ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ
ਖੇਤਰੀ ਪ੍ਰਤੀਨਿਧ
ਧੂਰੀ, 13 ਮਈ
ਸੀਬੀਐੱਸਈ ਦੇ 12ਵੀਂ ਜਮਾਤ ਦੇ ਬੋਰਡ ਇਮਤਿਹਾਨ ਦੇ ਨਤੀਜਿਆਂ ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ-ਧੂਰੀ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਪ੍ਰਾਪਤ ਕੀਤੇ ਹਨ। ਨਤੀਜਿਆਂ ਅਨੁਸਾਰ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੀ ਲਵਪ੍ਰੀਤ ਕੌਰ ਨੇ 98% (ਕਾਮਰਸ), ਨਵਜੋਤ ਕੌਰ (ਮੈਡੀਕਲ), ਨਵਰੀਤੀ (ਕਾਮਰਸ) ਨੇ 97.2% ਅੰਕ ਤੇ ਸਿਮਰਨਪ੍ਰੀਤ ਕੌਰ ਦਿਓਲ ਨੇ 95.8% (ਕਾਮਰਸ) ਅੰਕ ਪ੍ਰਾਪਤ ਕੀਤੇ। ਕੁੱਲ 10 ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 44 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸ ਸਬੰਧੀ ਸਕੂਲ ਪ੍ਰਿੰਸੀਪਲ ਕੈਪਟਨ (ਆਈ.ਐਨ.) ਰੋਹਿਤ ਦਿਵੇਦੀ (ਆਰ), ਵਾਈਸ ਪ੍ਰਿੰਸੀਪਲ ਬਿਨੋਏ ਪੀ.ਕੇ. ਨੇ ਸਕੂਲ ਦੇ ਸਟਾਫ, ਪ੍ਰਬੰਧਕਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਕਰਨਲ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਮੂਨਕ (ਪੱਤਰ ਪ੍ਰੇਰਕ): ਸੀਬੀਐੱਸਈ ਵੱਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਕਰਨਲ ਪਬਲਿਕ ਸਕੂਲ ਚੂੜਲ ਕਲਾਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਨਤੀਜੇ ਅਨੁਸਾਰ ਵਾਨੀਆ 96% (ਮੈਡੀਕਲ), ਈਸ਼ਾ 95.6% (ਮੈਡੀਕਲ), ਇਸ਼ੀਤਾ 95.4% (ਮੈਡੀਕਲ), ਸੁਖਦੀਪ ਕੌਰ 95.2 (ਕਾਮਰਸ), ਰਜਨੀ 89.4% (ਕਾਮਰਸ) ਅੰਕਾਂ ਨਾਲ ਪਾਸ ਹੋਈ। ਇੰਜ ਹੀ ਆਰਟਸ ਦੇ ਵਿਦਿਆਰਥੀ ਵੀ ਪਿੱਛੇ ਨਹੀਂ ਰਹੇ। ਬਨੀਤ ਨੇ 95%, ਆਕਾਸ਼ਦੀਪ ਕੌਰ ਨੇ 93.6% ਅਤੇ ਸਰਬਜੀਤ ਕੌਰ ਨੇੇ 91.6% ਅੰਕ ਪ੍ਰਾਪਤ ਕੀਤੇ। ਇਨ੍ਹਾਂ ਵਿਦਿਆਰਥੀਆਂ ਵਿੱਚੋਂ 10 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ) ਓ. ਪੀ ਰਾਠੀ ਅਤੇ ਪ੍ਰਿੰਸੀਪਲ ਸੰਜੀਵ ਡਬਰਾਲ ਨੇ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਬੱਚਿਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।
ਸੀਬਾ ਸਕੂਲ ਦਾ ਨਤੀਜਾ ਸ਼ਾਨਦਾਰ
ਲਹਿਰਾਗਾਗਾ (ਪੱਤਰ ਪ੍ਰੇਰਕ): ਸੀਬੀਐੱਸਈ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਨਤੀਜਾ 100 ਫੀਸਦੀ ਰਿਹਾ। ਆਰਟਸ ਸਟਰੀਮ ਵਿੱਚੋਂ ਅਰਵਿੰਦ ਸਿੰਘ ਗਰੇਵਾਲ ਪੁੱਤਰ ਸਮਸ਼ੇਰ ਸਿੰਘ ਭੁਟਾਲ ਕਲਾਂ ਨੇ 93 ਫੀਸਦੀ ਅੰਕ ਲੈ ਕੇ ਪੂਰੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਨਵਜੋਤ ਸਿੰਘ ਕੋਟੜਾ ਨੇ 91.8 ਫੀਸਦੀ, ਗੁਰਪ੍ਰੀਤ ਸਿੰਘ ਭੁਟਾਲ ਨੇ 90.6, ਕਮਲਪ੍ਰੀਤ ਕੌਰ ਜਲੂਰ ਨੇ 90 ਫੀਸਦੀ ਅੰਕ ਹਾਸਲ ਕੀਤੇ। ਕਾਮਰਸ ਵਿੱਚੋਂ ਸ਼੍ਰਿਸ਼ਟੀ ਸੇਤੀਆ ਨੇ 92, ਹਰਮਨ ਸਿੰਘ ਚੌਹਾਨ ਨੇ 92, ਗਗਨਦੀਪ ਸਿੰਘ ਨੇ 92, ਪਰਦੀਪ ਸਿੰਘ ਨੇ 92, ਜਿਨੇਸ਼ ਗਰਗ ਨੇ 91 ਫੀਸਦੀ ਅੰਕ ਹਾਸਲ ਕੀਤੇ। ਸਾਇੰਸ ਸਟਰੀਮ ਵਿੱਚੋਂ ਦਿਸ਼ੂ ਸਿੰਗਲਾ ਨੇ 90 ਅਤੇ ਹਰਮਨਜੋਤ ਕੌਰ ਨੇ 87 ਫੀਸਦੀ ਅੰਕ ਹਾਸਲ ਕੀਤੇ। 30 ਤੋਂ ਵੱਧ ਬੱਚਿਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਪੰਜਾਬੀ ਵਿਸ਼ੇ ਵਿੱਚ ਗੁਰਪ੍ਰੀਤ ਸਿੰਘ, ਰਣਦੀਪ ਕੌਰ, ਨਵਜੋਤ ਸਿੰਘ ਨੇ 100 ਵਿੱਚੋਂ 100 ਅੰਕ ਹਾਸਿਲ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।