DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਸੋਸੀਏਸ਼ਨ ਨੇ ਲਹਿਰਾਗਾਗਾ ਭੱਠਾ ਮਾਲਕ ਦੇ ਘਰ ਅੱਗੇ ਲਾਇਆ ਧਰਨਾ, ਅਰਥੀ ਫੂਕੀ 

ਜਿਲ੍ਹਾ ਸੰਗਰੂਰ ਭੱਠਾ ਮਾਲਕ ਐਸੋਸੀਏਸ਼ਨ ਵਲੋਂ ਮਕਰੋੜ ਸਾਹਿਬ ਸਥਿਤ ਇੱਕ ਵਿਅਕਤੀ ਦੇ ਭੱਠੇ ਅੱਗੇ ਅਤੇ ਲਹਿਰਾਗਾਗਾ ਸਥਿਤ ਰਿਹਾਇਸ਼ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਉਨ੍ਹਾਂ ਸ਼ਹਿਰ ਦੇ ਅਗਰਸੈਨ ਚੌਂਕ ਵਿਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ...

  • fb
  • twitter
  • whatsapp
  • whatsapp
Advertisement
ਜਿਲ੍ਹਾ ਸੰਗਰੂਰ ਭੱਠਾ ਮਾਲਕ ਐਸੋਸੀਏਸ਼ਨ ਵਲੋਂ ਮਕਰੋੜ ਸਾਹਿਬ ਸਥਿਤ ਇੱਕ ਵਿਅਕਤੀ ਦੇ ਭੱਠੇ ਅੱਗੇ ਅਤੇ ਲਹਿਰਾਗਾਗਾ ਸਥਿਤ ਰਿਹਾਇਸ਼ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਉਨ੍ਹਾਂ ਸ਼ਹਿਰ ਦੇ ਅਗਰਸੈਨ ਚੌਂਕ ਵਿਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਅਰਥੀ ਫੁਕੀ।
ਜ਼ਿਲ੍ਹਾ ਸੰਗਰੂਰ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਸਮੂਹ ਭੱਠਾ ਮਾਲਕਾਂ ਵੱਲੋਂ ਜਨਵਰੀ ਵਿੱਚ ਕੀਤੀ ਗਈ ਮੀਟਿੰਗ ਮੌਕੇ 15 ਮਈ ਤੋਂ ਲੈ ਕੇ 15 ਨਵੰਬਰ ਤੱਕ ਭੱਠੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਾਰੇ ਭੱਠਾ ਮਾਲਕਾਂ ਮਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧਤ ਵਿੱਚ ਸਭ ਦੀ ਸਹਿਮਤੀ ਨਾਲ ਕੀਤਾ ਗਿਆ ਸੀ ਅਤੇ ਇਹ ਫੈਸਲਾ ਲੈਣ ਸਮੇਂ ਕਿਸੇ ਤੇ ਕੋਈ ਦਬਾਅ ਨਹੀਂ ਪਾਇਆ ਗਿਆ।
ਉਨ੍ਹਾਂ ਦੱਸਿਆ ਕਿ ਹੁਣ ਇੱਕ ਭੱਠਾ ਮਾਲਕ ਐਸ਼ੋਸੀਏਸ਼ਨ ਦੇ ਫੈਸਲੇ ਤੋਂ ਭੱਜਦਿਆਂ ਆਪਣਾ ਭੱਠਾ ਚਲਾ ਰਿਹਾ ਹੈ। ਜਿਸ ਨੂੰ ਕੁਝ ਦਿਨ ਪਹਿਲਾਂ ਵੀ ਭੱਠਾ ਨਾ ਚਲਾਉਣ ਦੀ ਬੇਨਤੀ ਕੀਤੀ ਸੀ, ਪਰ ਉਸ ਨੇ ਨਾ ਮੰਨੀ। ਪ੍ਰਧਾਨ ਨੇ ਕਿਹਾ ਕਿ ਉਕਤ ਭੱਠਾ ਮਾਲਕ ਨੂੰ ਐਸੋਸੀਏਸ਼ਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਹੁਣ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਐਸੋਸੀਏਸ਼ਨ ਦਾ ਫੈਸਲਾ ਮੰਨ ਕੇ ਐਸੋਸੀਏਸ਼ਨ ਦੇ ਨਾਲ ਚੱਲੇ।
ਇਸ ਮੌਕੇ ਲਹਿਰਾ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਅਸਵਨੀ ਗਰਗ, ਦੀਪਕ ਬੱਬੂ, ਬਲਦੇਵ ਕ੍ਰਿਸ਼ਨ, ਹੇਮੰਤ ਹਨੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਭੱਠਾ ਮਾਲਕ ਹਾਜਰ ਸਨ।
ਉਧਰ ਭੱਠਾ ਮਾਲਕ ਸੰਦੀਪ ਨੇ  ਕਿਹਾ ਕਿ ਫੈਸਲੇ ਮੁਤਾਬਿਕ 15 ਮਈ ਨੂੰ ਭੱਠੇ ਬੰਦ ਕੀਤੇ ਜਾਣੇ ਸਨ ਪਰ ਜ਼ਿਲ੍ਹਾ ਸੰਗਰੂਰ ਅੰਦਰ ਕਰੀਬ 25 ਭੱਠਾ ਮਾਲਕਾਂ ਨੇ 15 ਜੁਲਾਈ ਤੱਕ ਬੰਦ ਨਹੀਂ ਕੀਤੇ। ਇਸ ਸਬੰਧੀ ਉਸ ਨੇ ਕਈ ਵਾਰ ਜਿਲ੍ਹਾ ਪ੍ਰਧਾਨ ਨੂੰ ਬੇਨਤੀ ਕੀਤੀ ਅਤੇ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਅਗਰ ਭੱਠੇ ਬੰਦ ਨਾ ਹੋਏ ਤਾਂ ਤੁਸੀਂ ਜਦੋਂ ਮਰਜ਼ੀ ਆਪਣਾ ਭੱਠਾ ਚਲਾ ਸਕਦੇ ਹੋ ਜਿਸ ਕਾਰਨ ਮੈਂ ਆਪਣੇ ਭੱਠੇ ਨੂੰ ਚਲਾਇਆ ਹੈ।
Advertisement
×