ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਰੂ ਨਾਨਕ ਕਲੋਨੀ ’ਚ ਸੀਵਰੇਜ ਦੀ ਸਮੱਸਿਆ ਦਾ ਮਸਲਾ ਡੀਸੀ ਕੋਲ ਪੁੱਜਾ

ਨਗਰ ਕੌਂਸਲਰ ਦੀ ਅਗਵਾਈ ਹੇਠ ਕਲੋਨੀ ਵਾਸੀਆਂ ਦੇ ਵਫ਼ਦ ਨੇ ਮੰਗ ਪੱਤਰ ਦਿੱਤਾ
ਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ ਗੁਰੂ ਨਾਨਕ ਕਲੋਨੀ ਵਾਸੀ।
Advertisement

ਸ਼ਹਿਰ ਦੇ ਵਾਰਡ ਨੰਬਰ 9 ਅਧੀਨ ਪੈਂਦੀ ਗੁਰੂ ਨਾਨਕ ਕਲੋਨੀ ਦੇ ਵਸਨੀਕ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਾ ਹੋਣ ਤੋਂ ਦੁਖੀ ਗੁਰੂ ਨਾਨਕ ਕਲੋਨੀ ਦੇ ਵਸਨੀਕ ਅੱਜ ਡਿਪਟੀ ਕਮਿਸ਼ਨਰ ਪਾਸ ਆਪਣੀ ਫਰਿਆਦ ਲੈ ਕੇ ਪੁੱਜੇ ਅਤੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਵਾਰਡ ਨੰਬਰ 9 ਦੀ ਕੌਂਸਲਰ ਬਲਵੀਰ ਕੌਰ ਸੈਣੀ, ਕਲੋਨੀ ਦੇ ਵਸਨੀਕ ਮਾਨਿਕ ਗੁਪਤਾ, ਰਿਆਨ ਗੁਪਤਾ, ਗੁਰਬਚਨ ਸਿੰਘ, ਪ੍ਰੀਤੀ, ਜਸਵੀਰ ਕੌਰ, ਰਜਨੀਸ਼ ਗੋਇਲ, ਧਰਮਿੰਦਰ ਸਿੰਘ, ਰਾਜ ਕੁਮਾਰ, ਸੱਤਪਾਲ, ਜਸਪਿੰਦਰ ਸਿੰਘ ਆਦਿ ਨੇ ਦੱਸਿਆ ਕਿ ਵਾਰਡ ਨੰਬਰ 9 ਅਧੀਨ ਗੁਰੂ ਨਾਨਕ ਕਲੋਨੀ ਵਿਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਸਿਸਟਮ ਦੇ ਪੁਖਤਾ ਪ੍ਰਬੰਧ ਨਹੀਂ ਹਨ ਜਿਸ ਕਾਰਨ ਵਸਨੀਕਾਂ ਨੂੰ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਲੋਨੀ ਦੇ ਏ -ਬਲਾਕ, ਬੀ-ਬਲਾਕ, ਸੀ-ਬਲਾਕ ਅਤੇ ਡੀ-ਬਲਾਕ ਵਿਚ ਪਿਛਲੇ ਇੱਕ ਮਹੀਨੇ ਤੋਂ ਸੀਵਰੇਜ ਬੰਦ ਪਿਆ ਹੈ ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਰਿਹਾ ਹੈ। ਅਜਿਹੇ ਹਾਲਾਤ ਵਿਚ ਲੋਕਾਂ ਦੇ ਜੀਣਾ ਦੁੱਭੱਰ ਹੋਇਆ ਪਿਆ ਹੈ। ਇਸਤੋਂ ਇਲਾਵਾ ਪੀਣ ਵਾਲਾ ਪਾਣੀ ਦੀ ਸ਼ੁੱਧ ਨਹੀਂ ਮਿਲ ਰਿਹਾ। ਪਾਣੀ ਦੀ ਆ ਰਹੀ ਸਪਲਾਈ ਦੌਰਾਨ ਘਰਾਂ ਵਿਚ ਕਾਲੇ ਰੰਗ ਦਾ ਅਤੇ ਬੁਦਬੂਦਾਰ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਕਾਰਨ ਅਤੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਕਾਫ਼ੀ ਪ੍ਰੇਸ਼ਾਨ ਹਨ। ਡਿਪਟੀ ਕਮਿਸ਼ਨਰ ਵਲੋਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ ਗਿਆ।

Advertisement
Advertisement