‘ਸਈਆਂ ਭਏ ਕੋਤਵਾਲ’ ਨਾਟਕ ਦਾ ਮੰਚਨ ਅੱਜ
ਉੱਤਰ ਖ਼ੇਤਰੀ ਸਭਿਆਚਾਰਕ ਕੇਦਰ ਪਟਿਆਲਾ ਵੱਲੋਂ ਹਰ ਮਹਿਨੇ ਦੇ ਦੂਸਰੇ ਸ਼ਨੀਵਾਰ ਨਾਟਕ ਲੜੀ ਦੇ ਅਧੀਨ ਇਸ ਵਾਰ 11 ਅਕਤੂਬਰ ਸ਼ਾਮ 6:30 ਵਜੇ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਨਜ਼ਦੀਕ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਹਿੰਦੀ ਹਾਸਰਸ ਨਾਟਕ...
Advertisement
ਉੱਤਰ ਖ਼ੇਤਰੀ ਸਭਿਆਚਾਰਕ ਕੇਦਰ ਪਟਿਆਲਾ ਵੱਲੋਂ ਹਰ ਮਹਿਨੇ ਦੇ ਦੂਸਰੇ ਸ਼ਨੀਵਾਰ ਨਾਟਕ ਲੜੀ ਦੇ ਅਧੀਨ ਇਸ ਵਾਰ 11 ਅਕਤੂਬਰ ਸ਼ਾਮ 6:30 ਵਜੇ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਨਜ਼ਦੀਕ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਹਿੰਦੀ ਹਾਸਰਸ ਨਾਟਕ 'ਸਈਆਂ ਭਏ ਕੋਤਵਾਲ' ਦਾ ਮੰਚਨ ਨਟਰੰਗ ਜੰਮੂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਬਸੰਤ ਸਭਨੀਸ ਦੁਆਰਾ ਲਿਖੇ ਇਸ ਨਾਟਕ ਦਾ ਨਿਰਦੇਸ਼ਨ ਰੰਗਮੰਚ ਦੇ ਪ੍ਰਸਿੱਧ ਨਿਰਦੇਸ਼ਕ ਪਦਮ ਬਲਵੰਤ ਠਾਕੁਰ ਨੇ ਕੀਤਾ ਹੈ। ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਨਿਰਦੇਸ਼ਕ ਜਨਾਬ ਐੱਮ ਫੁਰਕਾਨ ਖਾਨ ਨੇ ਇਸ ਨਾਟਕ ਨੂੰ ਵੇਖਣ ਲਈ ਸਾਰੇ ਰੰਗਮੰਚ ਦੇ ਕਲਾਕਾਰਾਂ, ਰੰਗਮੰਚ ਕਲਾ ਪ੍ਰੇਮੀਆ ਤੇ ਸ਼ਹਿਰ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।
Advertisement
Advertisement
×