰਧਾਂਜਲੀ ਭੇਟ ਕੀਤੀ।

Advertisement

ਦਿਓਲ ਪਰਿਵਾਰ ਨੇ ਜਥੇਦਾਰ ਜੰਗ ਸਿੰਘ ਸੰਗਾਲਾ ਦੀ ਯਾਦ ਵਿਚ ਵੱਖ ਵੱਖ ਗੁਰਦੁਆਰਿਆਂ, ਸਕੂਲਾਂ, ਧਰਮਸ਼ਾਲਾਵਾਂ ਅਤੇ ਹੋਰ ਧਾਰਮਿਕ ਸੰਸਥਾਵਾਂ ਨੂੰ ਵਿੱਤੀ ਮਦਦ ਦਿੱਤੀ।

Advertisement

Advertisement
×