DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਉਰਦੂ ਅਕੈਡਮੀ ਵੱਲੋਂ ਕੁੱਲ ਹਿੰਦ ਮੁਸ਼ਾਇਰਾ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 17 ਅਗਸਤ ਪੰਜਾਬ ਉਰਦੂ ਅਕੈਡਮੀ ਵੱਲੋਂ ਕਵਿੱਤਰੀਆਂ ਦਾ ਕੁੱਲ-ਹਿੰਦ ਮੁਸ਼ਾਇਰਾ ਅਤੇ ਕਵੀ ਤੇ ਸਾਹਿਤਕਾਰ ਜਨਾਬ ਮੁਨੱਵਰ ਰਾਣਾ ਦੀ ਰਚਨਾ ‘ਮੁਹਾਜ਼ਿਰ-ਨਾਮਾ’ ਉੱਤੇ ਅਧਾਰਿਤ ਉਰਦੂ-ਪੰਜਾਬੀ ਡਰਾਮਾ ਕਰਵਾਇਆ ਗਿਆ। ਇਸ ਮੌਕੇ ਡਾ. ਮੁਹੰਮਦ ਜਮੀਲ-ਉਰ-ਰਹਿਮਾਨ, ਵਿਧਾਇਕ, ਮਾਲੇਰਕੋਟਲਾ ਤੇ ਵਾਈਸ ਚੇਅਰਮੈਨ,...
  • fb
  • twitter
  • whatsapp
  • whatsapp
featured-img featured-img
ਨਾਟਕ ਖੇਡਦੇ ਹੋਏ ਲੜਾਂਗੇ ਸਾਥੀ ਥੀਏਟਰ ਗਰੁੱਪ ਦੇ ਕਲਾਕਾਰ।-ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ

ਮਾਲੇਰਕੋਟਲਾ, 17 ਅਗਸਤ

Advertisement

ਪੰਜਾਬ ਉਰਦੂ ਅਕੈਡਮੀ ਵੱਲੋਂ ਕਵਿੱਤਰੀਆਂ ਦਾ ਕੁੱਲ-ਹਿੰਦ ਮੁਸ਼ਾਇਰਾ ਅਤੇ ਕਵੀ ਤੇ ਸਾਹਿਤਕਾਰ ਜਨਾਬ ਮੁਨੱਵਰ ਰਾਣਾ ਦੀ ਰਚਨਾ ‘ਮੁਹਾਜ਼ਿਰ-ਨਾਮਾ’ ਉੱਤੇ ਅਧਾਰਿਤ ਉਰਦੂ-ਪੰਜਾਬੀ ਡਰਾਮਾ ਕਰਵਾਇਆ ਗਿਆ। ਇਸ ਮੌਕੇ ਡਾ. ਮੁਹੰਮਦ ਜਮੀਲ-ਉਰ-ਰਹਿਮਾਨ, ਵਿਧਾਇਕ, ਮਾਲੇਰਕੋਟਲਾ ਤੇ ਵਾਈਸ ਚੇਅਰਮੈਨ, ਪੰਜਾਬ ਉਰਦੂ ਅਕੈਡਮੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਡਾ. ਵੀਰਪਾਲ ਕੌਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਨੇ ਕੀਤੀ। ਮੁਸ਼ਾਇਰੇ ਦਾ ਆਰੰਭ ਅਜ਼ਮਲ ਖ਼ਾਂ ਸ਼ੇਰਵਾਨੀ ਦੀ ਨਾਅਤ-ਏ-ਪਾਕ ਨਾਲ ਹੋਇਆ।

ਮੁਸ਼ਾਇਰੇ ਵਿੱਚ ਅਲੀਨਾ ਇਤਰਤ ਨੇ ਆਪਣਾ ਕਲਾਮ ‘ਮੇਰੀ ਆਂਖੋਂ ਮੇਂ ਸਮਾਇਆ ਹੁਆ ਕੋਈ ਚਿਹਰਾ’, ਔਰ ਇਸ ਚਿਹਰੇ ਕੀ ਆਂਖੋਂ ਮੇਂ ਸਮਾਈ ਹੁਈ ਮੈਂ’, ਸ਼ਾਇਸਤਾ ਸਨਾ ਨੇ ‘ਏਕ ਆਇਨਾ ਏਕ ਹੀ ਸੂਰਤ ਸਬ ਕੀ ਏਕ ਕਹਾਣੀ ਹੈ, ਜਿਸਮ ਹੈ ਹਿੰਦੂ-ਮੁਸਲਿਮ ਲੇਕਿਨ ਜਾਨ ਤੋਂ ਹਿੰਦੁਸਾਤਾਨੀ ਹੈ’, ਡਾ. ਰੁਬੀਨਾ ਸ਼ਬਨਮ ਨੇ ‘ਯੇ ਕੈਦ-ਏ-ਹਸਤੀ ਹੈ ਲਾਜ਼ਿਮ ਕਿਸੀ ਕੋ ਇਸ ਸੇ ਮਫ਼ਰ ਨਹੀਂ, ਵੋਹ ਧੂਪ ਅੋੜ੍ਹੇ ਹੁਏ ਪੜ੍ਹੇ ਹੈਂ ਜਿਨ੍ਹੇ ਮਯੱਸਰ ਸਜ਼ਰ ਨਹੀਂ ਹੈ’, ਖ਼ੂਸ਼ਬੂ ਸ਼ਰਮਾ ਨੇ ‘ਫੂਲ ਖ਼ੁਸ਼ਬੂ ਨਾ ਕੋਈ ਖ਼ਾਬ ਨਜ਼ਾਰਾ ਹੈ, ਮੇਰੀ ਖ਼ਾਹਿਸ਼ ਹੈ ਮੇਰਾ ਨਾਮ ਸਿਤਾਰਾ ਹੈ’, ਰੇਅਨਾ ਜ਼ੇਬਾ ਨੇ ‘ਆਜ ਫਿਰ ਉਨ ਕੇ ਆਨੇ ਕੀ ਆਈ ਖ਼ਬਰ, ਆਜ ਫਿਰ ਦਿਨ ਨਿਕਲ ਆਏਗਾ ਰਾਤ ਮੇਂ’, ਰੇਨੂ ਨਈਅਰ ਨੇ ‘ਕਿਸੀ ਜ਼ੱਰੇ ਕੋ ਜੈਸੇ ਰੌਸ਼ਨੀ ਉਮੀਦ ਦੇਤੀ ਹੈ, ਮੁਝੇ ਵੈਸੇ ਤੇਰੀ ਮੌਜੂਦਗੀ ਉਮੀਦ ਦੇਤੀ ਹੈ’, ਚਾਂਦਨੀ ਪਾਂਡੇ ਨੇ ‘ਤੇਰੀ ਤਲਾਸ਼ ਮੇਂ ਪੈਰੋਂ ਮੇਂ ਪੜ ਗਏ ਛਾਲੇ, ਮਗਰ ਐ ਮੰਜ਼ਿਲ-ਏ-ਮਕਸੂਦ ਤੂ ਕਭੀ ਨਾ ਮਿਲੀ’, ਪੂਨਮ ਕੌਸਰ ਨੇ ‘ਜਾਣਤੇ ਸਬ ਹੈਂ, ਵੁਹੀ ਰਾਮ ਵੁਹੀ ਹੈ ਅੱਲ੍ਹਾ, ਫਿਰ ਭੀ ਉਲਝੇ ਰਹੇਂ ਬੇਕਾਰ, ਯੇ ਕਿੱਸਾ ਕਿਆ ਹੈ’ ਕਲਾਮ ਪੇਸ਼ ਕੀਤਾ। ਇਸ ਮਗਰੋਂ ਲੜਾਂਗੇ ਸਾਥੀ ਥੀਏਟਰ ਗਰੁੱਪ ਪਟਿਆਲਾ ਵੱਲੋਂ ‘ਮੁਹਾਜ਼ਿਰ-ਨਾਮਾ’ ਉੱਤੇ ਅਧਾਰਿਤ ਉਰਦੂ-ਪੰਜਾਬੀ ਡਰਾਮਾ ਪੇਸ਼ ਕੀਤਾ ਗਿਆ। ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਕਿਹਾ ਕਿ ਪੰਜਾਬ ਉਰਦੂ ਅਕੈਡਮੀ ਨੂੰ ਫੰਡਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਡਾ. ਵੀਰਪਾਲ ਕੌਰ ਨੇ ਕਿਹਾ ਕਿ ਉਰਦੂ ਅਕੈਡਮੀ ਨੂੰ ਉਰਦੂ ਭਾਸ਼ਾ ਤੇ ਸਾਹਿਤ ਦੀ ਪ੍ਰਫੁਲੱਤਾ ਤੇ ਪ੍ਰਸਾਰ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਹਿਯੋਗ ਦਿੱਤਾ ਜਾਵੇਗਾ। ਮੰਚ ਸੰਚਾਲਨ ਜਨਾਬ ਐੱਮ. ਅਨਵਾਰ ਅੰਜੁਮ ਨੇ ਕੀਤਾ।

Advertisement
×