ਇਹ ਫ਼ਿਲਮ ਨਹੀਂ; ਭਾਵਨਾ ਹੈ; ਰੰਗੀਲਾ ਦੇ 30 ਸਾਲ ਪੂਰੇ ਹੋਣ ਤੇ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਲਿਖਿਆ ਭਾਵੂਕ ਨੋਟ
ਫਿਲਮ ‘ਰੰਗੀਲਾ’ ਦੇ 30 ਸਾਲ ਪੂਰੇ ਹੋਣ ’ਤੇ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਸੋਸ਼ਲ ਮੀਡੀਆ ’ਤੇ ਇੱਕ ਭਾਵੂਕ ਨੋਟ ਲਿਖਿਆ ਅਤੇ ਕਿਹਾ ਕਿ ਇਹ ‘ਜ਼ਿੰਦਗੀ ਦਾ ਸ਼ਾਨਦਾਰ ਜ਼ਸ਼ਨ’ ਹੈ
51 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਫਿਲਮ ਦੇ ਟਰੈਕ ‘ਰੰਗੀਲਾ ਰੇ’ ’ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ।
8 ਸਤੰਬਰ,1995 ਨੂੰ ਰਾਮ ਗੋਪਾਲ ਦੇ ਨਿਰਦੇਸ਼ਨ ਹੇਠ ਰਿਲੀਜ਼ ਹੋਈ ਫਿਲਮ ਵਿੱਚ ਅਦਾਕਾਰ ਆਮੀਰ ਖਾਨ ਅਤੇ ਉਰਮਿਲਾ ਮਾਤੋਂਡਕਰ ਨੇ ਮੁੱਖ ਕਿਰਦਾਰ ਨਿਭਾਇਆ। ਇਹ ਫਿਲਮ ਨਾ ਸਿਰਫ਼ ਬਾਕਸ ਆਫਿਸ ਵਿੱਚ ਬਲਾਕਬਾਸਟਰ ਰਹੀ ਬਲਕਿ ਉਸ ਸਾਲ ਦੀ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਵੀ ਬਣੀ।
ਫਿਲਮ ਆਪਣੇ ਕੁਝ ਗੀਤਾਂ ਜਿਵੇਂ- ਕਿਆ ਕਰੇ, ਤਨਹਾ-ਤਨਹਾ, ਹਾਏ ਰਾਮਾ, ਮਾਂਗਤਾ ਹੈ ਕਿਆ, ਪਿਆਰ ਯੇ ਜਾਣੇ ਕੈਸੇ ਵਰਗੇ ਐਵਰਗ੍ਰੀਨ ਗੀਤਾ ਕਰਕੇ ਵੀ ਯਾਦਗਾਰ ਬਣੀ। ਫਿਲਮ ਦਾ ਮਿਊਜ਼ਿਕ ਏ.ਆਰ ਰਹਿਮਾਨ ਵੱਲੋਂ ਬਣਾਇਆ ਗਿਆ।
ਮਾਤੋਂਡਕਰ ਨੇ ਲਿਖਿਆ, “ ਇਹ ਸਿਰਫ਼ ਫਿਲਮ ਨਹੀਂ ਸੀ, ਇਹ ਹਾਲੇ ਵੀ ਇਕ ਭਾਵਨਾ ਹੈ ਬੇਹਦ ਖੁਸ਼ੀ, ਉਮੀਦ, ਸੁਪਨੇ,, ਸੁੰਦਰਤਾ, ਜੋਸ਼, ਪਿਆਰ, ਪ੍ਰਸ਼ੰਸਾ, ਇੱਛਾ, ਸੰਘਰਸ਼ . ਜਿੱਤ, ਕੁਰਬਾਨੀ ਅਤੇ ਸਭ ਤੋਂ ਵੱਧ ਜ਼ਿੰਦਗੀ ਦੇ ਇੱਕ ਸ਼ਾਨਦਾਰ ਜਸ਼ਨ ਨਾਲ ਬੁਣੀ ਗਈ।”
ਉਨ੍ਹਾਂ ਲਿਖਿਆ,“ਹਰ ਦ੍ਰਿਸ਼ ਤੁਰੰਤ ਬੱਚਿਆਂ ਵਰਗੀ ਮੁਸਕਰਾਹਟ ਲਿਆਉਂਦਾ ਹੈ, ਜੋ ਸਾਨੂੰ ਮਾਸੂਮੀਅਤ ਅਤੇ ਹੈਰਾਨੀ ਦੀ ਦੁਨੀਆ ਵਿੱਚ ਲੈ ਜਾਂਦਾ ਹੈ। ਹਰ ਗੀਤ ਸਿਰਫ਼ ਸੰਗੀਤ ਨਹੀਂ ਹੈ ਸਗੋਂ ਨਵਰਾਸਾ ਦਾ ਜਸ਼ਨ ਹੈ ਭਾਰਤੀ ਸਾਹਿਤ ਤੇ ਕਵਿਤਾ ਦੀਆਂ ਨੌਂ ਭਾਵਨਾਵਾਂ, ਇੱਕ ਮਾਸੂਮ ਕੁੜੀ ਸਿਲਵਰ ਸਕ੍ਰੀਨ ’ਤੇ ਆਉਂਦੀ ਹੈ ਅਤੇ ਆਪਣੀ ਪਵਿੱਤਰਤਾ ਨਾਲ ਦਿਲਾਂ ਨੂੰ ਆਪਣੇ ਵੱਲ ਖਿੱਚਦੀ ਹੈ ਦਰਸ਼ਕਾਂ ਨੂੰ ਸੁੰਦਰਤਾ, ਕਵਿਤਾ, ਜ਼ਿੰਦਗੀ ਅਤੇ ਪਿਆਰ ਦੀ ਇੱਕ ਸਦੀਵੀ ਯਾਤਰਾ ਵੱਲ ਲੈ ਜਾਂਦੀ ਹੈ।”
ਉਨ੍ਹਾਂ ਅੱਗੇ ਲਿਖਿਆ,“ ਅੱਜ ਤੋਂ ਤੀਹ ਸਾਲ ਪਹਿਲਾਂ ‘ਰੰਗੀਲਾ’ ਤੁਹਾਡਾ ਸਭ ਦਾ ਹਿੱਸਾ ਬਣ ਗਈ ਸੀ ਅਤੇ ਮੈਨੂੰ ਯਕੀਨ ਹੈ ਕਿ ਅੱਜ ਵੀ ਹੈ ਇਸ ਵਿੱਚ ਤੁਹਾਨੂੰ ਉਸ ਪਹਿਲੇ ਪਲ ਵਿੱਚ ਵਾਪਸ ਲਿਜਾਣ ਦੀ ਸ਼ਕਤੀ ਹੈ ਜਦੋਂ ਤੁਸੀਂ ਹੱਸਦੇ ਸੀ, ਖੁਸ਼ ਹੁੰਦੇ ਸੀ। ਮੈਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਨ ਦੇਣ ਲਈ, ਮੈਨੂੰ ਇੰਨੇ ਪਿਆਰ ਨਾਲ ਗਲੇ ਲਗਾਉਣ ਲਈ ਅਤੇ ਮੈਨੂੰ ਅਜਿਹੀ ਜਗ੍ਹਾ 'ਤੇ ਰੱਖਣ ਲਈ ਧੰਨਵਾਦ ਜਿਸਦਾ ਸੁਪਨਾ ਦੇਖਣ ਦੀ ਹਿੰਮਤ ਵੀ ਕੁਝ ਕੁ ਹੀ ਕਰ ਸਕਦੇ ਹਨ ਪਰ ਤੁਹਾਡੀਆਂ ਪ੍ਰਸ਼ੰਸਾਵਾਂ ਤੋਂ ਬਹੁਤ ਘੱਟ ਲੋਕ ਖੁਸ਼ ਹੁੰਦੇ ਹਨ। ਤੁਹਾਡਾ ਪਿਆਰ ਮੇਰੀ ਯਾਤਰਾ ਦਾ ਸਭ ਤੋਂ ਵੱਡਾ ਆਸ਼ੀਰਵਾਦ ਰਿਹਾ ਹੈ। ਧੰਨਵਾਦ।”