ਘੱਗਰ ਵਿੱਚ ਪਾਣੀ ਦਾ ਪੱਧਰ ਇਕ ਫੁੱਟ ਹੋਰ ਵਧਿਆ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 17 ਅਗਸਤ ਖਨੌਰੀ ਤੇ ਮੂਨਕ ’ਚ ਤਬਾਹੀ ਮਚਾਉਣ ਤੋਂ ਬਾਅਦ ਸ਼ਾਂਤ ਹੋਇਆ ਘੱਗਰ ਦਰਿਆ ਹੁਣ ਮੁੜ ਚੜ੍ਹ ਰਿਹਾ ਹੈ। ਘੱਗਰ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਖ਼ਤਰੇ ਦੇ ਨਿਸ਼ਾਨ ਵੱਲ ਵਧ ਰਿਹਾ ਹੈ। ਪਿਛਲੇ 22 ਘੰਟਿਆਂ...
Advertisement
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਅਗਸਤ
Advertisement
ਖਨੌਰੀ ਤੇ ਮੂਨਕ ’ਚ ਤਬਾਹੀ ਮਚਾਉਣ ਤੋਂ ਬਾਅਦ ਸ਼ਾਂਤ ਹੋਇਆ ਘੱਗਰ ਦਰਿਆ ਹੁਣ ਮੁੜ ਚੜ੍ਹ ਰਿਹਾ ਹੈ। ਘੱਗਰ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਖ਼ਤਰੇ ਦੇ ਨਿਸ਼ਾਨ ਵੱਲ ਵਧ ਰਿਹਾ ਹੈ। ਪਿਛਲੇ 22 ਘੰਟਿਆਂ ਦੌਰਾਨ ਘੱਗਰ ’ਚ ਪਾਣੀ ਦਾ ਪੱਧਰ ਕਰੀਬ ਇੱਕ ਫੁੱਟ ਵਧਿਆ ਹੈ। ਖਨੌਰੀ ਸਾਈਫ਼ਨ ’ਤੇ ਪਾਣੀ ਦਾ ਪੱਧਰ ਅੱਜ ਸ਼ਾਮ ਚਾਰ ਵਜੇ ਤੱਕ ਵੱਧ ਕੇ 746.1 ’ਤੇ ਪੁੱਜ ਗਿਆ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 1.9 ਫੁੱਟ ਹੇਠਾਂ ਹੈ। ਘੱਗਰ ’ਚ ਪਾਣੀ ਦੇ ਵਧ ਰਹੇ ਪੱਧਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਐੱਸਡੀਐੱਮ ਮੂਨਕ ਨੂੰ ਹਦਾਇਤ ਕੀਤੀ ਕਿ ਘੱਗਰ ਨੇੜਲੇ ਪਿੰਡਾਂ ਤੇ ਡੇਰਿਆਂ ’ਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਬਾਰੇ ਮੁਨਾਦੀ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ’ਚ ਵੀ ਹੜ੍ਹਾਂ ਨੇ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ।
Advertisement
×